
ਚਿੱਟੇ ਦੇ ਨਸ਼ੇ ਨਾਲ ਹੁਣ ਨੌਜਵਾਨ ਵਿੱਚ ਕਾਲਾ ਪੀਲੀਆ ਦੇ ਨਾਲ ਨਾਲ ਏਡਜ਼ ਵੀ ਫੈਲ ਰਹੀ ਹੈ। ਨਵਾਂਸ਼ਹਿਰ ਜ਼ਿਲ੍ਹੇ ਦੇ 30 ਨੌਜਵਾਨ ਪਿਛਲੇ ਦਸ ਦਿਨਾਂ ਤੋਂ ਕਾਲਾ...
ਬਲਾਚੌਰ/ਕਾਠਗੜ੍ਹ, ਚਿੱਟੇ ਦੇ ਨਸ਼ੇ ਨਾਲ ਹੁਣ ਨੌਜਵਾਨ ਵਿੱਚ ਕਾਲਾ ਪੀਲੀਆ ਦੇ ਨਾਲ ਨਾਲ ਏਡਜ਼ ਵੀ ਫੈਲ ਰਹੀ ਹੈ। ਨਵਾਂਸ਼ਹਿਰ ਜ਼ਿਲ੍ਹੇ ਦੇ 30 ਨੌਜਵਾਨ ਪਿਛਲੇ ਦਸ ਦਿਨਾਂ ਤੋਂ ਕਾਲਾ ਪੀਲਿਆ ਨਾਲ ਗ੍ਰਸਤ ਪਾਏ ਗਏ ਹਨ। ਕਰੀਬ ਇਕ ਦਰਜਨ ਨੌਜਵਾਨਾਂ ਵਿੱਚ ਐਚਆਈਵੀ ਪਾਜੇਟਿਵ ਪਾਇਆ ਗਿਆ। ਇਹ ਅੰਕੜੇ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਜਿੰਨੀ ਹੀ ਚਿੰਤਾ ਦਾ ਵਿਸ਼ਾ ਹਨ।
ਤੰਦਰੂਸਤ ਪੰਜਾਬ ਮੁਹਿੰਮ ਦੇ ਤਹਿਤ ਪੁਲਿਸ ਤੇ ਆਮ ਜਨਤਾ ਦੀ ਮਦਦ ਨਾਲ ਕਰੀਬ 250 ਲੋਕਾਂ ਨੂੰ ਇਲਾਜ ਲਈ ਓਟ ਸੈਟਰਾਂ ਵਿੱਚ ਭਰਤੀ ਕਰਵਾਇਆ ਗਿਆ। ਸੂਤਰ ਦੱਸਦੇ ਹਨ ਕਿ ਇਲਾਜ ਤਂੋ ਪਹਿਲਾ ਸਿਵਲ ਹਸਪਤਾਲ ਨਵਾਸ਼ਹਿਰ ਵਿੱਚ ਪਿਛਲੇ ਦਸ ਦਿਨਾਂ ਤੋਂ 40 ਨੌਜਵਾਨਾਂ ਦੇ ਖੂਨ ਟੈਸਟ ਕੀਤੇ ਗਏ ਜਿਸ ਵਿੱਚੋ 30 ਨੌਜਵਾਨਾਂ ਵਿਚ ਕਾਲਾ ਪੀਲਿਆ ਪਾਇਆ ਗਿਆ ਜਦੋ ਕਿ 10 ਨੌਜਵਾਨਾਂ ਵਿੱਚ ਏਡਜ਼ ਦੇ ਲੱਛਣ ਪਾਏ ਗਏ। ਵਿਭਾਗ ਵੱਲੋਂ ਕੌਸਲਿੰਗ ਦੇ ਬਾਦ ਥਰੈਪੀ ਸੈਂਟਰ ਵਿੱਚ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ।
AIDS
ਨੌਜਵਾਨ ਆਪਸ ਵਿੱਚ ਹੀ ਇਕ ਹੀ ਸੂਈ ਦਾ ਟੀਕਾ ਲਗਾ ਲੈਦੇ ਹਨ ਜਿਸ ਕਾਰਨ ਕਾਲਾ ਪੀਲੀਆ ਤੇ ਏਡਜ਼ ਪੀੜਤਾਂ ਵਿੱਚ ਵਾਧਾ ਹੋ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸ਼ਹਿਰ ਤੇ ਪਿੰਡਾਂ ਵਿੱਚ ਜਾ ਕੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਇਸ ਬਾਰੇ ਜਾਗਰੂਕ ਕਰੇ। ਸਿਵਲ ਸਰਜਨ ਡਾ ਗੁਰਿੰਦਰ ਕੌਰ ਚਾਵਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਸ਼ੇ ਨਾਲ ਪੀੜਿਤ ਨੌਜਵਾਨਾਂ ਦਾ ਓਟ ਸੈਟਰਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ ।
Drugs
ਜਿਸ ਵੀ ਬੀਮਾਰੀ ਨਾਲ ਉਹ ਗ੍ਰਸਤ ਹਨ, ਉਸ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। ਜਿਹੜੇ ਨੌਜਵਾਨ ਕਾਲੇ ਪੀਲੀਆ ਦੀ ਲਪੇਟ ਵਿੱਚ ਆ ਚੁੱਕੇ ਹਨ ਉਨਾ ਦਾ ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਏਡਜ਼ ਨਾਲ ਗ੍ਰਸਤ ਨੌਜਵਾਨਾਂ ਨੂੰ ਜਲੰਧਰ ਦੇ ਥੇਰੇਪੀ ਸੈਂਟਰ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਹੈ।