
ਹੜ੍ਹਾਂ ਵਾਲੇ ਖੇਤਰਾਂ ਦਾ ਕਰਨ ਗਏ ਸੀ ਦੌਰਾ
ਸੰਗਰੂਰ- ਸੰਗਰੂਰ ਵਿਚ ਜਿੱਥੇ ਘੱਗਰ ਦਰਿਆ ਦੀ ਤਬਾਹੀ ਕਾਰਨ ਲੋਕ ਘਰੋਂ ਬੇਘਰ ਹੋ ਗਏ ਹਨ ਉੱਥੇ ਹੀ ਹੜ੍ਹ ਦੇ ਮਾਰੇ ਲੋਕਾਂ ਦੀ ਸਾਰ ਲੈਣ ਆਏ ਮੰਤਰੀ ਤੇ ਸਰਕਾਰੀ ਨੁਮਾਇੰਦੇ ਘੱਗਰ ਦਰਿਆ ਦੇ ਕਿਨਾਰੇ ਟੇਬਲ ਲਗਾ ਕੇ ਜੂਸ ਤੇ ਕਾਜੂ ਦੇ ਮਜ਼ੇ ਲੈਦੇ ਨਜ਼ਰ ਆਏ। ਦਰਅਸਲ ਪੀੜਤ ਲੋਕਾਂ ਦੀ ਸਾਰ ਲੈਣ ਪੁੱਜੇ ਪੰਜਾਬ ਦੇ ਵਿੱਤ ਕਮਿਸ਼ਨਰ ਮਾਲ ਵਿਭਾਗ ਕਰਨਵੀਰ ਸਿੰਘ ਸਿੱਧੂ ਘੱਗਰ ਦਰਿਆ ਦੇ ਕਿਨਾਰੇ ਟੇਬਲ ਲਗਾ ਕੇ ਜੂਸ ਤੇ ਕਾਜੂ ਦੇ ਮਜ਼ੇ ਲੈਣ ਲੱਗ ਗਏ।
Karnveer Singh Sidhu
ਵਾਇਰਲ ਤਸਵੀਰ ਵਿਚ ਐਸਡੀਐਮ ਮੂਨਕ ਤੇ ਏਡੀਸੀ ਸੰਗਰੂਰ ਸੁਭਾਸ਼ ਚੰਦਰਾ ਵੀ ਨਜ਼ਰ ਆ ਰਹੇ ਹਨ। ਹੜ੍ਹਾਂ ਕਾਰਨ ਲੋਕਾਂ ਨੂੰ ਆਪਣੀ ਰੋਟੀ ਦੀ ਫ਼ਿਕਰ ਹੈ ਪਰ ਇਹ ਅਧਿਕਾਰੀ ਹੱਥ ਵਿਚ ਜੂਸ ਫੜ ਕੇ ਫੋਟੋਆਂ ਖਿਚਵਾ ਰਹੇ ਹਨ। ਫੋਟੋ ਦੇ ਵਾਇਰਲ ਹੋਣ ਪਿੱਛੋਂ ਲੋਕਾਂ ਵੱਲੋਂ ਇਸ ਦੀ ਖੁੱਲ੍ਹ ਕੇ ਨਿੰਦਾ ਕੀਤੀ ਜਾ ਰਹੀ ਹੈ।ਗੌਰਤਲਬ ਹੈ ਕਿ ਲਗਾਤਾਰ ਤੇਜ਼ ਬਾਰਿਸ਼ ਨਾਲ ਘੱਗਰ ਵਿਚ ਪਾੜ ਪੈ ਗਿਆ ਸੀ ਇਸੇ ਦੌਰਾਨ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ। ਦੱਸ ਦੇਈਏ ਕਿ ਇਸ ਮੌਕੇ 'ਤੇ ਐੱਨਡੀਆਰਐੱਫ ਵੀ ਬੁਲਾਈ ਗਈ ਸੀ ਜੋ ਘੱਗਰ ਦੇ ਕਹਿਰ ਨੂੰ ਰੋਕਣ ਵਿੱ ਚ ਨਾਕਾਮ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ