
ਘੱਗਰ ਦਾ ਪਾੜ ਕਰੀਬ 25 ਫੁੱਟ ਤੱਕ ਦਾ ਹੈ, ਜੋ ਹੋਰ ਵੀ ਵਧਣ ਦੇ ਆਸਾਰ ਹਨ।
ਸੰਗਰੂਰ : ਲਗਾਤਾਰ ਹੋ ਰਹੀ ਬਾਰਸ਼ ਨੇ ਸੂਬੇ 'ਚ ਹੜਾਂ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਸੰਗਰੂਰ ਦੇ ਕਈ ਪਿੰਡਾਂ ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਮੂਨਕ ਨੇੜੇ ਪਿੰਡ ਫ਼ੁਲਾਦ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਘੱਗਰ ਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾ ਵੜਿਆ ਹੈ। ਪਾੜ ਕਰੀਬ 25 ਫੁੱਟ ਤੱਕ ਦਾ ਹੈ, ਜੋ ਹੋਰ ਵੀ ਵਧਣ ਦੇ ਆਸਾਰ ਹਨ। ਲਿਹਾਜ਼ਾ ਪ੍ਰਸ਼ਾਸਨ ਨੇ ਹੱਥ-ਪੈਰ ਫੁੱਲ ਚੁੱਕੇ ਤੇ ਹਾਲਾਤ ਨਾਲ ਨਜਿੱਠਣ ਲਈ ਹੁਣ ਆਰਮੀ ਦੀ ਮਦਦ ਮੰਗੀ ਗਈ ਹੈ।
Ghaggar river water
ਹਾਲਾਂਕਿ ਸਵੇਰ ਤੋਂ ਹੀ ਪ੍ਰਸ਼ਾਸਨਿਕ ਅਮਲਾ ਅਤੇ ਸਥਾਨਕ ਲੋਕ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦਰਖ਼ਤ ਪੁੱਟ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੰਮ 'ਚ ਐਨਡੀਆਰਐਫ ਦੀ ਮਦਦ ਵੀ ਲਈ ਜਾ ਰਹੀ ਹੈ। ਹੁਣ ਤਕ ਹੜ੍ਹ ਦੇ ਪਾਣੀ 'ਚ ਕਿਸਾਨਾਂ ਦੀ ਲਗਭਗ 3000 ਏਕੜ ਫਸਲ ਡੁੱਬ ਚੁੱਕੀ ਹੈ। ਹਾਲਤ ਇਹ ਹੈ ਹਨ ਕਿ ਦੂਰ-ਦੂਰ ਤਕ ਜਿਥੇ ਵੀ ਨਜ਼ਰ ਜਾਂਦੀ ਹੈ, ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਪਾਣੀ ਵਿਚ ਡੁੱਬੀ ਕਿਸਾਨਾਂ ਦੀ ਫਸਲ ਤੇ ਖੇਤਾਂ ਚ ਵਗਦਾ ਦਰਿਆ ਪੂਰੇ ਮੰਜਰ ਨੂੰ ਬਿਆਨ ਕਰ ਰਿਹਾ ਹੈ।
Ghaggar river water
ਮਾਨੂਸਨ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜਰੂਰ ਦਿੱਤੀ ਪਰ ਇਹ ਮਾਨਸੂਨ ਦੇਸ਼ ਦੇ ਅੰਨਦਾਤੇ ਦੇ ਸੁਪਨਿਆਂ ਤੇ ਪਾਣੀ ਫੇਰ ਗਈ। ਦਰਅਸਲ ਬੀਤੇ ਦਿਨ ਸਵੇਰੇ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਮੂਨਕ ਨੇੜੇ ਕਈ ਪਿੰਡਾਂ 'ਚ ਪਾਣੀ ਹੀ ਪਾਣੀ ਭਰ ਗਿਆ। ਘੱਗਰ ਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾ ਵੜਿਆ। ਪਾੜ ਕਰੀਬ 25 ਫੁੱਟ ਤੱਕ ਦਾ ਹੈ, ਜੋ ਹੋਰ ਵੀ ਵਧਣ ਦੇ ਆਸਾਰ ਹਨ। ਇਸ ਮੰਜਰ ਦੇ ਚੱਲਦਿਆਂ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।
Ghaggar river water
ਕਿਸਾਨਾਂ ਵੱਲੋਂ ਰੀਝਾਂ ਨਾਲ ਪਾਲੀ ਫਸਲ ਪਾਣੀ ਦੇ ਵਹਾਅ 'ਚ ਕਿਤੇ ਵੀ ਨਜ਼ਰ ਨਹੀਂ ਆ ਰਹੀ। ਜਿਸ ਨੂੰ ਲੈ ਕੇ ਕਿਸਾਨਾਂ ਦਾ ਸਰਕਾਰ ਤੇ ਪ੍ਰਸ਼ਾਸਨ ਤੇ ਗੁੱਸਾ ਫੁੱਟ ਰਿਹਾ। ਲਿਹਾਜ਼ਾ ਪ੍ਰਸ਼ਾਸਨ ਦੇ ਵੀ ਹੱਥ-ਪੈਰ ਫੁੱਲ ਚੁੱਕੇ ਹਨ। ਹਾਲਾਤ ਨਾਲ ਨਜਿੱਠਣ ਲਈ ਹੁਣ ਆਰਮੀ ਦੀ ਮਦਦ ਮੰਗੀ ਗਈ ਹੈ। ਹਾਲਾਂਕਿ ਸਵੇਰ ਤੋਂ ਹੀ ਪ੍ਰਸ਼ਾਸਨਿਕ ਅਮਲਾ ਅਤੇ ਸਥਾਨਕ ਲੋਕ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬ ਦਾ ਕਿਸਾਨ ਜੋ ਪਹਿਲਾਂ ਹੀ ਕਰਜ਼ੇ ਦਾ ਬੋਝ ਝੱਲ ਰਿਹਾ, ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਅਤੇ ਹੁਣ ਮਾਨਸੂਨ ਦੀ ਐਸੀ ਮਾਰ ਪਈ।