ਸ਼੍ਰੋਮਣੀ ਕਮੇਟੀ ਵਾਲੇ ਟਿੱਚ ਜਾਣਦੇ ਹਨ 'ਜਥੇਦਾਰ' ਦੇ 'ਇਲਾਹੀ' ਆਦੇਸ਼ 
Published : Jul 23, 2019, 11:23 am IST
Updated : Jul 23, 2019, 11:23 am IST
SHARE ARTICLE
Giani Harpreet Singh
Giani Harpreet Singh

6 ਮਹੀਨੇ ਬੀਤ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕੀ

ਅੰਮ੍ਰਿਤਸਰ  (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਅਹੁਦੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਇਲਾਹੀ ਹੁਕਮਾਂ ਨੂੰ ਟਿੱਚ ਜਾਣਦੇ ਹਨ ਤੇ 'ਜਥੇਦਾਰ' ਦੇ ਆਦੇਸ਼, ਸੰਦੇਸ਼ ਅਤੇ ਹੁਕਮਨਾਮੇ ਦੀ ਪ੍ਰਵਾਹ ਨਹੀਂ ਕਰਦੇ। ਜਾਣਕਾਰੀ ਮੁਤਾਬਕ 'ਜਥੇਦਾਰਾਂ' ਨੇ ਜਦ-ਜਦ ਵੀ ਸ਼੍ਰੋਮਣੀ ਕਮੇਟੀ ਵਲ ਕੋਈ ਆਦੇਸ਼ ਭੇਜਿਆ ਤਾਂ ਉਹ ਜਾਂ ਤਾਂ ਫ਼ਾਈਲਾਂ ਦਾ ਸ਼ਿੰਗਾਰ ਬਣ ਗਿਆ ਤੇ ਜਾਂ ਰਦੀ ਦੀ ਟੋਕਰੀ ਵਿਚ ਗਿਆ। ਇਸ ਦੀ ਮੂੰਹ ਬੋਲਦੀ ਮਿਸਾਲ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸਾਲ 2000 ਵਿਚ ਲਿਖੀ ਚਿੱਠੀ ਹੈ

SGPC President and Secretary also votedSGPC 

ਜਿਸ ਵਿਚ ਉਨ੍ਹਾਂ ਕਿਹਾ ਸੀ ਕਿ 'ਜਥੇਦਾਰ' ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜ ਖੇਤਰ ਦੇ ਨਿਯਮ ਬਣਾਉਣ ਬਾਰੇ ਕਿਹਾ ਜਾਣਾ ਸੀ। ਮੌਜੂਦਾ 'ਜਥੇਦਾਰ' ਦੀ ਹਾਲਤ ਇਸ ਤੋਂ ਭਿੰਨ ਨਹੀਂ ਹੈ। ਅਪਣੇ 6 ਮਹੀਨੇ ਦੇ ਕਾਰਜਕਾਲ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਜਥੇਦਾਰਾਂ ਦੀਆਂ ਕੇਵਲ 2 ਮੀਟਿੰਗਾਂ ਕੀਤੀਆਂ ਹਨ। ਇਨ੍ਹਾਂ ਮੀਟਿੰਗਾਂ ਬਾਰੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਅਹੁਦੇਦਾਰਾਂ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਧਰਮੀ ਫ਼ੌਜੀਆਂ ਨੂੰ ਆਰਥਕ ਮਦਦ ਦੇਣ ਬਾਰੇ ਜਲਦ ਫ਼ੈਸਲਾ ਲੈਣ, ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਅਪਣੀ ਸਜ਼ਾ ਬਾਰੇ ਫ਼ੈਸਲਾ ਲੈਣ ਲਈ ਭਾਰਤ ਸਰਕਾਰ ਨਾਲ ਗੱਲ ਕਰਨ ਅਤੇ 'ਜਥੇਦਾਰ' ਦੇ ਅਧਿਕਾਰ ਖੇਤਰ, ਨਿਯੁਕਤੀ, ਸੇਵਾ ਮੁਕਤੀ ਬਾਰੇ ਫ਼ੈਸਲਾ ਲੈਣ ਬਾਰੇ ਲਿਖਿਆ ਸੀ।

 HansliHansli

6 ਮਹੀਨੇ ਬੀਤ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਹੋਰ ਤੇ ਹੋਰ ਸ੍ਰੀ ਦਰਬਾਰ ਸਾਹਿਬ ਵਲ ਜਾਂਦੀ ਹੰਸਲੀ 'ਤੇ ਪਈ ਗੰਦਗੀ ਬਾਰੇ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਤੇ 'ਜਥੇਦਾਰ' ਨੇ ਨੋਟਿਸ ਲੈਂਦਿਆਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੂੰ ਕਿਹਾ ਤਾਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਇਹ ਹੰਸਲੀ ਸ਼ਾਮ ਤਕ ਸਾਫ਼ ਹੋਣ ਦੀ ਗੱਲ ਕਹੀ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਇਹ ਇਲਾਹੀ ਹੁਕਮ ਦੀ ਹਾਲਤ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement