
ਪੰਜਾਬ ’ਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਜਿਥੇ 8 ਹੋਰ ਜਾਨਾਂ ਕੋਰੋਨਾ
ਚੰਡੀਗੜ੍ਹ, 22 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ’ਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਜਿਥੇ 8 ਹੋਰ ਜਾਨਾਂ ਕੋਰੋਨਾ ਵਾਇਰਸ ਨੇ ਲੈ ਲਈਆਂ ਹਨ, ਉਥੇ ਇਸ ਸਮੇ ਇਥੋ ਦਿਨ ’ਚ ਆਏ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੀ 450 ਤੋਂ ਪਾਰ ਹੋ ਗਿਆ ਹੈ। ਜਿਥੇ ਮੌਤਾਂ ਦੀ ਗਿਣਤੀ 274 ਤਕ ਪਹੁੰਚ ਗਈ ਹੈ ਉਥੇ ਸੂਬੇ ਵਿਚ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 11350 ਤੋਂ ਪਾਰ ਹੋ ਚੁੱਕਾ ਹੈ। ਇਸ ਸਮੇਂ 3391 ਮਰੀਜ਼ ਇਲਾਜ ਅਧੀਨ ਹਨ। ਇਨ੍ਹਾਂ ’ਚੋਂ 86 ਦੀ ਹਾਲਤ ਗੰਭੀਰ ਬਣੀ ਹੋਈ ਹੈ। 74 ਆਕਸੀਜਨ ਅਤੇ 12 ਵੈਂਟੀਲੇਟਰ ’ਤੇ ਹਨ।
ਹੁਣ ਤਕ ਸੂਬੇ ਵਿਚ ਕੁਲ 7641 ਮਰੀਜ਼ ਠੀਕ ਵੀ ਹੋਏ ਹਨ। ਅੱਜ ਹੋਈਆਂ ਮੌਤਾਂ ਵਿਚ 2 ਮਾਮਲੇ ਜਲੰਧਰ ਅਤੇ ਇਕ ਇਕ ਪਟਿਆਲਾ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਫ਼ਿਰੋਜ਼ਪੁਰ ਨਾਲ ਸਬੰਧਤ ਹੈ।ਅੱਜ ਆਏ ਪਾਜ਼ੇਟਿਵ ਮਾਮਲਿਆਂ ਵਿਚ ਲੁਧਿਆਣਾ ਸੱਭ ਤੋਂ ਵੱਧ 104 ਮਰੀਜ਼ ਇਕੋ ਦਿਨ ਵਿਚ ਆਏ ਹਨ। ਪਟਿਆਲਾ ਵਿਚ 50, ਜਲੰਧਰ 49 ਅਤੇ ਮੋਹਾਲੀ ਵਿਚ 36 ਮਾਮਲੇ ਆਏ ਹਨ। ਫਾਜ਼ਿਲਕਾ ਵਿਚ ਵੀ 25 ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ ਪਾਜ਼ੇਟਿਵ ਕੇਸਾਂ ਦਾ ਅੰਕੜਾ ਸੱਭ ਤੋਂ ਵੱਧ 2100 ਤਕ ਪਹੁੰਚ ਗਿਆ ਹੈ।