‘ਐਨ.ਆਰ.ਆਈ. ਬੱਚਿਆਂ ਦੇ ਬਜ਼ੁਰਗ ਮਾਪੇ ਬੁਢਾਪੇ ਦੌਰਾਨ ਇਕਲਾਪਾ ਹੰਢਾਉਣ ਲਈ ਮਜਬੂਰ’
Published : Jul 23, 2020, 11:41 am IST
Updated : Jul 23, 2020, 11:41 am IST
SHARE ARTICLE
 ‘NRI Elderly parents forced to endure loneliness in old age
‘NRI Elderly parents forced to endure loneliness in old age

ਪੰਜਾਬ ਦਾ ਨੌਜਵਾਨ ਵਰਗ ਸੁਨਹਿਰੇ ਭਵਿੱਖ ਦੀ ਤਲਾਸ਼ ਵਿਚ ਹਰ ਸਾਲ ਵਿਦੇਸ਼ੀ ਧਰਤੀਆਂ ਵਲ ਹਜ਼ਾਰਾਂ ਦੀ

ਸੰਗਰੂਰ, 22 ਜੁਲਾਈ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਦਾ ਨੌਜਵਾਨ ਵਰਗ ਸੁਨਹਿਰੇ ਭਵਿੱਖ ਦੀ ਤਲਾਸ਼ ਵਿਚ ਹਰ ਸਾਲ ਵਿਦੇਸ਼ੀ ਧਰਤੀਆਂ ਵਲ ਹਜ਼ਾਰਾਂ ਦੀ ਗਿਣਤੀ ਵਿਚ ਹਿਜਰਤ ਕਰਦਾ ਜਾ ਰਿਹਾ ਹੈ। ਵਿਦੇਸ਼ਾਂ ਵਲ ਇਹ ਉਡਾਰੀ ਭਾਵੇਂ ਉੱਚ ਵਿਦਿਆ ਲਈ ਕੰਮ ਕਰ ਕੇ ਪੌਂਡ ਉਤੇ ਡਾਲਰ ਕਮਾਉਣ ਲਈ, ਕਿਸੇ ਵੀ ਪ੍ਰਕਾਰ ਦੀ ਨੌਕਰੀ ਜਾਂ ਵਰਕ ਪਰਮਿਟਾਂ ਲਈ ਕੀਤੀ ਜਾਂਦੀ ਹੈ ਪਰ ਵਿਦੇਸ਼ ਉਡਾਰੀ ਮਾਰਨ ਪਿੱਛੋਂ ਪੰਜਾਬ ਰਹਿ ਗਏ। ਉਨ੍ਹਾਂ ਦੇ ਮਾਪਿਆਂ ਦੀ ਹਾਲਤ ਕਈ ਵਾਰ ਬਹੁਤ ਪਤਲੀ ਹੋ ਜਾਂਦੀ ਹੈ। ਖਾਸ ਕਰ ਕੇ ਉਹ ਮਾਤਾ-ਪਿਤਾ ਜਿਨ੍ਹਾਂ ਕੋਲ ਇਕ ਬੇਟਾ ਜਾਂ ਬੇਟੀ ਹੁੰਦੀ ਹੈ।


ਵਿਦੇਸ਼ ਵਸਦਿਆਂ ਇੰਚ ਇੰਚ ਅੱਗੇ ਵਧਦਿਆਂ ਭਾਵੇਂ ਇਨ੍ਹਾਂ ਦੇ ਬੱਚਿਆਂ ਨੂੰ ਮੰਜ਼ਿਲਾਂ ਤਾਂ ਨਸੀਬ ਹੋ ਜਾਂਦੀਆਂ ਹਨ ਪਰ ਉਹ ਮਾਂ-ਬਾਪ ਰੂਪੀ ਸੱਭ ਤੋਂ ਵੱਡੀ ਪੂੰਜੀ ਪੰਜਾਬ ਛੱਡ ਜਾਣ ਨਾਲ ਸਕੂਨ ਦੀ ਜ਼ਿੰਦਗੀ ਨਹੀਂ ਜੀਅ ਸਕਦੇ। ਐਨਆਰਆਈ ਬੱਚਿਆਂ ਦੇ ਪੰਜਾਬ ਰਹਿੰਦੇ ਮਾਪਿਆਂ ਦੀ ਕਈ ਦਹਾਕੇ ਸਖ਼ਤ ਮਿਹਨਤ, ਨੌਕਰੀ ਅਤੇ ਪੈਨਸ਼ਨ ਲੈਣ ਤੋਂ ਬਾਅਦ ਜਿਹੜੀ ਉਮਰ ਐਸ਼ੋ ਅਰਾਮ ਅਤੇ ਸਕੂਨ ਨਾਲ ਬਿਤਾਉਣ ਵਾਲੀ ਹੁੰਦੀ ਹੈ।  ਉਸ ਉਮਰੇ ਉਹ ਬੈਂਕਾਂ, ਡਾਕਘਰਾਂ, ਬਾਜ਼ਾਰਾਂ, ਗੈਸ ਏਜੰਸੀਆਂ, ਬਿਜਲੀ ਘਰਾਂ ਅਤੇ ਦੁੱਧ ਦੀਆਂ ਡੇਅਰੀਆਂ ਉਤੇ ਪ੍ਰੇਸ਼ਾਨੀ ਦੀ ਹਾਲਤ ਵਿਚ ਵੇਖੇ ਜਾ ਸਕਦੇ ਹਨ। 

File Photo File Photo

ਕਈ ਵਾਰ ਉਨ੍ਹਾਂ ਦੇ ਐਨਆਰਆਈ ਪੁੱਤਰ ਨੂੰਹ ਆਪਣੇ ਬੱਚੇ ਪੰਜਾਬ ਵਸਦੇ ਅਪਣੇ ਬੁੱਢੇ ਮਾਪਿਆਂ ਦੇ ਹਵਾਲੇ ਵੀ ਕਰ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਦੁਸ਼ਵਾਰੀਆਂ ਤੇ ਜ਼ਿੰਮੇਵਾਰੀਆਂ ਹੋਰ ਵੀ ਵਧ ਜਾਂਦੀਆਂ ਹਨ। ਜਵਾਨੀ ਦੀ ਉਮਰੇ ਸਾਰੇ ਕੰਮ ਕਰਨ ਤੋਂ ਬਾਅਦ ਜਦੋਂ ਬੁੱਢੇ ਮਾਪੇ ਰਿਟਾਇਰ ਹੋਣਾ ਲਗਦੇ ਹਨ ਤਾਂ ਉਨ੍ਹਾਂ ਦੇ ਬੱਚੇ ਵਿਦੇਸ਼ ਜਾਣ ਨਾਲ ਉਨ੍ਹਾਂ ਨੂੰ ਛੱਡੇ ਹੋਏ ਕੰਮ ਨਵੇਂ ਸਿਰੇ ਤੋਂ ਫਿਰ ਦੁਹਰਾਉਣੇ ਪੈਂਦੇ ਹਨ।

ਬੁਢਾਪੇ ਅਤੇ ਇਕੱਲਤਾ ਵਿਚ ਇਨ੍ਹਾਂ ਬਜ਼ੁਰਗਾਂ ਦੀ ਜ਼ਿਦਗੀ ਬਹੁਤੀ ਵਾਰੀ ਅਪਣੇ ਘਰ ਨੇੜਲੇ ਗੁਆਂਢੀਆਂ, ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਚਲਦੀ ਹੈ। ਬਹੁਤੀ ਵਾਰ ਇਨ੍ਹਾਂ ਮਾਪਿਆਂ ਨਾਲ ਕੋਈ ਤਿੱਥ, ਤਿਉਹਾਰ, ਫ਼ਾਦਰਜ਼ ਡੇਅ, ਮਦਰਜ਼ ਡੇਅ, ਲੋਹੜੀ, ਦੀਵਾਲੀ ਅਤੇ ਦੁਸ਼ਹਿਰਾ ਮਨਾਉਣ ਵਾਲਾ ਵੀ ਕੋਈ ਨਹੀਂ ਹੁੰਦਾ; ਜੇਕਰ ਹੁੰਦਾ ਹੈ ਤਾਂ ਸਿਰਫ ਅੱਖਾਂ ਵਿਚ ਹੰਝੂ, ਡਰ, ਬੇਯਕੀਨੀ ਜਾਂ ਉਡੀਕ ਹੁੰਦੀ ਹੈ ਜਿਹੜੀ ਉਹ ਅਪਣੇ ਲਾਡਲਿਆਂ ਲਈ ਸਾਲਾਂ ਬੱਧੀ ਬਗੈਰ ਕਿਸੇ ਵਿਘਨ ਦੇ ਕਰਦੇ ਰਹਿੰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement