ਪੰਜਾਬ ਮੰਤਰੀ ਮੰਡਲ ਵਲੋਂ ਉਦਯੋਗਿਕ ਸੈਕਟਰ ਲਈ ਲੈਂਡ ਪੂÇਲੰਗ ਨੀਤੀ ਨੂੰ ਪ੍ਰਵਾਨਗੀ
Published : Jul 23, 2020, 9:35 am IST
Updated : Jul 23, 2020, 9:35 am IST
SHARE ARTICLE
Punjab Cabinet approves land pooling policy for industrial sector
Punjab Cabinet approves land pooling policy for industrial sector

ਗਮਾਡਾ ਦੀ ਲੈਂਡ ਪੂÇਲੰਗ ਨੀਤੀ ਵਿਚ ਵੀ ਹੋਵੇਗੀ ਸੋਧ

ਚੰਡੀਗੜ੍ਹ, 22 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਮੰਤਰੀ ਮੰਡਲ ਦੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਈ ਅਹਿਮ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੰਦਿਆਂ ਫ਼ੈਸਲੇ ਲਏ ਗਏ ਹਨ। ਜਿਥੇ ਗਮਾਡਾ ਦੀ ਲੈਂਡ ਪੂÇਲੰਗ ਨੀਤੀ ਨੂੰ ਹੋਰ ਵਧੇਰੇ ਆਕਰਸ਼ਕ ਬਣਾਉਣ ਵਿਚ ਇਸ ਵਿਚ ਸੋਧ ਕਰਨ ਅਤੇ ਇਸ ਨੀਤੀ ਨੂੰ ਉਦਯੋਗਾਂ ਲਈ ਵੀ ਲਾਗੂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿਤੀ ਗਈ।

ਇਸ ਤੋਂ ਇਲਾਵਾ 305 ਜੇਲ ਵਾਰਡਰਾਂ ਦੀ ਸਿੱਧੀ ਭਰਤੀ, ਅੰਮ੍ਰਿਤਸਰ ਤੇ ਲੁਧਿਆਣਾ ਵਿਚ ਵਿਸ਼ਵ ਬੈਂਕ ਦੀ ਸਹਾਇਤਾ ਵਾਲੇ ਨਹਿਰੀ ਜਲ ਸਪਲਾਈ ਪ੍ਰਾਜੈਕਟਾਂ ਅਤੇ  ਕੋਵਿਡ 19 ਦੇ ਟੈਸਟਾਂ ਦੀ ਸਮਰੱਥਾ ਵਧਾਉਣ ਲਈ 7 ਆਟੋਮੈਟਿਕ ਆਰ.ਐਨ.ਏ. ਐਕਸਟੈਨਸ਼ਨ ਮਸ਼ੀਨਾਂ ਖ਼ਰੀਦਣ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿਤੀ ਗਈ ਹੈ।

ਲੈਂਡ ਪੂÇਲੰਗ ਸਬੰਧੀ ਪ੍ਰਵਾਨ ਕੀਤੇ ਪ੍ਰਸਤਾਵ ਅਨੁਸਾਰ ਹੁਣ ਸਵੈਇੱਛਾ ਨਾਲ ਜ਼ਮੀਨ ਦੇਣ ਵਾਲਿਆਂ ਨੂੰ ਇਸ ਦੇ ਬਦਲੇ ਮੁਆਵਜ਼ੇ ਵਜੋਂ ਵਾਧੂ ਜ਼ਮੀਨ ਦਿਤੀ ਜਾਵੇਗੀ। ਗਮਾਡਾ ਦੀ ਲੈਂਡ ਪੂੁÇਲੰਗ ਨੀਤੀ ਵਿਚ ਸੋਧ ਨਾਲ ਇਹ ਮੋਹਾਲੀ ਦੇ 101 ਤੇ 103 ਸੈਕਟਰਾਂ ਵਿਚ ਉਦਯੋਗਿਕ ਅਸਟੇਟ ਦੇ ਵਿਕਾਸ ਲਈ ਲਾਭਕਾਰੀ ਹੋਵੇਗੀ। ਸੋਧੀ ਹੋਈ ਨੀਤੀ ਤਹਿਤ ਨਵੀਂ ਬਣ ਰਹੀ ਐਰੋਟ੍ਰੇਪੋਲਿਸ ਰੈਜੀਡੈਂਸੀਅਲ ਅਸਟੇਟ ਲਈ ਜ਼ਮੀਨ ਮਾਲਕਾਂ ਪਾਸੋਂ ਐਕੁਆਇਰ ਕੀਤੇ ਜਾਣ ਵਾਲੇ ਹਰ ਇਕ ਏਕੜ ਲਈ ਨਗਦ ਮੁਆਵਜ਼ੇ ਦੇ ਬਦਲੇ ਵਿਕਸਤ ਕੀਤੇ ਪਲਾਂਟਾਂ ਵਿਚੋਂ 1000 ਵਰਗ ਗਜ਼ ਰਿਹਾਇਸ਼ੀ ਪਲਾਂਟ ’ਤੇ 200 ਵਰਗ ਗਜ਼ ਕਮਰਸ਼ੀਅਲ ਪਲਾਟ ਬਿਨਾਂ ਪਾਰਕਿੰਗ ਦਿਤਾ ਜਾਵੇਗਾ।

ਉਦਯੋਗਿਕ ਸੈਕਟਰ ਵਿਚ ਪਹਿਲੀ ਵਾਰ ਲਾਗੂ ਕੀਤੀ ਜਾਣ ਵਾਲੀ ਲੈਂਡ ਪੂÇਲੰਗ ਨੀਤੀ ਤਹਿਤ ਇਕ ਏਕੜ ਲਈ ਮੁਆਵਜ਼ੇ ਦੇ ਬਦਲੇ ਜ਼ਮੀਨ ਮਾਲਕ ਨੂੰ ਉਦਯੋਗਿਕ ਪਲਾਟ ਵਿਚੋਂ 1100 ਵਰਗ ਗਜ਼ ਉਦਯੋਗਿਕ ਪਲਾਟ ਤੇ 200 ਵਰਗ ਗਜ਼ ਕਮਰਸ਼ੀਅਲ ਪਲਾਟ ਦਿਤਾ ਜਾਵੇਗਾ। ਇਸ ਤੋਂ ਇਲਾਵਾ ਜ਼ਮੀਨ ਮਾਲਕ ਨੂੰ ਹੋਰ ਲਾਭ ਵੀ ਮਿਲਣਗੇ। 

ਅੰਮ੍ਰਿਤਸਰ ਤੇ ਲੁਧਿਆਣਾ ਲਈ ਵਿਸ਼ਵ ਬੈਂਕ ਦੇ ਪ੍ਰਾਜੈਕਟ: ਮੰਤਰੀ ਮੰਡਲ ਨੇ ਅੰਮ੍ਰਿਤਸਰ ਤੇ ਲੁਧਿਆਣਾ ਲਈ ਵਿਸ਼ਵ ਬੈਂਕ ਦੀ ਸਹਾਇਤਾ ਵਾਲੇ 285.71 ਮਿਲੀਅਨ ਅਮਰੀਕੀ ਡਾਲਰ ਦੇ ਨਹਿਰੀ ਜਲ ਸਪਲਾਈ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿਤੀ ਹੈ। ਸਥਾਨਕ ਸਰਕਾਰ ਵਿਭਾਗ ਵਲੋਂ ਮਿਉਂਸਪਲ ਸਰਵਿਸਜ਼ ਇੰਪਰੂਵਮੈਂਟ ਪ੍ਰਾਜੈਕਟ ਤਹਿਤ ਪੁਨਰ ਵਸੇਬਾ ਫਰੇਮ ਵਰਕ ਪ੍ਰਸਤਾਵ ਅਨੁਸਾਰ ਇਸ ਪ੍ਰਾਜੈਕਟ ਉਪਰ ਇੰਟਰਨੈਸ਼ਨਲ ਬੈਂਕ (ਆਈ.ਡੀ.ਬੀ.ਡੀ.) 70 ਫ਼ੀ ਸਦੀ ਰਾਸ਼ੀ ਖ਼ਰਚੇਗਾ ਜੋ ਕਿ 200 ਮਿਲੀਅਨ ਡਾਲਰ ਬਣਦੀ ਹੈ। ਬਾਕੀ 30 ਫ਼ੀ ਸਦੀ ਖ਼ਰਚਾ ਪੰਜਾਬ ਸਰਕਾਰ ਦਾ ਹੋਵੇਗਾ। 

File Photo File Photo

ਕੋਵਿਡ ਟੈਸਟ ਲਈ 7 ਆਟੋਮੈਟਿਕ ਮਸ਼ੀਨਾਂ: ਮੰਤਰੀ ਮੰਡਲ ਨੇ ਕੋਵਿਡ 19 ਮਹਾਂਮਾਰੀ ਨਾਲ ਨਜਿੱਠਣ ਲਈ ਟੈਸਟਿੰਗ ਸਮਰੱਥਾ ਵਧਾਉਣ ਲਈ 7 ਆਟੋ ਮੈਟਿਕ ਆਰ.ਐਨ.ਏ. ਐਕਸਟੈ੍ਰਕਸ਼ਨ ਮਰੀਜ਼ਾਂ ਖ਼ਰੀਦਣ ਦੀ ਪ੍ਰਵਾਨਗੀ ਦੇ ਦਿਤੀ ਹੈ। ਇਨ੍ਹਾਂ ਮਸ਼ੀਨਾਂ ਦੇ ਆਉਣ ਨਾਲ ਪਟਿਆਲਾ, ਅੰਮ੍ਰਿਤਸਰ, ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚਲੀਆਂ ਟੈਸਟਿੰਗ ਲੈਬਜ਼ ਅਤੇ ਮੋਹਾਲੀ, ਲੁਧਿਆਣਾ ਤੇ ਜਲੰਧਰ ਵਿਚ ਨਵੀਆਂ ਸਥਾਪਤ ਲੈਬਜ਼ ਦੀ ਟੈਸਟਿੰਗ ਸਮਰੱਥਾ ਵਧੇਗੀ। ਇਨ੍ਹਾਂ ਮਸ਼ੀਨਾਂ ਦੀ ਖ਼ਰੀਦ ਤੇ ਖ਼ਰਚਾ ਸੂਬਾ ਕੁਦਰਤੀ ਆਫ਼ਤ ਫ਼ੰਡ ਵਿਚੋਂ ਹੋਵੇਗਾ। 

305 ਜੇਲ ਵਾਰਡਰਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ : ਇਕ ਹੋਰ ਅਹਿਮ ਫ਼ੈਸਲੇ ਵਿਚ ਮੰਤਰੀ ਮੰਡਲ ਨੇ ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ 205 ਜੇਲ ਵਾਰਡਰਾਂ ਦੀ ਭਰਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਵੀ ਦਿਤੀ ਹੈ। ਇਹ ਪਦ ਪੰਜਾਬ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਦੇ ਘੇਰੇ ਵਿਚੋਂ ਬਾਹਰ ਕੱਢ ਲਏ ਗਏ ਹਨ। ਇਹ ਭਰਤੀ ਜੇਲਾਂ ਵਿਚ ਕੈਦੀਆਂ ਦੀ ਵਧੇਰੇ ਗਿਣਤੀ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement