ਨਸ਼ਾ ਤਸਕਰਾਂ ਨੇ ਪੁਲਿਸ ਪਾਰਟੀ ’ਤੇ ਚਲਾਈ ਗੋਲੀ, ਮੁਲਾਜ਼ਮ ਜ਼ਖ਼ਮੀ
Published : Jul 23, 2021, 12:27 am IST
Updated : Jul 23, 2021, 12:27 am IST
SHARE ARTICLE
image
image

ਨਸ਼ਾ ਤਸਕਰਾਂ ਨੇ ਪੁਲਿਸ ਪਾਰਟੀ ’ਤੇ ਚਲਾਈ ਗੋਲੀ, ਮੁਲਾਜ਼ਮ ਜ਼ਖ਼ਮੀ

ਤਰਨਤਾਰਨ, 22 ਜੁਲਾਈ (ਅਜੀਤ ਘਰਿਆਲਾ, ਪ੍ਰਦੀਪ) : ਬੀਤੀ ਰਾਤ ਪੁਲਿਸ ਥਾਣਾ ਸਦਰ ਪੱਟੀ ਦੀ ਪੁਲਿਸ ਪਾਰਟੀ ਵਲੋਂ ਨਾਕੇ ਦੌਰਾਨ ਆ ਰਹੀ ਕਰੇਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਵਲੋਂ ਪੁਲਿਸ ਪਾਰਟੀ ਉਪਰ ਗੋਲੀਆਂ ਚਲਾ ਦਿਤੀਆਂ ਗਈਆਂ। ਗੋਲੀ ਲੱਗਣ ਨਾਲ ਇਕ ਮੁਲਾਜ਼ਮ ਗੰਭੀਰ ਜ਼ਖ਼ਮੀਂ ਹੋ ਗਿਆ। ਜਦੋਂ ਪੁਲਿਸ ਮੁਲਾਜ਼ਮ ਵਲੋ ਏ ਕੇ 47 ਨਾਲ ਫ਼ਾਇਰ ਕੀਤੇ ਗਏ ਤਾਂ ਦੋਸ਼ੀ ਗੱਡੀ ਛੱਡ ਕੇ ਫਰਾਰਾ ਹੋ ਗਏ। ਪੁਲਿਸ ਨੇ ਮੌਕੇ ’ਤੇ ਕਰੇਟਾ ਕਾਰ ਨੂੰ ਕਬਜ਼ੇ ਵਿਚ ਲੈ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ 960 ਗ੍ਰਾਮ ਹੈਰੋਇਨ, ਇਲੈਕਟਰਾਨਿਕ ਕੰਡਾ, ਇਕ ਮੁਬਾਈਲ ਬਰਾਮਦ ਕੀਤਾ ਅਤੇ ਜ਼ਖ਼ਮੀਂ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ। 
  ਇਸ ਸਬੰਧੀ ਜ਼ਿਲ੍ਹੇ ਦੇ ਪੁਲਿਸ ਮੁੱਖੀ ਧਰੂਮਨ ਐਚ ਨਿੰਬਾਲੇ ਨੇ ਦਸਿਆ ਕਿ  ਕਾਸਟੇਬਲ ਗੁਰਸਾਹਿਬ ਸਿੰਘ ਦੇ ਪੱਟ ਵਿਚ ਗੋਲੀ ਲੱਗੀ ਹੈ, ਜਿਸ ਦੇ ਜਵਾਬ ਵਿਚ ਪੁਲਿਸ ਵਲੋਂ ਵੀ ਗੋਲੀ ਚਲਾਈ ਗਈ, ਦੋਸ਼ੀ ਕਾਰ ਪਿੱਛੇ ਮੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੁਲਿਸ ਵਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ, ਜਿਸ ’ਤੇ ਉਕਤ ਦੋਸ਼ੀ ਗੱਡੀ ਛੱਡ ਕੇ ਫਰਾਰ ਹੋ ਗਏ। ਦੋਸ਼ੀਆਂ ਦੀ ਸ਼ਨਾਖਤ ਡੈਨੀਅਲ ਪੁੱਤਰ ਰਾਜ ਮੁਕਾਰ ਵਾਸੀ ਵਾਰਡ 39 ਬਸਤੀ ਟੈਕਾਂ ਵਾਲੀ ਫ਼ਿਰੋਜ਼ਪੁਰ, ਫਿਲਿਪਸ ਉਰਫ ਫਿਲੀ ਪੁੱਤਰ ਯੂਸਫ ਵਾਸੀ ਜੱਲਾ ਚੌਕੀ ਮੱਖੂ ਵਜੋਂ ਹੋਈ ਜਿਨ੍ਹਾਂ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
22-01 ਏ-22-01 ਬੀ--------
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement