ਨਵਜੋਤ ਸਿੱਧੂ ਦੀ ਤਾਜਪੋਸ਼ੀ ਸਮਾਗਮ 'ਤੇ ਜਾ ਰਹੀ ਬੱਸ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਮੌਤਾਂ

By : GAGANDEEP

Published : Jul 23, 2021, 10:20 am IST
Updated : Jul 23, 2021, 12:08 pm IST
SHARE ARTICLE
Tragic accident
Tragic accident

ਦਰਜਨਾਂ ਲੋਕ ਗੰਭੀਰ ਜ਼ਖ਼ਮੀ

ਮੋਗਾ: ਮੋਗਾ ਦੇ ਲੁਹਾਰਾ ਪਿੰਡ ਵਿਚ ਸ਼ੁੱਕਰਵਾਰ ਦੀ ਚੜ੍ਹਦੀ ਸਵੇਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਦੋ ਬੱਸਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ।

Tragic accident in mogaTragic accident in moga

ਜਿਸ ’ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫਰੀਦਕੋਟ ਅਤੇ ਮੋਗਾ ਦੇ ਸਿਵਲ ਹਸਪਤਾਲ ਵਿੱਚ  ਦਾਖਲ ਕਰਵਾਇਆ ਗਿਆ ਹੈ। 

Tragic accident in mogaTragic accident in moga

ਹਾਦਸੇ ਦਾ ਸ਼ਿਕਾਰ ਹੋਈਆਂ ਬੱਸਾਂ ’ਚੋਂ ਇਕ ਬੱਸ ਨਵਜੋਤ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਜਾ ਰਹੀ ਸੀ, ਜਿਸ ’ਚ ਬਹੁਤ ਸਾਰੇ ਲੋਕ ਸਵਾਰ ਸਨ। ਪ੍ਰਾਈਵੇਟ ਬੱਸ ਨੇ ਸਰਕਾਰੀ ਬੱਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। 

Tragic accident in mogaTragic accident in moga

ਕੈਪਟਨ ਨੇ ਜ਼ਾਹਰ ਕੀਤਾ ਦੁੱਖ
ਮੁੱਖ ਮੰਤਰੀ ਨੇ ਹਾਦਸੇ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ  ਮੋਗਾ ਜ਼ਿਲੇ ਵਿਚ ਹੋਏ ਬੱਸ ਹਾਦਸੇ ਬਾਰੇ ਸੁਣ ਕੇ ਬਹੁਤ ਦੁਖ ਹੋਇਆ। ਜਿਸ ਵਿਚ 3 ਕਾਂਗਰਸੀ ਵਰਕਰਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਡੀਸੀ ਮੋਗਾ ਨੂੰ ਸਾਰੇ ਜ਼ਖਮੀਆਂ ਦਾ ਤੁਰੰਤ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਅਤੇ ਸਰਕਾਰ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ।

 

 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement