ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਵਰਤੀ ਭੱਦੀ ਸ਼ਬਦਾਵਲੀ, ਕਿਸਾਨਾਂ ਨੂੰ  ਦਸਿਆ 'ਮਵਾਲੀ' (ਗੁੰਡੇ)
Published : Jul 23, 2021, 7:42 am IST
Updated : Jul 23, 2021, 7:42 am IST
SHARE ARTICLE
image
image

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਵਰਤੀ ਭੱਦੀ ਸ਼ਬਦਾਵਲੀ, ਕਿਸਾਨਾਂ ਨੂੰ  ਦਸਿਆ 'ਮਵਾਲੀ' (ਗੁੰਡੇ)

ਟਿਕੈਤ ਨੇ ਦਿਤਾ ਜਵਾਬ, 'ਅਸੀਂ ਕਿਸਾਨ ਹਾਂ, ਮਵਾਲੀ ਨਹੀਂ' 

ਨਵੀਂ ਦਿੱਲੀ, 22 ਜੁਲਾਈ : ਪੈਗਾਸਸ ਜਾਸੂਸੀ ਮਾਮਲੇ ਦੇ ਨਾਲ -ਨਾਲ ਅੱਜ ਕਿਸਾਨਾਂ ਦੇ ਮੁੱਦੇ 'ਤੇ ਵੀ ਸੰਸਦ ਵਿਚ ਜੋਰਦਾਰ ਹੰਗਾਮਾ ਹੋਇਆ | ਵਿਰੋਧੀ ਜਿਥੇ ਇਨ੍ਹਾਂ ਮੁੱਦਿਆਂ ਨੂੰ  ਲੈ ਕੇ ਸਰਕਾਰ 'ਤੇ ਹਮਲਾਵਰ ਹਨ ਉੱਥੇ ਸਰਕਾਰ ਵੀ ਵਿਰੋਧੀਆਂ ਨੂੰ  ਤਲਖ਼ ਜਵਾਬ ਦੇ ਰਹੀ ਹੈ | ਅੱਜ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ | ਉਨ੍ਹਾਂ ਨੇ ਕਿਹਾ ਕਿ ਜੋ ਕੁੱਝ 26 ਜਨਵਰੀ ਨੂੰ  ਹੋਇਆ ਉਹ ਸ਼ਰਮਨਾਕ ਸੀ | ਉਹ ਅਪਰਾਧਿਕ ਗਤੀਵਿਧੀਆਂ ਸਨ ਜਿਨ੍ਹਾਂ ਨੂੰ  ਵਿਰੋਧੀਆਂ ਨੇ ਸ਼ਹਿ ਦਿਤੀ ਸੀ | 
ਸੰਸਦ ਵਿਚ ਇਕ ਸਵਾਲ ਦੇ ਜਵਾਬ ਵਿਚ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ  ਕਿਸਾਨ ਕਹਿਣਾ ਬੰਦ ਕਰੋ, ਕਿਉਂਕਿ ਉਹ ਕਿਸਾਨ ਨਹੀਂ ਮਵਾਲੀ ਹਨ | ਉਹ ਸ਼ਾਜਿਸ਼ਕਰਤਾਵਾਂ ਦੇ ਹੱਥੀਂ ਚੜ੍ਹੇ ਹੋਏ ਕੁੱਝ ਲੋਕ ਹਨ, ਜੋ ਲਗਾਤਾਰ ਕਿਸਾਨਾਂ ਦੇ ਨਾਮ 'ਤੇ ਹਰਕਤਾਂ ਕਰ ਰਹੇ ਹਨ | ਇਸ ਸੱਭ ਦੀ ਜਾਂਚ ਹੋਣੀ ਚਾਹੀਦੀ ਹੈ | ਇਸ ਦੇ ਨਾਲ ਹੀ ਮੀਨਾਕਸ਼ੀ ਲੇਖੀ ਦੇ ਇਸ ਬਿਆਨ ਦਾ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਜਵਾਬ ਦਿਤਾ | ਉਨ੍ਹਾਂ ਕਿਹਾ ਕਿ ਕਿਸਾਨਾਂ ਬਾਰੇ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ | ਅਸੀਂ ਕਿਸਾਨ ਹਾਂ ਮਵਾਲੀ ਨਹੀਂ | ਅਸੀਂ ਅੰਨਦਾਤੇ ਹਾਂ | ਅਸੀਂ ਸ਼ਾਂਤੀ ਪੂਰਨ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜਦੋਂ ਤਕ ਸੰਸਦ ਚੱਲੇਗੀ ਅਸੀਂ ਵੀ ਸੰਸਦ ਦੇ ਬਾਹਰ ਆਉਂਦੇ ਰਹਾਂਗੇ | ਜੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਗੱਲਬਾਤ ਵੀ ਸ਼ੁਰੂ ਹੋਵੇਗੀ ਪਰ ਸ਼ਰਤਾਂ ਉਹੀ ਹਨ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ | ਇਸ ਨਾਲ ਹੀ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਅਜਿਹੀਆਂ ਟਿਪਣੀਆਂ ਭਾਰਤ ਦੇ 80 ਕਰੋੜ ਕਿਸਾਨਾਂ ਦਾ ਅਪਮਾਨ ਹਨ | ਜੇ ਅਸੀਂ ਗੁੰਡੇ ਹਾਂ ਤਾਂ ਮੀਨਾਕਸ਼ੀ ਲੇਖੀ ਨੂੰ  ਸਾਡੇ ਵਲੋਂ ਪੈਦਾ ਕੀਤੇ ਗਏ ਅਨਾਜ ਨੂੰ  ਖਾਣਾ ਬੰਦ ਕਰ ਦੇਣਾ ਚਾਹੀਦਾ ਹੈ | ਉਸ ਨੂੰ  ਖ਼ੁਦ 'ਤੇ ਸ਼ਰਮ ਆਉਣੀ ਚਾਹਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਬਿਆਨ ਦੀ ਨਿਖੇਧੀ ਕਰਦਿਆਂ 'ਕਿਸਾਨ ਸੰਸਦ' ਵਿਚ ਇਕ ਮਤਾ ਪਾਸ ਕੀਤਾ ਹੈ |        (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement