
ਫਾਇਰਿੰਗ ਦੌਰਾਨ ਪੁਜਾਰੀ ਤੇ ਮਹਿਲਾ ਸੇਵਾਦਾਰ ਨੂੰ ਲੱਗੀਆਂ ਸੀ ਗੋਲੀਆਂ
ਜਲੰਧਰ - ਪੰਜਾਬ ਦੇ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਫਿਲੌਰ ਸਬ-ਡਵੀਜ਼ਨ ਦੇ ਪਿੰਡ ਭਾਰਸਿੰਘਪੁਰਾ ਵਿਚ ਸ਼ਿਵ ਮੰਦਰ ਦੇ ਪੁਜਾਰੀ ਦਾ ਕਤਲ ਕਰਨ ਵਾਲੇ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਨੂੰ ਇਨਾਮੀ ਅਪਰਾਧੀ ਐਲਾਨਿਆ ਗਿਆ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਨਿੱਝਰ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਹਰਦੀਪ ਸਿੰਘ ਨਿੱਝਰ ਮੂਲ ਰੂਪ ਵਿਚ ਭਾਰਸਿੰਘਪੁਰਾ ਦਾ ਰਹਿਣ ਵਾਲਾ ਹੈ ਪਰ ਹੁਣ ਉਹ ਕੈਨੇਡਾ ਵਿੱਚ ਰਹਿ ਕੇ ਗਰਮਖਿਆਲੀ ਗਤੀਵਿਧੀਆਂ ਕਰ ਰਿਹਾ ਹੈ। ਉਥੋਂ ਆਪਣੇ ਗੁੰਡਿਆਂ ਰਾਹੀਂ ਉਸ ਦੇ ਹੀ ਪਿੰਡ ਦੇ ਸ਼ਿਵ ਮੰਦਰ ਦੇ ਪੁਜਾਰੀ ਸੰਤ ਕਮਲਦੀਪ ਦਾ ਕਤਲ ਕਰ ਦਿੱਤਾ ਗਿਆ। ਇਸ ਹਮਲੇ 'ਚ ਇਕ ਔਰਤ ਵੀ ਜਖ਼ਮੀ ਹੋ ਗਈ ਸੀ।
Hardeep Singh Nijjar
ਪੁਜਾਰੀ ਨੂੰ ਮਾਰਨ ਦੀ ਸਾਜ਼ਿਸ਼ ਹਰਦੀਪ ਨਿੱਝਰ ਨੇ ਆਪਣੇ ਇਕ ਗਰਮਖਿਆਲੀ ਸਾਥੀ ਅਰਸ਼ਦੀਪ ਸਿੰਘ ਨਾਲ ਮਿਲ ਕੇ ਰਚੀ ਸੀ। ਅਰਸ਼ਦੀਪ ਨੇ ਹਰਦੀਪ ਦੇ ਕਹਿਣ 'ਤੇ ਸ਼ੂਟਰ ਨੂੰ ਮੋਗਾ ਤੋਂ ਫਿਲੌਰ ਦੇ ਪਿੰਡ ਭਾਰਸਿੰਘਪੁਰਾ ਭੇਜਿਆ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਨੋਟਿਸ ਵਿਚ ਹਰਦੀਪ ਸਿੰਘ ਨੂੰ ਇਨਾਮੀ ਅਪਰਾਧੀ ਕਰਾਰ ਦਿੰਦਿਆਂ ਲਿਖਿਆ ਹੈ ਕਿ ਭਾਰਤ ਖਾਸ ਕਰਕੇ ਪੰਜਾਬ ਵਿੱਚ ਹੋ ਰਹੀਆਂ ਗਰਮਖਿਆਲੀ ਗਤੀਵਿਧੀਆਂ ਵਿੱਚ ਵੀ ਇਸ ਦੀ ਭੂਮਿਕਾ ਹੈ।
ਪੁਜਾਰੀ ਕਤਲ ਕੇਸ ਵਿਚ ਐਨਆਈਏ ਵੱਲੋਂ ਅਦਾਲਤ ਵਿਚ ਪੇਸ਼ ਕੀਤੀ ਚਾਰਜਸ਼ੀਟ ਵਿਚ ਕਈ ਅਹਿਮ ਖੁਲਾਸੇ ਹੋਏ ਹਨ। ਚਾਰਜਸ਼ੀਟ ਵਿਚ ਖੁਲਾਸਾ ਕੀਤਾ ਗਿਆ ਸੀ ਕਿ ਗਰਮਖਿਆਲੀਆਂ ਨੇ ਪੰਜਾਬ ਵਿਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਅਤੇ ਪੰਜਾਬ ਦੇ ਫਿਰਕੂ ਮਾਹੌਲ ਨੂੰ ਵਿਗਾੜਨ ਲਈ ਹੀ ਹਿੰਦੂ ਨੌਜਵਾਨਾਂ ਵੱਲੋਂ ਹਿੰਦੂ ਪੁਜਾਰੀਆਂ 'ਤੇ ਗੋਲੀਆਂ ਚਲਾਈਆਂ ਸਨ।
Hardeep Singh Nijjar
ਇਹ ਕਤਲ ਗਰਮਖਿਆਲੀ ਸਮਰਥਕਾਂ ਅਰਸ਼ਦੀਪ ਸਿੰਘ ਅਰਸ਼ ਉਰਫ਼ ਪ੍ਰਭ ਅਤੇ ਹਰਦੀਪ ਸਿੰਘ ਨਿੱਝਰ ਵੱਲੋਂ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਕਮਲਜੀਤ ਸ਼ਰਮਾ ਪੁੱਤਰ ਦਰਸ਼ਨ ਲਾਲ ਸ਼ਰਮਾ ਵਾਸੀ ਮੋਗਾ, ਡਾਲਾ (ਮਹਿਣਾ) ਜ਼ਿਲ੍ਹਾ ਮੋਗਾ ਅਤੇ ਰਾਮ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਪੁਜਾਰੀ ਸੰਤ ਗਿਆਨ ਮੁਨੀ ਕਮਲਦੀਪ ਅਤੇ ਹੋਰ ਸ਼ਰਧਾਲੂਆਂ 'ਤੇ ਗੋਲੀਬਾਰੀ ਕੀਤੀ ਗਈ, ਜਿਸ 'ਚ ਪੁਜਾਰੀ ਦੀ ਮੌਤ ਹੋ ਗਈ।
ਗੋਲੀਬਾਰੀ ਵਿਚ ਸੰਤ ਕਮਲਦੀਪ ਅਤੇ ਇੱਕ ਮਹਿਲਾ ਸੇਵਾਦਾਰ ਜ਼ਖ਼ਮੀ ਹੋ ਗਏ, ਜਦੋਂ ਪੁਜਾਰੀ 'ਤੇ ਗੋਲੀਬਾਰੀ ਕੀਤੀ ਗਈ ਤਾਂ ਮੰਦਰ ਦਾ ਇੱਕ ਸੇਵਾਦਾਰ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਇਆ। ਸਿਮਰਨ, ਪੁਜਾਰੀ ਅਤੇ ਮਹਿਲਾ ਸੇਵਕ ਨੂੰ ਤਿੰਨ-ਤਿੰਨ ਗੋਲੀਆਂ ਲੱਗੀਆਂ ਸਨ।