
Punjab News: ਸੱਪ ਨੇ ਬੱਚੀ ਡੰਗ ਮਾਰੇ ਤਾਂ ਉਹ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਕਿ ਬੱਚੀ ਦੀ ਮੌਤ ਹੋ ਗਈ
Punjab News: 10 ਸਾਲਾ ਪੰਜਵੀਂ ਕਲਾਸ ਵਿਚ ਪੜ੍ਹਦੀ ਬੱਚੀ ਦੀ ਸੱਪ ਦੇ ਡੰਗਣ ਨਾਲ ਆਪਣੇ ਹੀ ਜਨਮ ਦਿਨ ਵਾਲੇ ਦਿਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਬੱਚੀ ਦੇ ਮਾਮਾ ਕੁਲਵਿੰਦਰ ਸਿੰਘ ਦੁੱਲੇਵਾਲਾ ਨੇ ਦੱਸਿਆ ਹੈ ਕਿ ਹਰਸਿਮਰਨ ਕੌਰ ਪੁੱਤਰੀ ਗੁਰਜੰਟ ਸਿੰਘ ਮਾਤਾ ਪਰਮਜੀਤ ਕੌਰ ਪਿੰਡ ਲੋਪੋ ਜੋ ਕਿ ਪੰਜਵੀਂ ਕਲਾਸ ਦੀ ਵਿਦਿਆਰਥਣ ਸੀ ਤਾਂ ਬੀਤੇ ਰਾਤੀ ਉਹ ਆਪਣੇ ਵੇਹੜੇ ਵਿਚ ਪਈ ਹੋਈ ਸੀ।
ਕੂਲਰ ਹੇਠ ਠੰਢ ਲੱਗਣ ‘ਤੇ ਉਹ ਆਪਣੇ ਬੈਡਰੂਮ ਵਿਚ ਚਲੀ ਗਈ ਜਿੱਥੇ ਬੈਡ ਉੱਪਰ ਇਕ ਸੱਪ ਪਹਿਲਾਂ ਹੀ ਲੇਟਿਆ ਹੋਇਆ ਸੀ। ਸੱਪ ਨੇ ਬੱਚੀ ਡੰਗ ਮਾਰੇ ਤਾਂ ਉਹ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਹੀ ਬੱਚੀ ਦੀ ਮੌਤ ਹੋ ਗਈ। ਦੁਖ ਦੀ ਗੱਲ ਇਹ ਹੈ ਕਿ ਉਸ ਬੱਚੀ ਦਾ ਉਸ ਦਿਨ ਹੀ ਜਨਮ ਦਿਨ ਸੀ।