ਬਾਦਲ ਤੇ ਸੁਖਬੀਰ ਵੱਲੋਂ ਕੁਲਦੀਪ ਨਈਅਰ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ
Published : Aug 23, 2018, 3:28 pm IST
Updated : Aug 23, 2018, 3:28 pm IST
SHARE ARTICLE
Kuldeep Nayyar
Kuldeep Nayyar

ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ

ਚੰਡੀਗੜ•/23 ਅਗਸਤ: ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉੱਘੇ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਨੂੰ ਭਾਵ-ਭਿੰਨੀਆਂ ਸਰਧਾਂਜ਼ਲੀਆਂ ਭੇਂਟ ਕੀਤੀਆਂ ਹਨ।  ਸ੍ਰੀ ਨਈਅਰ ਦਾ ਲੰਘੀ ਰਾਤ ਦਿੱਲੀ ਵਿਚ ਦੇਹਾਂਤ ਹੋ ਗਿਆ ਸੀ।ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਕੋਲੋਂ ਇਸ ਦਾ ਇੱਕ ਮਹਾਨ ਸਪੁੱਤਰ ਖੁੱਸ ਗਿਆ ਹੈ, ਜਿਹੜਾ ਹਮੇਸ਼ਾਂ ਪੰਜਾਬ ਦੇ ਮਸਲਿਆਂ ਨੂੰ ਰਾਸ਼ਟਰੀ ਨਜ਼ਰੀਏ ਤੋਂ ਪੇਸ਼ ਕਰਦਾ ਸੀ।

ਆਪਣੀ ਸ਼ਰਧਾਂਜ਼ਲੀ ਵਿਚ ਸਰਦਾਰ ਬਾਦਲ ਨੇ ਸ੍ਰੀ ਨਈਅਰ ਨੂੰ ਭਾਰਤ ਵਿਚ ਪੈਦਾ ਹੋਏ ਸਭ ਤੋਂ ਦਲੇਰ, ਧਰਮ ਨਿਰਪੱਖ, ਲੋਕਤੰਤਰ ਪੱਖੀ ਅਤੇ ਮਹਾਨ ਪੱਤਰਕਾਰਾਂ ਵਿਚੋਂ ਇੱਕ ਕਰਾਰ ਦਿੱਤਾ।ਉਹਨਾਂ ਨੇ ਸ੍ਰੀ ਨਈਅਰ ਨਾਲ ਆਪਣੀ ਐਮਰਜੰਸੀ ਸਮੇਂ ਅਤੇ ਬਾਅਦ ਵਿਚ ਵਿਭਿੰਨ ਅਕਾਲੀ ਮੋਰਚਿਆਂ ਵੇਲੇ ਦੀ ਨੇੜਤਾ ਨੂੰ ਯਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਅਹਿਮ ਮਸਲਿਆਂ ਉੱਤੇ ਉਹਨਾਂ  ਵੱਲੋਂ ਦਿੱਤੀ ਧਰਮ ਨਿਰਪੱਖ ਸਲਾਹ ਦਾ ਲਾਭ ਉਠਾਇਆ। ਉਹਨਾਂ ਕਿਹਾ ਕਿ ਸ੍ਰੀ ਨਈਅਰ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡੀ ਪਹਿਚਾਣ ਸੀ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਸੀ ਤਾਂ ਉਹ ਸਾਂਝੇ ਸੱਭਿਆਚਾਰ ਦੀ ਭਾਵਨਾ ਦੇ ਮੁਦਈ ਸਨ, ਜਿਸ ਦੀ ਇਹ ਸੂਬਾ ਨੁੰਮਾਇਦਗੀ ਕਰਦਾ ਹੈ।

Parkash Singh BadalParkash Singh Badalਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਸ੍ਰੀ ਨਈਅਰ ਵੱਲੋਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲਿਊ ਸਟਾਰ ਵਿਰੁੱਧ ਦਿੱਤੀ ਸਲਾਹ ਨੂੰ ਮੰਨ ਲਿਆ ਜਾਂਦਾ ਤਾਂ ਪੰਜਾਬ ਅਤੇ ਦੇਸ਼ ਨੇ 1984 ਦੇ ਵੱਡੇ ਦੁਖਾਂਤ ਤੋਂ ਬਚ ਜਾਣਾ ਸੀ ਅਤੇ ਲਗਭਗ ਦੋ ਦਹਾਕੇ ਚੱਲੀ ਭਰਾ-ਮਾਰੂ ਜੰਗ ਤੋਂ ਵੀ ਬਚ ਜਾਣਾ ਸੀ। ਸਰਦਾਰ ਬਾਦਲ ਨੇ ਸ੍ਰੀ ਨਈਅਰ ਦੀ ਹਿੰਦ-ਪਾਕਿ ਵਿਚਕਾਰ ਦੋਸਤਾਨਾ ਰਿਸ਼ਤਾ ਕਾਇਮ ਕਰਨ ਪ੍ਰਤੀ ਡੂੰਘੀ ਵਚਨਬੱਧਤਾ ਅਤੇ ਉਹਨਾਂ ਵੱਲੋਂ ਦੋਹਾਂ ਮੁਲਕਾਂ ਵਿਚਕਾਰ ਕਾਰੋਬਾਰ ਲਈ ਵਾਹਗਾ ਬਾਰਡਰ ਨੂੰ ਖੋਲ੍ਹੇ ਜਾਣ ਦੀ ਕੀਤੀ ਜਾਂਦੀ ਵਕਾਲਤ ਨੂੰ ਵੀ ਯਾਦ ਕੀਤਾ, ਜਿਸ ਬਾਰੇ ਉਹਨਾਂ ਦਾ ਵਿਸ਼ਵਾਸ਼ ਸੀ ਇਸ ਨਾਲ ਸਰਹੱਦੀ ਤਾਰ ਦੇ ਦੋਵੇਂ ਪਾਸਿਆਂ ਦੇ ਪੰਜਾਬਾਂ ਦੀ ਆਰਥਿਕ ਤਸਵੀਰ ਬਦਲ ਸਕਦੀ ਹੈ।

ਆਪਣੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਨਈਅਰ ਧਰਮ-ਨਿਰਪੱਖ ਕਦਰਾਂ ਕੀਮਤਾਂ ਦੇ ਸਭ ਤੋਂ ਦਲੇਰ ਚੈਂਪੀਅਨ ਸਨ ਅਤੇ ਦੇਸ਼ ਅੰਦਰ ਖਾਸ ਕਰਕੇ ਪੰਜਾਬ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਪੂਰੀ ਤਰ•ਾਂ ਵਚਨਬੱਧ ਸਨ। ਉਹਨਾਂ ਕਿਹਾ ਕਿ ਮੈਂ ਆਪਣੇ ਜਵਾਨੀ ਦੇ ਦਿਨਾਂ ਤੋਂ ਵੇਖਦਾ ਆ ਰਿਹਾ ਹਾਂ ਕਿ ਸ੍ਰੀ ਨਈਅਰ ਇਸ ਦੇਸ਼ ਵਿਚ ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਪ੍ਰਤੀ ਕਿੰਨੇ ਵਚਨਬੱਧ ਸਨ। ਉਹ ਉਹਨਾਂ ਚੋਣਵੇਂ ਪੱਤਰਕਾਰਾਂ ਵਿਚੋਂ ਸਨ, ਜਿਹਨਾਂ ਨੇ ਲੋਕ ਮਸਲਿਆਂ ਦੀ ਗੱਲ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਦਿਲ ਜਿੱਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement