
ਕਾਂਗਰਸ ਦੇ ਹਰਿਆਣਾ ਸੂਬਾ ਪ੍ਰਧਾਨ ਅਸ਼ੋਕ ਤਨਵਰ ਆਪਣੀ ਸਾਈਕਲ ਯਾਤਰਾ ਵਿਚ ਇੱਕ ਐਂਬੂਲੈਂਸ ਦੇ ਫਸਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਵਿਚ ਘੇਰੇ ਵਿਚ ਆ ਗਏ ਹਨ..
ਚੰਡੀਗੜ੍ਹ, ਕਾਂਗਰਸ ਦੇ ਹਰਿਆਣਾ ਸੂਬਾ ਪ੍ਰਧਾਨ ਅਸ਼ੋਕ ਤਨਵਰ ਆਪਣੀ ਸਾਈਕਲ ਯਾਤਰਾ ਵਿਚ ਇੱਕ ਐਂਬੂਲੈਂਸ ਦੇ ਫਸਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਵਿਚ ਘੇਰੇ ਵਿਚ ਆ ਗਏ ਹਨ। ਹਰਿਆਣੇ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਲਜ਼ਾਮ ਹੈ ਕਿ ਤਨਵਰ ਦੀ ਸਾਈਕਲ ਯਾਤਰਾ ਦੇ ਦੌਰਾਨ ਇੱਕ ਐਂਬੂਲੈਂਸ ਫਸ ਗਈ ਸੀ ਅਤੇ ਇਸ ਨਾਲ ਇਕ ਬੱਚੇ ਦੀ ਮੌਤ ਹੋ ਗਈ ਹੈ।
Diedਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਐਫਆਈਆਰ ਦਰਜ ਵੀ ਕੀਤੀ ਜਾ ਸਕਦੀ ਹੈ। ਅਸ਼ੋਕ ਤਨਵਰ ਨੇ ਕਿਹਾ ਹੈ ਕਿ ਇੱਕ ਬੱਚੇ ਦੀ ਮੌਤ 'ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇੱਥੇ ਕਿਹਾ ਕਿ ਇਹ ਮਾਮਲਾ ਬੇਹਦ ਗੰਭੀਰ ਹੈ। ਇਸ ਕਾਰਨ ਮੁੱਖ ਮੰਤਰੀ ਮਨੋਹਰ ਲਾਲ ਨੇ ਰੋਹਤਕ ਦੇ ਐੱਸਪੀ ਨੂੰ ਇਸ ਦੀ ਜਾਂਚ ਦਾ ਆਦੇਸ਼ ਦਿੱਤਾ ਹੈ।
Familyਵਿਜ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਪੂਰੇ ਮਾਮਲੇ ਵਿਚ ਹਾਈ ਕਮਾਨ ਨੂੰ ਜਾਂਚ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੂੰ ਸ਼ੁਰੂਆਤੀ ਜਾਂਚ ਤੋਂ ਬਾਅਦ ਇਸ ਦੀ ਰਿਪੋਰਟ ਦੇਣ ਨੂੰ ਕਿਹਾ ਹੈ। ਇਸ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਜ ਨੇ ਕਿਹਾ ਕਿ ਇਸ ਤਰ੍ਹਾਂ ਬੱਚੇ ਦੀ ਮੌਤ ਬੇਹਦ ਗੰਭੀਰ ਮਾਮਲਾ ਹੈ।
babyਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ, ਅਸ਼ੋਕ ਤਨਵਰ ਨੇ ਕਿਹਾ ਕਿ ਉਨ੍ਹਾਂ ਨੂੰ ਬੱਚੇ ਦੀ ਮੌਤ ਦਾ ਦੁਖ ਹੈ। ਕਿਸੇ ਨੂੰ ਵੀ ਇਸ ਦੁਖਦਾਈ ਘਟਨਾ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੇਕਰ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਜਾਣੀ ਹੈ ਤਾਂ ਇਲਾਜ ਵਿਚ ਲਾਪਰਵਾਹੀ ਵਰਤਣ ਲਈ ਹਸਪਤਾਲ ਦੇ ਖਿਲਾਫ ਦਰਜ ਹੋਣੀ ਚਾਹੀਦੀ ਹੈ।
Ashok Tanwarਗੋਹਾਨਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਤਨਵਰ ਨੇ ਕਿਹਾ ਕਿ ਇਕ ਬੱਚੇ ਦੀ ਮੌਤ 'ਤੇ ਰਾਜਨੀਤੀ ਕਰਨਾ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ। ਦੱਸ ਦਈਏ ਕਿ ਤਨਵਰ ਦੀ ਸਾਈਕਲ ਰੈਲੀ ਦੇ ਕਾਰਨ ਬੱਚੇ ਨੂੰ ਰੋਹਤਕ ਪੀਜੀਆਈ ਲੈ ਜਾ ਰਹੀ ਐਂਬੂਲੈਂਸ ਸੋਨੀਪਤ ਦੇ ਰਾਈ ਦੇ ਕੋਲ ਜੀਟੀ ਰੋੜ 'ਤੇ ਫਸ ਗਈ ਸੀ। ਇਸ ਕਾਰਨ ਬੱਚੇ ਨੂੰ ਰੋਹਤਕ ਪੀਜੀਆਈ ਪਹੁੰਚਾਉਣ ਵਿਚ ਦੇਰੀ ਹੋ ਗਈ ਅਤੇ ਸਮੇਂ ਤੇ ਇਲਾਜ ਨਹੀਂ ਨਹੀਂ ਹੋ ਸਕਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।