ਕੁਰਬਾਨੀ ਦਾ ਗੋਸ਼ਤ ਰਿਸ਼ੇਤਦਾਰਾਂ ਨੂੰ ਦੇਣ ਜਾ ਰਿਹਾ ਮੁੰਡਾ ਸੜਕ ਹਾਦਸੇ 'ਚ ਹਲਾਕ
Published : Aug 23, 2018, 8:26 am IST
Updated : Aug 23, 2018, 8:26 am IST
SHARE ARTICLE
Accident
Accident

ਬਕਰੀਦ ਮੌਕੇ ਕੁਰਬਾਨੀ ਦਾ ਗੋਸ਼ਤ ਸਾਈਕਲ 'ਤੇ ਰਿਸ਼ੇਤਦਾਰਾਂ ਨੂੰ ਦੇਣ ਜਾ ਰਿਹਾ 14 ਸਾਲਾ ਮੁੰਡਾ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ..............

ਮਾਲੇਰਕੋਟਲਾ : ਬਕਰੀਦ ਮੌਕੇ ਕੁਰਬਾਨੀ ਦਾ ਗੋਸ਼ਤ ਸਾਈਕਲ 'ਤੇ ਰਿਸ਼ੇਤਦਾਰਾਂ ਨੂੰ ਦੇਣ ਜਾ ਰਿਹਾ 14 ਸਾਲਾ ਮੁੰਡਾ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ। ਰੁਸਤਮ ਅਲੀ ਦਾ ਮੁੰਡਾ ਸ਼ਹਿਰ ਦੇ ਨਾਮਧਾਰੀ ਸ਼ਹੀਦੀ ਸਮਾਰਕ ਤੋਂ ਥੋੜੀ ਹੀ ਵਿੱਥ 'ਤੇ ਕੂਹਣੀ ਮੋੜ ਉਤੇ ਪਲਟੇ ਟੈਂਕਰ ਦੀ ਲਪੇਟ ਵਿਚ ਆ ਗਿਆ। ਮੁਹੰਮਦ ਖਾਲਿਦ ਸਾਈਕਲ 'ਤੇ ਕੁਰਬਾਨੀ ਦਾ ਗੋਸ਼ਤ ਕਰੀਬੀ ਰਿਸ਼ਤੇਦਾਰਾਂ ਨੂੰ ਦੇਣ ਜਾ ਰਿਹਾ ਸੀ ਤਾਂ ਪਿੱਛੋਂ ਆ ਰਿਹਾ ਗੁੜ ਦੇ ਸੀਰੇ ਨਾਲ ਭਰਿਆ ਟੈਂਕਰ ਕੂਹਣੀ ਮੋੜ ਤੋਂ ਸੰਤੁਲਨ ਵਿਗੜ ਜਾਣ ਕਾਰਨ ਪਲਟ ਗਿਆ ਜਿਸ ਦੀ ਲਪੇਟ ਵਿਚ ਆ ਜਾਣ ਕਾਰਨ ਖਾਲਿਦ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਲੋਕਾਂ ਨੇ ਟੈਂਕਰ ਦੇ ਡਰਾਈਵਰ ਨੂੰ ਜ਼ਖ਼ਮੀ ਹਾਲਤ ਵਿਚ ਬਾਹਰ ਕਢਿਆ। ਲੋਕਾਂ ਨੇ ਟੈਂਕਰ ਵਿਚ ਪਈਆਂ ਸ਼ਰਾਬ ਦੀਆਂ ਬੋਤਲਾਂ ਵੀ ਵਿਖਾਈਆਂ। ਟੈਂਕਰ ਦੇ ਡਰਾਈਵਰ ਨੇ ਕਿਹਾ ਕਿ ਉਸ ਨੇ ਬੀਅਰ ਪੀਤੀ ਹੋਈ ਸੀ ਤੇ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿਚ ਟੈਂਕਰ ਪਲਟ ਗਿਆ। ਥਾਣਾ ਮੁਖੀ ਹਰਵਿੰਦਰ ਸਿੰਘ ਖਹਿਰਾ ਪੁਲਿਸ ਟੀਮ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਟੈਂਕਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement