ਤਲਾਬ 'ਚ ਤਬਦੀਲ ਹੋਈ ਪੁਲਿਸ ਚੌਂਕੀ, ਅਸਲਾ ਤੇ ਜ਼ਰੂਰੀ ਕਾਗ਼ਜ਼ਾਤ ਸੰਭਾਲਣ ਦਾ ਵੀ ਨਹੀਂ ਮਿਲਿਆ ਮੌਕਾ!
Published : Aug 23, 2020, 5:54 pm IST
Updated : Aug 23, 2020, 5:54 pm IST
SHARE ARTICLE
baltana police station
baltana police station

ਭੂ ਮਾਫੀਆ ਵਲੋਂ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਦਾ ਖਮਿਆਜ਼ਾ ਭੁਗਤ ਰਹੇ ਨੇ ਲੋਕ

ਚੰਡੀਗੜ੍ਹ : ਸੁਖਨਾ ਚੀਲ 'ਚੋਂ ਪਾਣੀ ਛੱਡੇ ਜਾਣ ਬਾਅਦ ਜ਼ੀਰਕਪੁਰ ਇਲਾਕੇ ਅੰਦਰ ਹੜਕੰਮ ਮੱਚ ਗਿਆ।  ਇਸੇ ਦੌਰਾਨ ਜ਼ੀਰਕਪੁਰ ਥਾਣੇ ਅਧੀਨ ਆਉਂਦੀ ਬਲਟਾਣਾ ਚੌਕੀ ਪਾਣੀ ਦੀ ਮਾਰ ਹੇਠ ਆ ਗਈ। ਚੌਕੀ ਵਿਚ ਪਾਣੀ ਭਰ ਜਾਣ ਕਾਰਨ ਅਸਲੇ ਸਮੇਤ ਜ਼ਰੂਰੀ ਕਾਗਜ਼ਾਤ ਵੀ ਪਾਣੀ 'ਚ ਡੁੱਬ ਗਏ। ਪਾਣੀ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਪੁਲਿਸ ਮੁਲਾਜ਼ਮਾਂ ਨੂੰ ਅਪਣਾ ਸਾਮਾਨ ਸਾਂਭਣ ਦਾ ਵੀ ਮੌਕਾ ਨਹੀਂ ਮਿਲ ਸਕਿਆ। ਵੇਖਦੇ ਹੀ ਵੇਖਦੇ ਪੂਰੀ ਪੁਲਿਸ ਚੌਕੀ ਸਮੇਤ ਨੇੜਲੇ ਪਾਰਕ ਵਾਲਾ ਸਾਰਾ ਇਲਾਕਾ ਤਲਾਸ ਦਾ ਰੂਪ ਧਾਰਨ ਕਰ ਗਿਆ।

baltana police stationbaltana police station

ਪੁਲਿਸ ਮੁਤਾਬਕ ਉਨ੍ਹਾਂ ਨੂੰ ਸੁਖਨਾ ਝੀਲ ਤੋਂ ਸਵੇਰੇ ਚਾਰ ਵਜੇ ਦੇ ਕਰੀਬ ਫਾਲਤੂ ਪਾਣੀ ਛੱਡੇ ਜਾਣ ਸਬੰਧੀ ਚਿਤਾਵਨੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਨਾਦੀ ਰਾਹੀਂ ਚੌਕੀ ਨੇੜਲੇ ਨੀਵੇਂ ਇਲਾਕਿਆਂ 'ਚ ਰਹਿੰਦੇ ਝੁੱਗੀ-ਝੌਪੜੀ ਵਾਲੇ ਲੋਕਾਂ ਨੂੰ ਚੌਕਸ ਕੀਤਾ। ਪਾਣੀ ਦੀ ਤੇਜ਼ ਆਮਦ ਅੱਗੇ ਪੁਲਿਸ ਦੀਆਂ ਗੱਡੀਆਂ ਵੀ ਬੇਵੱਸ ਵਿਖਾਈ ਦਿਤੀਆਂ ਜੋ ਵੇਖਦੇ ਹੀ ਵੇਖਦੇ ਪਾਣੀ 'ਚ ਡੁੱਬ ਗਈਆਂ।

baltana police stationbaltana police station

ਪੁਲਿਸ ਚੌਕੀ ਨੇੜਲੀ ਪਾਰਕ ਵੀ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ ਤੇ ਸ਼ਮਸ਼ਾਨਘਾਟ ਵਿਚ ਵੀ ਦਰਿਆ ਵਗ ਰਿਹਾ ਹੈ। ਹਾਲਾਂਕਿ ਹਾਲੇ ਤਕ ਝੁੱਗੀਆਂ ਝੌਪੜੀਆਂ ਵਿਚ ਪਾਣੀ ਤਾਂ ਨਹੀਂ ਪਹੁੰਚਿਆ ਪਰ ਪਾਣੀ ਹੋਰ ਵਧਣ ਦੇ ਡਰੋਂ ਇਹ ਲੋਕ ਉੱਚੀ ਥਾਂ ਵੱਲ ਜਾ ਰਹੇ ਹਨ। ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਭੂ ਮਾਫੀਆ ਨਾਜਾਇਜ਼ ਉਸਾਰੀ ਕਰ ਰਿਹਾ ਹੈ ਜਿਸ ਕਾਰਨ ਨਾਲੇ ਦੀ ਜਗ੍ਹਾ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

baltana police stationbaltana police station

ਲੋਕਾਂ ਦਾ ਕਹਿਣਾ ਹੈ ਕਿ ਨਾਲੇ ਵਾਸਤੇ ਚਾਰ ਹਜ਼ਾਰ ਫੁੱਟ ਜਗ੍ਹਾ ਹੈ ਜਦਕਿ ਕੇਵਲ ਡੇਢ ਸੌ ਫੁੱਟ ਵਿਚ ਨਵਾਂ ਨਾਲਾ ਬਣਾਇਆ ਗਿਆ ਹੈ ਜਿਸ ਦਾ ਕੋਈ ਫਾਇਦਾ ਨਹੀਂ। ਉਲਟਾ ਹੜ੍ਹ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਨਾਲੇ ਉੱਪਰ ਹੋ ਰਹੀ ਨਾਜਾਇਜ਼ ਉਸਾਰੀ ਖਿਲਾਫ਼ ਪਿੰਡ ਦੇ ਨੰਬਰਦਾਰ ਵਲੋਂ ਪਟੀਸ਼ਨ ਵੀ ਪਾਈ ਗਈ ਸੀ ਜਿਸ 'ਤੇ ਅਦਾਲਤ ਨੇ ਨਾਜਾਇਜ਼ ਉਸਾਰੀ ਹਟਾਉਣ ਦੇ ਹੁਕਮ ਦਿਤੇ ਸਨ। ਲੋਕਾਂ ਦੀ ਮੰਗ ਹੈ ਕਿ ਹੁਣ ਇਸ ਮਸਲੇ ਤੇ ਹਾਈਕੋਰਟ ਨੂੰ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਹੈ। ਪਿੰਡ ਵਾਸੀਆਂ ਨੇ ਹੁਣ ਨਾਲੇ ਦੀ ਅੰਦਰੂਨੀ ਹਾਲਤ ਦਿਖਾਉਂਦਿਆਂ ਕਿਹਾ ਕਿ ਨਵਾਂ ਬਣਿਆ ਨਾਲਾ ਬਿਲਕੁੱਲ ਵਿਅਰਥ ਹੈ। ਚਾਰ ਚੁਫੇਰੇ ਹੜ੍ਹ ਹੈ ਤੇ ਨਾਲਾ ਬਿਲਕੁਲ ਅੰਦਰੋਂ ਸੁੱਕਾ ਹੈ। ਪੁਲਿਸ ਚੌਕੀ, ਪਾਰਕ, ਸ਼ਮਸ਼ਾਨਘਾਟ ਤੋਂ ਇਲਾਵਾ ਨੇੜੇ ਬਣੇ ਮੈਰਿਜ ਪੈਲੇਸ ਵਿਚ ਵੀ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ।

baltana police stationbaltana police station

ਕਾਬਲੇਗੌਰ ਹੈ ਕਿ ਸੁਖਨਾ ਝੀਲ ਦੇ ਠੀਕ ਹੇਠਲੇ ਵਾਲੇ ਪਾਸੇ ਸਾਰੇ ਇਲਾਕੇ 'ਚ ਜ਼ਮੀਨਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਭੂ ਮਾਫ਼ੀਆ ਕਾਫ਼ੀ ਸਰਗਰਮ ਰਿਹਾ ਹੈ। ਇੱਥੇ ਉਸਾਰੀਆਂ ਕਰਨ ਵੇਲੇ ਪਾਣੀ ਦੇ ਕੁਦਰਤੀ ਵਹਾਅ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ, ਜਿਸ ਬਾਰੇ ਸਥਾਨਕ ਵਾਸੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵਲੋਂ  ਵੱਡੇ ਪੱਧਰ 'ਤੇ ਆਵਾਜ਼ ਉਠਾਉਣ ਦੇ ਬਾਵਜੂਦ ਭੂ ਮਾਫ਼ੀਆ ਦੇ ਕੰਨਾਂ 'ਤੇ ਜੂੰਅ ਨਹੀਂ ਸਰਕੀ। ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਦਾ ਮਸਲਾ ਸਰਕਾਰੇ, ਦਰਬਾਰੇ ਤੇ ਅਦਾਲਤ 'ਚ ਪਹੁੰਚਣ ਦੇ ਬਾਅਦ ਵੀ ਕੋਈ ਸਾਰਥਕ ਹੱਲ ਨਹੀਂ ਨਿਕਲ ਸਕਿਆ। ਹੁਣ ਜਦੋਂ ਝੀਲ 'ਚੋਂ ਛੱਡਿਆ ਜਾਂਦਾ ਪਾਣੀ ਅਪਣੇ ਕੁਦਰਤੀ ਵਹਾਅ ਵੱਲ ਅੱਗੇ ਵਧਦਾ ਹੈ ਤਾਂ ਅੱਗੇ ਕੰਕਰੀਨ ਦੇ ਜੰਗਲ ਉਸ ਦਾ ਰਸਤਾ ਰੋਕ ਲੈਂਦੇ ਹਨ ਜਿਸ ਬਾਅਦ ਸਥਿਤੀ ਖ਼ਰਾਬ ਹੋ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement