ਇਸੇ ਦੌਰਾਨ ਬੱਸ ਤਾਂ ਲੰਘ ਜਾਂਦੀ ਹੈ ਪਰ ਪਾਣੀ ਦੇ ਤੇਜ਼ ਵਹਾਅ ਕਾਰਨ...
ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਗੱਡੀ ਪਾਣੀ ਵਿਚ ਖਿਡੌਣੇ ਦੀ ਤਰ੍ਹਾਂ ਰੁੜਦੀ ਵਿਖਾਈ ਦੇ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸ ਗੱਡੀ ਵਿਚ ਦੋ ਵਿਅਕਤੀ ਵੀ ਸਵਾਰ ਹਨ। ਤਸਵੀਰਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਾਣੀ ਦੇ ਤੇਜ਼ ਵਹਾਅ ਦੌਰਾਨ ਪਹਿਲਾਂ ਇਕ ਬੱਸ ਲੰਘਦੀ ਹੈ ਤੇ ਉਸ ਦੇ ਪਿੱਛੇ ਹੀ ਇਹ ਗੱਡੀ ਆ ਰਹੀ ਹੈ।
ਇਸੇ ਦੌਰਾਨ ਬੱਸ ਤਾਂ ਲੰਘ ਜਾਂਦੀ ਹੈ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਗੱਡੀ ਅੱਧ ਵਿਚਾਲੇ ਹੀ ਫਸ ਜਾਂਦੀ ਹੈ ਤੇ ਤੇਜ਼ ਪਾਣੀ ਗੱਡੀ ਨੂੰ ਅਪਣੇ ਨਾਲ ਹੀ ਖਿਡੌਣੇ ਦੀ ਤਰ੍ਹਾਂ ਰੋੜ ਕੇ ਲੈ ਜਾਂਦਾ ਹੈ। ਅਜਿਹੇ ਹਲਾਤਾਂ ਵਿਚ ਲੋਕਾਂ ਨੂੰ ਸਮਝਦਾਰੀ ਨਾਲ ਕੰਮ ਲੈਣ ਦੀ ਲੋੜ ਹੈ ਕਿਉਂ ਕਿ ਇਸ ਡਰਾਇਵਰ ਦੀ ਮੁਰਖਤਾ ਨੇ ਅੱਜ ਉਸ ਨੂੰ ਇਸ ਮੁਸੀਬਤ ਵਿਚ ਫਸਾ ਦਿੱਤਾ ਹੈ।
ਸੋ ਲੋਕਾਂ ਨੂੰ ਚਾਹੀਦਾ ਹੈ ਕਿ ਮੌਤ ਦੇ ਮੂੰਹ ਵਿਚ ਜਾਣ ਤੋਂ ਪਹਿਲਾਂ 100 ਵਾਰ ਸੋਚਣ ਕਿਉਂ ਕਿ ਛੋਟੀ ਜਿਹੀ ਅਣਗਹਿਲੀ ਕਈ ਵਾਰ ਭਾਰੂ ਪੈ ਜਾਂਦੀ ਹੈ ਤੇ ਫਿਰ ਸਾਰੀ ਉਮਰ ਲਈ ਪਛਤਾਉਣਾ ਹੀ ਪੱਲੇ ਰਹਿ ਜਾਂਦਾ ਹੈ। ਦਸ ਦਈਏ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਵਿਚ ਪਿਕਨਿਕ ਲਈ ਗਈ ਲੜਕੀਆਂ ਲਈ ਸੈਲਫੀ ਦੀ ਇੱਛਾ ਨੇ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ।
ਦਰਅਸਲ, 6 ਲੜਕੀਆਂ ਛਿੰਦਵਾੜਾ ਦੀ ਪੇਂਚ ਨਦੀ 'ਤੇ ਘੁੰਮਣ ਲਈ ਗਈਆਂ ਸਨ, ਜਿੱਥੇ 2 ਭੈਣਾਂ ਸੈਲਫੀ ਲੈਣ ਦੇ ਚੱਕਰ' ਚ ਦਰਿਆ ਦੇ ਵਿਚਕਾਰ ਚਲੀਆਂ ਗਈਆਂ ਸਨ। ਅਚਾਨਕ ਪੈਂਚ ਨਦੀ ਵਿਚ ਹੜ੍ਹ ਆਉਣ ਕਾਰਨ ਦੋਵੇਂ ਭੈਣਾਂ ਫਸ ਗਈਆਂ। ਫਿਰ ਪੁਲਿਸ ਅਤੇ ਪਿੰਡ ਵਾਸੀਆਂ ਨੇ ਕਾਫ਼ੀ ਕੋਸ਼ਿਸ਼ ਦੇ ਬਾਅਦ ਭੈਣਾਂ ਨੂੰ ਬਚਾਉਣ ਲਈ ਰੈਸਕਿਊ ਕੀਤਾ ਗਿਆ।
ਆਖਿਰ ਵਿੱਚ ਬੜੀ ਮੁਸ਼ਕਤ ਤੋਂ ਬਾਅਦ ਦੋਵੇਂ ਭੈਣਾਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ। ਸੋ ਅਜਿਹੀਆਂ ਘਟਨਾਵਾਂ ਮੌਤ ਨੂੰ ਸੱਦਾ ਦਿੰਦੀਆਂ ਹਨ ਇਸ ਲਈ ਅਜਿਹੇ ਸਮੇਂ ਵਿਚ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਜਾਨ ਨਾਲ ਖਿਲਵਾੜ ਨਾ ਹੋ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।