
ਐਂਬੂਲੈਂਸ ਨੇ ਚੰਡੀਗੜ੍ਹ ਦੇ ਸੈਕਟਰ-34 ਸਥਿਤ ਪਿਕਾਡਲੀ ਚੌਕ ਨੇੜੇ ਦੋ ਆਟੋ, ਇਕ ਕਾਰ ਤੇ ਇਕ ਐਕਟਿਵਾ ਚਾਲਕ ਨੂੰ ਮਾਰੀ ਟੱਕਰ।
ਚੰਡੀਗੜ੍ਹ: ਇਕ ਤੇਜ਼ ਰਫ਼ਤਾਰ ਐਂਬੂਲੈਂਸ (Ambulance) ਨੇ ਅੱਜ ਚੰਡੀਗੜ੍ਹ ਦੇ ਸੈਕਟਰ -34 (Chandigarh Sector-34) ਸਥਿਤ ਪਿਕਾਡਲੀ ਚੌਕ ਨੇੜੇ ਦੋ ਆਟੋ (2 Autos), ਇਕ ਕਾਰ ਅਤੇ ਇਕ ਐਕਟਿਵਾ ਚਾਲਕ ਨੂੰ ਟੱਕਰ ਮਾਰ (Car and Activa) ਦਿੱਤੀ। ਇਸ ਹਾਦਸੇ ਸਵੇਰੇ ਕਰੀਬ 10.40 ਵਜੇ ਵਾਪਰਿਆ। ਹਾਦਸੇ ਵਿਚ ਐਕਟਿਵਾ ਚਾਲਕ ਤੋਂ ਇਲਾਵਾ ਇਕ ਆਟੋ ਚਾਲਕ ਵੀ ਜ਼ਖਮੀ ਹੋ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਐਂਬੂਲੈਂਸ ਚਾਲਕ ਘਟਨਾ ਵਾਪਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ (Accused escaped) ਹੋ ਗਿਆ। ਰਾਹਗੀਰਾਂ ਦੀ ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਸੈਕਟਰ -16 ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਹਾਦਸੇ ਵਿਚ ਸ਼ਾਮਲ ਐਂਬੂਲੈਂਸ ਅਤੇ ਸਾਰੇ ਵਾਹਨਾਂ ਨੂੰ ਸੈਕਟਰ -34 ਥਾਣੇ ਲਿਆਂਦਾ ਹੈ।
Road Accident
ਦੁਰਘਟਨਾ ਦੇ ਸਮੇਂ ਉੱਥੋਂ ਲੰਘ ਰਹੇ ਸਤਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਇਕ ਤੇਜ਼ ਰਫ਼ਤਾਰ (Over Speed) ਐਂਬੂਲੈਂਸ ਸੈਕਟਰ -32 ਤੋਂ ਆ ਰਹੀ ਸੀ। ਜਿਵੇਂ ਹੀ ਉਹ ਸੈਕਟਰ -34 ਦੇ ਪਿਕਾਡਲੀ ਚੌਕ 'ਤੇ ਪਹੁੰਚੀ, ਤਾਂ ਉਹ ਬੇਕਾਬੂ ਹੋ ਗਈ ਅਤੇ ਪਹਿਲਾਂ ਇਕ ਆਟੋ ਨਾਲ ਟੱਕਰ ਮਾਰੀ, ਫਿਰ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਇਕ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ। ਸਿਰਫ਼ ਇਹ ਹੀ ਨਹੀਂ ਐਂਬੂਲੈਂਸ ਡਰਾਈਵਰ ਨੇ ਅੱਗੇ ਜਾ ਰਹੇ ਇਕ ਹੋਰ ਆਟੋ ਨੂੰ ਟੱਕਰ ਮਾਰ ਦਿੱਤੀ।
Road accident
ਤੇਜ਼ ਰਫ਼ਤਾਰ ਐਂਬੂਲੈਂਸ ਨਾਲ ਟਕਰਾਉਣ ਕਾਰਨ ਦੋਵੇਂ ਆਟੋ ਸੜਕ 'ਤੇ ਪੂਰੀ ਤਰ੍ਹਾਂ ਪਲਟ ਗਏ। ਆਟੋਆਂ ਵਿਚ ਤਿੰਨ -ਤਿੰਨ ਸਵਾਰੀਆਂ ਸਨ ਜੋ ਹਾਦਸੇ ਦਾ ਸ਼ਿਕਾਰ ਹੋਈਆਂ ਸਨ। ਖੁਸ਼ਕਿਸਮਤੀ ਨਾਲ, ਇਸ ਹਾਦਸੇ ਵਿਚ ਆਟੋ ਵਿਚ ਬੈਠੇ ਲੋਕਾਂ ਨੂੰ ਕੋਈ ਸੱਟ ਨਹੀਂ ਲੱਗੀ। ਇਕ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।