PSPCL ਨੇ 14295 ਮੈਗਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਿਜਲੀ ਦੀ ਮੰਗ ਕੀਤੀ ਪੂਰੀ : ਹਰਭਜਨ ਸਿੰਘ ਈਟੀਓ
Published : Aug 23, 2022, 8:57 pm IST
Updated : Aug 23, 2022, 8:57 pm IST
SHARE ARTICLE
 PSPCL successfully meets all time highest ever peak power demand of 14295 MW: Harbhajan Singh ETO
PSPCL successfully meets all time highest ever peak power demand of 14295 MW: Harbhajan Singh ETO

ਅਪਰੈਲ ਤੋਂ ਹੁਣ ਤੱਕ ਸਪਲਾਈ ਕੀਤੀ ਬਿਜਲੀ ਵਿੱਚ ਕੁੱਲ  12.87 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਸਾਲ 2021 ਵਿੱਚ 29,452 ਐਮਯੂ ਦੇ ਮੁਕਾਬਲੇ   33,242 ਐਮਯੂ  ਹੈ। 

ਚੰਡੀਗੜ : ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ(ਪੀ.ਐਸ.ਪੀ.ਸੀ.ਐਲ.) ਨੇ 22 ਅਗਸਤ, 2022 ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ 14,295 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ, ਇਸ ਤਰਾਂ ਪੀ.ਐਸ.ਪੀ.ਸੀ.ਐਲ. ਨੇ  29 ਜੂਨ, 2022 ਨੂੰ ਦਰਜ ਕੀਤੀ ਗਈ 14,207 ਮੈਗਾਵਾਟ ਦੀ ਪਿਛਲੀ ਵਾਰ ਦੀ ਮੰਗ ਨੂੰ ਪਛਾੜ ਦਿੱਤਾ ਹੈ। 

PSPCL's senior executive engineer suspendedPSPCL 

ਅਪਰੈਲ ਤੋਂ ਹੁਣ ਤੱਕ ਸਪਲਾਈ ਕੀਤੀ ਬਿਜਲੀ ਵਿੱਚ ਕੁੱਲ  12.87 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਸਾਲ 2021 ਵਿੱਚ 29,452 ਐਮਯੂ ਦੇ ਮੁਕਾਬਲੇ   33,242 ਐਮਯੂ  ਹੈ। ਇਹ ਜਾਣਕਾਰੀ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਵੱਧ ਤਾਪਮਾਨ ਅਤੇ ਝੋਨੇ ਦੀ ਬਿਜਾਈ ਦੇ ਸ਼ੁਰੂ ਵਿੱਚ ਸਿੰਚਾਈ ਦੀ ਵੱਧ ਮੰਗ ਕਾਰਨ ਜੂਨ ਮਹੀਨੇ ਦੇ ਅਖ਼ੀਰ ਜਾਂ ਜੁਲਾਈ ਮਹੀਨੇ ਦੀ ਸ਼ੁਰੂਆਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੁੰਦੀ ਹੈ। ਪਰ ਇਸ ਸਾਲ ਪਹਿਲਾਂ ਦੇ ਮੁਕਾਬਲਤਨ ਖੁਸ਼ਕ ਮੌਸਮ ਹੋਣ ਕਾਰਨ, ਸੂਬੇ ਵਿੱਚ  ਬਿਜਲੀ ਦੀ ਸਿਖਰਲੀ ਮੰਗ ਅਗਸਤ ਦੇ ਅੰਤ ਤੱਕ ਬਰਕਰਾਰ ਹੈ।

Electricity Crisis in AustraliaElectricity  

ਉਨਾਂ ਅੱਗੇ ਕਿਹਾ ਕਿ ਅਗਸਤ ਵਿੱਚ 22.8.2022 ਤੱਕ, ਪੀ.ਐਸ.ਪੀ.ਸੀ.ਐਲ. ਨੇ ਬਿਜਲੀ ਦੀ ਮੰਗ ਵਿੱਚ 6.57 ਫੀਸਦ ਦੇ ਵਾਧੇ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ , ਭਾਵ ਪਿਛਲੇ ਸਾਲ ਇਸ ਸਮੇਂ ਦੌਰਾਨ 5,927 ਐਮਯੂ ਦੇ ਮੁਕਾਬਲੇ 6,316 ਐਮ.ਯੂ.ਦੀ ਮੰਗ ਪੂਰੀ ਕੀਤੀ ਗਈ ਹੈ। ਪੀ.ਐਸ.ਪੀ.ਸੀ.ਐਲ. ਨੇ ਹੋਰਨਾਂ ਰਾਜਾਂ ਤੋਂ ਬਿਜਲੀ ਲੈ ਕੇ  ਅਤੇ ਕੇਂਦਰੀ ਸੈਕਟਰ ਤੋਂ 1300 ਮੈਗਾਵਾਟ ਵਾਧੂ ਬਿਜਲੀ ਦੀ ਅਲਾਟਮੈਂਟ ਰਾਹੀਂ ਬਿਜਲੀ ਦੇ ਵਾਧੂ ਪ੍ਰਬੰਧ ਕੀਤੇ ਹਨ। 

ਪੀਐਸਪੀਸੀਐਲ ਨੇ ਜੂਨ ਅਤੇ ਜੁਲਾਈ ਮਹੀਨੇ ਦੌਰਾਨ,  ਦੂਜੇ ਰਾਜਾਂ ਤੋਂ 2,836 ਐਮਯੂ ਬਿਜਲੀ ਦਾ ਪ੍ਰਬੰਧ ਕੀਤਾ ਹੈ ਜੋ ਕਿ ਪਿਛਲੇ ਸਾਲ ਦੇ 1234 ਐਮਯੂ ਦੇ ਮੁਕਾਬਲੇ 130 ਫੀਸਦ ਵੱਧ ਹੈ। ਉਨਾਂ ਕਿਹਾ ਕਿ ਇਸ ਸਾਲ ਉਪਲਬਧ ਸਰੋਤਾਂ ਦੀ ਢੁੱਕਵੀਂ ਵਰਤੋਂ ਅਤੇ ਜਨਰੇਟਿੰਗ ਸਟੇਸ਼ਨਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਨਜ਼ਦੀਕੀ ਨਿਗਰਾਨੀ ਨਾਲ ਪੀ.ਐਸ.ਪੀ.ਸੀ.ਐਲ. ਦੀ ਹਾਈਡਰੋ ਜਨਰੇਸ਼ਨ 3 ਫੀਸਦ ਵਧ ਕੇ ਪਿਛਲੇ ਸਾਲ ਦੇ 1664 ਐਮ.ਯੂ. ਦੇ ਮੁਕਾਬਲੇ 1715 ਐਮ.ਯੂ.  ਹੋ ਗਈ ਹੈ। 

ਜ਼ਿਕਰਯੋਗ ਹੈ ਕਿ ਰਣਜੀਤ ਸਾਗਰ ਹਾਈਡਰੋ ਪਾਵਰ ਪ੍ਰੋਜੈਕਟ ਨੇ 22-08-2022 ਨੂੰ ਇੱਕ ਦਿਨ ਵਿੱਚ  ਵੱਧ ਤੋਂ ਵੱਧ 149.55 ਐਲ.ਯੂ ਬਿਜਲੀ ਪੈਦਾ ਕੀਤੀ  ਹੈ, ਜੋ ਕਿ ਇਸਦੇ ਸ਼ੁਰੂ ਹੋਣ ਦੀ ਮਿਤੀ ਤੋਂ ਲੈ ਕੇ 28-08-2019 ਨੂੰ ਇਸਦੇ ਪਿਛਲੇ  149.02 ਐਲਯੂ ਬਿਜਲੀ ਉਤਪਾਦਨ ਨੂੰ ਪਾਰ ਕਰ ਗਈ ਹੈ। ਉਨਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਕਿਸੇ ਹੋਰ ਵਰਗ ਦੇ ਖਪਤਕਾਰਾਂ ‘ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀ ਟਿਊਬਵੈੱਲਾਂ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement