
ਕੈਂਸਰ ਦੇ ਇਲਾਜ ਦੇ ਨਾਲ-ਨਾਲ, ਇਸ ਸਹੂਲਤ ਦਾ ਉਦੇਸ਼ ਕੈਂਸਰ ਨਾਲ ਲੜਨ ਦੀਆਂ ਨਵੀਆਂ ਤਕਨੀਕਾਂ 'ਤੇ ਹੋਰ ਪ੍ਰਭਾਵਸ਼ਾਲੀ ਦਵਾਇਆ ਦੀ ਖੋਜ ਕਰਨਾ ਹੋਵੇਗਾ।
ਲੁਧਿਆਣਾ - ਭਲਕੇ ਪੀਐੱਮ ਮੋਦੀ ਚੰਡੀਗੜ੍ਹ ਆ ਰਹੇ ਹਨ ਤੇ ਉਹਨਾਂ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਤੋਂ ਕਾਂਗਰਸ ਐੱਮਪੀ ਰਵਨੀਤ ਬਿੱਟੂ ਨੇ ਇਕ ਪੋਸਟ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ ਕਿ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ, ਮੈਂ ਆਪਣੇ ਹਲਕੇ ਵਿਚ ਇੱਕ ਅਤਿ ਆਧੁਨਿਕ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਸਥਾਪਤ ਕਰਨ ਲਈ ਬਹੁਤ ਮਿਹਨਤ ਕੀਤੀ ਸੀ।
Ravneet Bittu
ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਬਹੁਤ ਮੀਟਿੰਗਾਂ ਤੋਂ ਬਾਅਦ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਪ੍ਰੋਜੈਕਟ ਨੂੰ ਮੁੱਲਾਂਪੁਰ ਖੇਤਰ, ਜ਼ਿਲ੍ਹਾ ਮੋਹਾਲੀ ਵਿਚ ਸਥਾਪਤ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ। 2013 ਵਿਚ ਡਾ. ਮਨਮੋਹਨ ਸਿੰਘ ਜੀ ਅਤੇ ਮੈਂ ਇਸ ਦਾ ਨੀਂਹ ਪੱਥਰ ਰੱਖਿਆ ਸੀ। ਹੁਣ ਕੱਲ੍ਹ ਇਸ ਹਸਪਤਾਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਜਾ ਰਹੇ ਹਨ।
Ravneet Bittu, Dr Manmohan Singh
ਇਹ ਹਸਪਤਾਲ ਪੂਰੇ ਉੱਤਰੀ ਭਾਰਤ ਦੇ ਸੂਬੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਇੱਕ ਆਧੁਨਿਕ ਦੇਖਭਾਲ ਕੇਂਦਰ ਵਜੋਂ ਕੰਮ ਦੇਵੇਗਾ। ਹਸਪਤਾਲ ਅਤੇ ਖੋਜ ਕੇਂਦਰ 50 ਏਕੜ ਵਿਚ ਫੈਲਿਆ ਹੋਇਆ ਹੈ ਅਤੇ 684 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। 300 ਬੈਡ ਵਾਲੇ ਇਸ ਹਸਪਤਾਲ ਦੀ ਓਪੀਡੀ ਕੀਮੋਥੈਰੇਪੀ, ਰੇਡੀਓਥੈਰੇਪੀ, ਰੇਡੀਓਲੋਜੀ, ਸਿਟੀ ਸਕੈਨ, ਐਮਆਰਆਈ, ਅਲਟਰਾਸਾਊਂਡ, ਐਕਸ-ਰੇ, ਮੈਮੋਗ੍ਰਾਫੀ, ਡੇ ਕੇਅਰ ਤੋਂ ਇਲਾਵਾ ਸਰਜੀਕਲ ਓਨਕੋਲੋਜੀ, ਮੈਡੀਕਲ ਔਨਕੋਲੋਜੀ, ਰੇਡੀਏਸ਼ਨ ਔਨਕੋਲੋਜੀ, ਪੈਲੀਏਟਿਵ ਕੇਅਰ ਅਤੇ ਰੋਕਥਾਮ ਵਾਲੇ ਓਨਕੋਲੋਜੀ ਦੀ ਸੇਵਾਵਾਂ ਪ੍ਰਦਾਨ ਕਰੇਗੀ। ਕੈਂਸਰ ਦੇ ਇਲਾਜ ਦੇ ਨਾਲ-ਨਾਲ, ਇਸ ਸਹੂਲਤ ਦਾ ਉਦੇਸ਼ ਕੈਂਸਰ ਨਾਲ ਲੜਨ ਦੀਆਂ ਨਵੀਆਂ ਤਕਨੀਕਾਂ 'ਤੇ ਹੋਰ ਪ੍ਰਭਾਵਸ਼ਾਲੀ ਦਵਾਇਆ ਦੀ ਖੋਜ ਕਰਨਾ ਹੋਵੇਗਾ।