ਨਹਾਉਣ ਗਏ 2 ਬੱਚੇ ਛੱਪੜ ਵਿਚ ਡੁੱਬੇ; 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Published : Aug 23, 2023, 10:53 am IST
Updated : Aug 23, 2023, 10:53 am IST
SHARE ARTICLE
Searcing of Children
Searcing of Children

ਮ੍ਰਿਤਕ ਬੱਚੇ ਦੀ ਵਿਧਵਾ ਮਾਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ।

 

ਨਵਾਂ ਸ਼ਹਿਰ: ਜ਼ਿਲ੍ਹੇ ਦੇ ਪਿੰਡ ਕੁਲਾਮ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਡੁੱਬਣ ਕਾਰਨ ਮੌਤ ਹੋ ਗਈ। ਦਰਅਸਲ ਛੱਪੜ ਵਿਚ ਨਹਾਉਣ ਗਏ ਪਿੰਡ ਦੇ ਦੋ ਨੌਜਵਾਨ ਪੈਰ ਫਿਸਲਣ ਕਾਰਨ ਡਿੱਗ ਗਏ। ਇਕ ਬੱਚਾ ਤਾਂ ਬਾਹਰ ਆ ਗਿਆ ਪਰ ਦੂਜਾ ਪੈਰ ਫਸਣ ਕਾਰਨ ਬਾਹਰ ਨਹੀਂ ਆ ਸਕਿਆ। ਗੋਤਾਖੋਰਾਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਬਾਲ ਅਤੇ ਮਹਿਲਾ ਅਤੇ ਸਿਟੀ ਪੁਲਿਸ ਮੌਕੇ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ: ਚਰਿੱਤਰ 'ਤੇ ਸ਼ੱਕ ਕਾਰਨ ਨੌਜਵਾਨ ਵਲੋਂ ਮਾਂ ਦੀ ਹਤਿਆ, ਕੁਹਾੜੀ ਨਾਲ ਕੀਤੇ ਵਾਰ

ਜੋਗਿੰਦਰ ਪਾਲ ਪਿੰਡ ਕੁਲਾਮ ਦੇ ਪੰਚਾਇਤ ਮੈਂਬਰ ਨੇ ਦਸਿਆ ਕਿ ਪਿੰਡ ਵਿਚ ਛੱਪੜ ਹੈ, ਜਿਥੇ ਬੱਚੇ ਅਕਸਰ ਨਹਾਉਂਦੇ ਸਨ। ਮੰਗਲਵਾਰ ਨੂੰ ਵੀ 2 ਬੱਚੇ ਨਹਾਉਣ ਗਏ ਸਨ, ਜਿਨ੍ਹਾਂ 'ਚੋਂ ਇਕ ਬੱਚਾ ਡੁੱਬ ਗਿਆ। ਮ੍ਰਿਤਕ ਬੱਚੇ ਦੀ ਵਿਧਵਾ ਮਾਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਲੋਕਾਂ ਦੇ ਘਰਾਂ ਵਿਚ ਸਫ਼ਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ। ਮ੍ਰਿਤਕ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਪੜ੍ਹਾਈ ਵੀ ਕਰਦਾ ਸੀ।

ਇਹ ਵੀ ਪੜ੍ਹੋ: ਜਾਦਵਪੁਰ ਯੂਨੀਵਰਸਿਟੀ ’ਚ ਵਿਦਿਆਰਥੀ ਦੀ ਰੈਗਿੰਗ ਮਗਰੋਂ ਮੌਤ! ਪੁਲਿਸ ਜਾਂਚ ਦੌਰਾਨ ਹੋਏ ਅਹਿਮ ਖੁਲਾਸੇ 

ਡੀ.ਐਸ.ਪੀ. ਸ਼ਾਹਬਾਜ਼ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ 112 ਕੰਟਰੋਲ ਨੰਬਰ ’ਤੇ ਫੋਨ ਆਇਆ ਕਿ ਪਿੰਡ ਕੁਲਾਮ ਵਿਚ ਇਕ ਬੱਚਾ ਛੱਪੜ ਵਿਚ ਡੁੱਬ ਗਿਆ ਹੈ। ਟੀਮ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰ ਦਾ ਪ੍ਰਬੰਧ ਕੀਤਾ ਅਤੇ ਛੱਪੜ 'ਚ ਬੱਚੇ ਦੀ ਭਾਲ ਸ਼ੁਰੂ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

Tags: nawanshahr

Location: India, Punjab, Nawan Shahr

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement