Chandigarh News : ਸ. ਜੋਗਿੰਦਰ ਸਿੰਘ ਵਧੀਆ ਇਨਸਾਨ ਤੇ ਚੰਗੀ ਸ਼ਖ਼ਸੀਅਤ ਸਨ :  ਗੁਰਬਚਨ ਸਿੰਘ ਵਿਰਦੀ 
Published : Aug 23, 2024, 11:29 am IST
Updated : Aug 23, 2024, 2:59 pm IST
SHARE ARTICLE
ਬੀਬੀ ਜਗਜੀਤ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ ਸ. ਗੁਰਬਚਨ ਸਿੰਘ ਵਿਰਦੀ
ਬੀਬੀ ਜਗਜੀਤ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ ਸ. ਗੁਰਬਚਨ ਸਿੰਘ ਵਿਰਦੀ

Chandigarh News : ‘‘ਰੋਜ਼ਾਨਾ ਸਪੋਕਸਮੈਨ ਇਕ ਅਜਿਹਾ ਅਖ਼ਬਾਰ ਹੈ ਜਿਸ ਨੇ ਸੱਚ ਕਹਿਣ ਦੀ ਹਿੰਮਤ ਕੀਤੀ ਹੈ’’

Chandigarh News :  ਸ. ਗੁਰਬਚਨ ਸਿੰਘ ਵਿਰਦੀ ਨੇ ਅੱਜ ਬੀਬੀ ਜਗਜੀਤ ਕੌਰ ਨਾਲ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ,‘‘ਮੈਂ ਰੋਜ਼ਾਨਾ ਸਪੋਕਸਮੈਨ ਦਾ ਪੁਰਾਣਾ ਪਾਠਕ ਹਾਂ। ਜਦ ਸਪੋਕਸਮੈਨ ਅਖ਼ਬਾਰ ਰਸਾਲੇ ਵਿਚ ਪ੍ਰਕਾਸ਼ਤ ਹੁੰਦਾ ਸੀ ਅਸੀਂ ਮੈਗਜ਼ੀਨ ਲੈ ਕੇ ਵੀ ਪੜ੍ਹਿਆ ਕਰਦੇ ਸੀ। ਪਹਿਲੇ ਦਿਨ ਜਦ ਸਪੋਕਸਮੈਨ ਅਖ਼ਬਾਰ ਦਾ ਉਦਘਾਟਨ ਹੋਇਆ ਮੈਂ ਖ਼ੁਦ ਹਾਜ਼ਰ ਸੀ। ਮੇਰੀ ਹਫ਼ਤੇ ਬਾਅਦ ਸ. ਜੋਗਿੰਦਰ ਸਿੰਘ ਨੇ ਖ਼ਬਰ ਵੀ ਲਗਾਈ ਸੀ ਜਿਸ ਵਿਚ ਮੈਂ ਕਿਹਾ ਸੀ ਕਿ ਤੁਹਾਡਾ ਜਿਹੜਾ ਇਹ ਪਰਚਾ ਹੈ ਇਹ ਉਸ ਤਰ੍ਹਾਂ ਦਾ ਹੈ, ‘‘ਜਿਵੇਂ ਕੋਈ ਆਖੇ ਇਹ ਗਿਲਾਸ ਪੂਰਾ ਪਾਣੀ ਦਾ ਭਰਿਆ ਹੋਇਆ ਹੈ ਅਤੇ ਇਸ ਵਿਚ ਹੋਰ ਕੁੱਝ ਨਹੀਂ ਆ ਸਕਦਾ।’’ ਉਦੋਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਚਮੇਲੀ ਦਾ ਫੁੱਲ ’ਤੇ ਰੱਖ ਕੇ ਇਹ ਸਾਬਤ ਕਰ ਦਿਤਾ ਕਿ ਇਹ ਥਾਂ ਮੈਂ ਅਪਣੀ ਬਣਾ ਲੈਣੀ ਹੈ। ’’ ਮੇਰੇ ਨਾਲ ਪਿਛਲੀ ਮੀਟਿੰਗ ਵਿਚ ਮੇਰਾ ਪੁੱਤਰ ਵੀ ਸ਼ਾਮਲ ਸੀ। ਮੇਰੇ ਨਾਲ ਗੱਲਾਂ ਕਰਦਿਆਂ ਸ. ਜੋਗਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਸਰਕਾਰ ਤੋਂ ਵੀ ਬਹੁਤ ਮੁਸ਼ਕਲਾਂ ਆਈਆਂ ਪਰ ਮੈਂ ਅਪਣਾ ਕੰਮ ਨਹੀਂ ਛੱਡਿਆ। 

ਇਹ ਵੀ ਪੜੋ:Poland News : ਰੂਸ ਯੂਕਰੇਨ ਜੰਗ ਨੂੰ ਰੋਕਣ 'ਚ ਭਾਰਤ ਨਿਭਾ ਸਕਦਾ ਹੈ ਅਹਿਮ ਭੂਮਿਕਾ : ਪੋਲੈਂਡ ਦੇ ਪ੍ਰਧਾਨ ਮੰਤਰੀ

ਉਨ੍ਹਾਂ ‘‘ਉੱਚਾ ਦਰ ਬਾਬੇ ਨਾਨਕ ਦਾ’’ ਬਣਾ ਕੇ ਕਿਹਾ ਕਿ ਮੈਨੂੰ ਪਤਾ ਹੈ ਮੈਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਸਰਕਾਰ ਵਲੋਂ ਇਸ਼ਤਿਹਾਰ ਨਾ ਮਿਲਣੇ ਜਿਸ ਨਾਲ ਮੈਨੂੰ ਮੁਸ਼ਕਲ ਤਾਂ ਹੋਈ ਹੈ ਪਰ ਮੈਂ ਅਪਣਾ ਰਾਹ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਦੀ ਸੋਚ ਜਿਹੜੀ ਹੈ ਉਹ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੀ ਸੀ। ਉਨ੍ਹਾਂ ਉਸ ਦਿਸ਼ਾ ’ਤੇ ਤੁਰਦਿਆਂ ਹੋਇਆ ਬਹੁਤ ਅੱਗੇ ਵਲ ਨੂੰ ਕਦਮ ਪੁਟੇ ਹਨ। ਹੁਣ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕਿ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ। 

ਇਹ ਵੀ ਪੜੋ:Faridkot News : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ, ਇੰਟਰਨੈਸ਼ਨਲ ਗ੍ਰੀਨ ਯੂਨੀਵਰਸਿਟੀ ਅਵਾਰਡ 2024 ਨਾਲ ਸਨਮਾਨਿਤ  

ਅਸੀਂ ਸਮਝਦੇ ਹਾਂ ਕਿ ਉਨ੍ਹਾਂ ਦਾ ਰਹਿਣਾ ਸਮਾਜ ਲਈ ਬਹੁਤ ਜ਼ਰੂਰੀ ਸੀ।  ਇਕ ਸਪੋਕਸਮੈਨ ਅਖ਼ਬਾਰ ਇਕ ਅਜਿਹਾ ਅਖ਼ਬਾਰ ਹੈ ਜਿਸ ਨੇ ਸੱਚ ਕਹਿਣ ਦੀ ਹਿੰਮਤ ਕੀਤੀ ਹੈ। ਉਨ੍ਹਾਂ ਸੱਚ ਕਹਿੰਦਿਆਂ ਹੋਇਆਂ ਅਪਣੇ ਪਾਠਕਾਂ ਵਿਚ ਵੀ ਥਾਂ ਬਣਾਈ ਹੈ। ਹੋਰ ਵੀ ਅਖ਼ਬਾਰ ਛਪਦੇ ਹਨ ਪਰ ਜੋ ਸਪੋਕਸਮੈਨ ਛਾਪਦਾ ਹੈ ਉਹ ਦੇਖ ਬੜੇ ਹੈਰਾਨ ਹੁੰਦੇ ਹਾਂ। ਜਦੋਂ ਸਾਨੂੰ ਪਾਠਕ ਪੜ੍ਹਦੇ ਹਨ ਤਾਂ ਮਨ ਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਵਧੀਆ ਪਾਠਕ ਵੀ ਬਣਾਏ ਹਨ। ਉਹ ਵਧੀਆ ਇਨਸਾਨ ਚੰਗੀ ਸ਼ਖ਼ਸੀਅਤ ਸਨ। ਮੈਂ ਵਾਹਿਗੁਰੂ ਦੇ ਚਰਨਾਂ ’ਚ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਰੂਹ ਨੂੰ ਅਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ।

(For more news apart from S. Joginder Singh was a good person and good personality : Gurbachan Singh Virdi News in Punjabi, stay tuned to Rozana Spokesman)

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement