Beas River News : ਬਿਆਸ ਦਰਿਆ 'ਚ ਮੁੜ ਵਧਿਆ ਪਾਣੀ ਦਾ ਪੱਧਰ, ਫ਼ਸਲ ਦੇ ਨਾਲ -ਨਾਲ ਘਰ ਵੀ ਚੜ੍ਹ ਰਹੇ ਹਨ ਦਰਿਆ ਦੀ ਭੇਂਟ 

By : BALJINDERK

Published : Aug 23, 2025, 4:06 pm IST
Updated : Aug 23, 2025, 4:06 pm IST
SHARE ARTICLE
ਬਿਆਸ ਦਰਿਆ 'ਚ ਮੁੜ ਵਧਿਆ ਪਾਣੀ ਦਾ ਪੱਧਰ
ਬਿਆਸ ਦਰਿਆ 'ਚ ਮੁੜ ਵਧਿਆ ਪਾਣੀ ਦਾ ਪੱਧਰ

Beas River News : ਸੁਲਤਾਨਪੁਰ ਲੋਧੀ ਦੇ 16 ਪਿੰਡਾਂ 'ਚ ਤਿੰਨ ਥਾਵਾਂ ਤੋਂ ਟੁੱਟ ਚੁੱਕਾ ਅਰਜੀ ਬੰਨ 

Beas River News in Punjabi : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਕਾਰਨ ਹੋਏ ਲੋਕਾਂ ਦੇ ਨੁਕਸਾਨ ਬਾਬਤ ਜਾਣਕਾਰੀ ਹਾਸਿਲ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਲਈ ਪ੍ਰਭਾਵਿਤ ਖੇਤਰਾਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਤਰ੍ਹਾਂ ਦੇ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ। 

1

ਦੂਜੇ ਪਾਸੇ ਸੀਐਮ ਦੀ ਆਮਦ ਤੋਂ ਬਾਅਦ ਸੁਲਤਾਨਪੁਰ ਲੋਧੀ ਅੰਦਰ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਸੀਐਮ ਦੀ ਆਮਦ ਤੋਂ ਬਾਅਦ ਲੋਕ ਹਲਕੀ ਰਾਹਤ ਮਹਿਸੂਸ ਕਰ ਰਹੇ ਸਨ ਪਰੰਤੂ ਦਰਿਆ ਬਿਆਸ ਦੇ ਵੱਧਦੇ ਪਾਣੀ ਦੇ ਪੱਧਰ ਨੇ ਉਹਨਾਂ ਦੀਆਂ ਚਿੰਤਾਵਾਂ ਮੁੜ ਤੋਂ ਵਧਾ ਦਿੱਤੀਆਂ ਹਨ। 

1

ਦੱਸਣਾ ਬਣਦਾ ਹੈ ਕਿ ਸੁਲਤਾਨਪੁਰ ਲੋਧੀ ਦੇ ਨਾਲ ਸੰਬੰਧਿਤ 16 ਟਾਪੂਨੁਮਾਂ ਪਿੰਡ ਦਰਿਆ ਬਿਆਸ ਦੀ ਲਪੇਟ ਵਿੱਚ ਹਨ। ਫ਼ਸਲਬਾੜੀ ਤਾਂ ਦਰਿਆ ਦੀ ਭੇਟ ਚੜ ਚੁੱਕੀ ਹੈ ਉੱਥੇ ਹੀ ਲੋਕਾਂ ਦੇ ਘਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਇਹਨਾਂ 16 ਪਿੰਡਾਂ ਦੇ ਘੇਰੇ ਤੇ ਬਣਿਆ ਇੱਕ ਆਰਜੀ ਬੰਨ ਤਿੰਨ ਥਾਵਾਂ ਤੋਂ ਟੁੱਟ ਚੁੱਕਿਆ ਹੈ ਜਿਸਦੇ ਚਲਦਿਆਂ ਇੱਥੇ ਵਸੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਜਦੋਂ ਤੱਕ ਪਾਣੀ ਦਾ ਪੱਧਰ ਨਹੀਂ ਘਟੇਗਾ ਉਦੋਂ ਤੱਕ ਇਹਨਾਂ ਦੀਆਂ ਮੁਸ਼ਕਿਲਾਂ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਦਾ। ਪਾਣੀ ਘਟੇਗਾ ਤਾਂ ਹੀ ਬੰਨ ਬੰਨੇ ਜਾ ਸਕਣਗੇ। ਉਸ ਤੋਂ ਬਾਅਦ ਹੀ ਖੇਤਾਂ ਵਿੱਚ ਜਮਾਂ ਰੇਤ ਨੂੰ ਇਕੱਤਰ ਕਰਕੇ ਮੁੜ ਤੋਂ ਜ਼ਮੀਨ ਨੂੰ ਵਾਹੀ ਯੋਗ ਬਣਾਇਆ ਜਾ ਸਕੇਗਾ। 

ਉਧਰ ਦੂਜੇ ਪਾਸੇ ਹੜ ਪ੍ਰਭਾਵਿਤ ਕਿਸਾਨਾਂ ਵੱਲੋਂ ਸੀਐਮ ਦੀ ਆਮਦ ਨੂੰ ਲੈ ਕੇ ਮੁਲਾਕਾਤ ਨਾ ਹੋਣ ਕਾਰਨ ਨਰਾਜ਼ਗੀ ਵੀ ਜਾਹਰ ਕੀਤੀ ਜਾ ਰਹੀ ਹੈ।

 (For more news apart from Water level in Beas River has risen again News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement