ਪਰਮਿੰਦਰ ਪਿੰਕੀ ਨੇ ਸੁਖਬੀਰ ਬਾਦਲ ਬਾਰੇ ਕਹੀ ਵੱਡੀ ਗੱਲ
Published : Sep 23, 2019, 11:49 am IST
Updated : Sep 23, 2019, 11:49 am IST
SHARE ARTICLE
Sukhbir Badal, Parminder Pinki
Sukhbir Badal, Parminder Pinki

ਕਿਹਾ ਮੈਂ ਨੰਗੇ ਪੈਰੀਂ ਜਾਊ ਸੁਖਬੀਰ ਬਾਦਲ ਦੇ ਘਰ 

 ਪੰਜਾਬ- ਸੰਸਦ ਮੈਂਬਰ ਬਣੇ ਸੁਖਬੀਰ  ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਿਲ ਕਰਨ ਤੋਂ ਬਾਅਦ ਫਿਰੋਜ਼ਪੁਰ ਵਿਖੇ ਏਮਜ਼ ਹਸਪਤਾਲ ਲੈ ਕੇ ਆਉਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਓਹਨਾਂ ਦੇ ਇਸ ਐਲਾਨ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਤਾਂ ਹੀ ਸੁਖਬੀਰ ਬਾਦਲ ਵੀ ਇਸ ਮੁੱਦੇ ਤੇ ਕੁਝ ਵੀ ਬੋਲ ਨਹੀਂ ਰਹੇ ਜਿਸ ਕਾਰਨ ਹੁਣ ਵਿਧਾਇਕ ਪਿੰਕੀ ਸੁਖਬੀਰ ਬਾਦਲ ਨੂੰ ਆਪਣੀ ਕਹੀ ਗੱਲ ਪੂਰੀ ਕਰਨ ਦੀ ਨਸੀਅਤ ਦੇ ਰਹੇ ਹਨ।

parminder singh pinkiParminder singh pinki

ਵਿਧਾਇਕ ਪਰਮਿੰਦਰ ਪਿੰਕੀ ਨੇ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਵਿਚ ਏਮਜ਼ ਲੈ ਕੇ ਆਉਣ ਦਾ ਐਲਾਨ ਕੀਤਾ ਸੀ ਤਾਂ ਪੂਰਾ ਵੀ ਕਰਨ।ਫਿਰੋਜ਼ਪੁਰ ਵਿਖੇ ਪੀਜੀਆਈ ਦਾ ਪ੍ਰੋਜੈਕਟ ਲਿਆਉਣ ਵਿਚ ਪਿੰਕੀ ਨੇ ਅਕਾਲੀ ਦਲ ਨੂੰ ਅੜਿੱਕਾ ਪਾਉਣ ਦੀ ਵੀ ਗੱਲ ਕਹੀ। ਦਰਅਸਲ ਪਰਮਿੰਦਰ ਪਿੰਕੀ ਨੇ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਦਾ ਅਚਾਨਕ ਦੌਰਾ ਕੀਤਾ ਅਤੇ ਜਿਥੇ ਓਹਨਾਂ ਨੇ ਹਸਪਤਾਲ ਦਾ ਜਾਇਜਾ ਲਿਆ ਓਥੇ ਹੀ ਓਹਨਾਂ ਕਿਹਾ ਕਿ ਹਸਪਤਾਲ ਦੀਆਂ ਸਾਰੀਆਂ ਜਰੂਰਤਾਂ ਪੂਰੀਆਂ ਕੀਤੀਆਂ ਜਾਣ ਗੀਆਂ।

Sukhbir Badal Sukhbir Badal

ਓਹਨਾਂ ਇਹ ਵੀ ਕਿਹਾ ਕਿ ਫਿਰੋਜ਼ਪੁਰ ਨੂੰ ਅਵਾਰਾ ਪਸ਼ੂਆਂ ਤੋਂ ਨਿਜਾਤ ਪਾਉਣ ਲਈ ਗਊਸ਼ਾਲਾ ਬਣਾਈ ਜਾਵੇਗੀ। ਦੇਖਦੇ ਹਾਂ ਕਿ ਪਰਮਿੰਦਰ ਪਿੰਕੀ ਦੇ ਦਿੱਤੇ  ਬਿਆਨਾਂ ਨੂੰ ਕਦੋਂ ਬੂਰ ਪੈਂਦਾ ਹੈ ਤੇ ਕਦੋਂ ਫਿਰੋਜ਼ਪੁਰ ‘ਚ ਗਊਸ਼ਾਲਾ ਤੇ ਸੁਖਬੀਰ ਬਾਦਲ ਦਾ ਏਮਜ਼ ਬਣ ਕੇ ਤਿਆਰ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement