
ਕਿਹਾ - ਕੈਪਟਨ ਦੇ ਦੋਸਤ ਰਾਜੀਵ ਗਾਂਧੀ ਦੇ ਹੁਕਮਾਂ 'ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।
ਚੰਡੀਗੜ੍ਹ : "ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਣਾ ਚਾਹੁੰਦਾ ਹਾਂ ਕਿ ਰਾਜੀਵ ਗਾਂਧੀ ਬਾਰੇ ਮੇਰੀ ਵਿਰੋਧਤਾ ਕੋਈ ਇਕ ਦਿਨ ਪੁਰਾਣੀ ਨਹੀਂ ਹੈ, ਸਗੋਂ ਇਹ ਦਹਾਕਿਆਂ ਤੋਂ ਚਲੀ ਆ ਰਹੀ ਹੈ। ਇਕ ਸੱਚਾ ਸਿੱਖ ਹੋਣ ਦੇ ਨਾਤੇ ਮੈਂ 1984 ਦੇ ਸਿੱਖ ਨਸਲਕੁਸ਼ੀ ਨੂੰ ਕਦੇ ਨਹੀਂ ਭੁੱਲ ਸਕਦਾ। ਤੁਹਾਡੇ ਦੋਸਤ ਦੇ ਹੁਕਮਾਂ 'ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ।
Let me correct you @capt_amarinder. My obsession with #RajivGandhi isn't a sudden one but decades old and also not for the reason you think of. Being a Sikh, I can never forget how mercilessly thousands of innocent Sikhs were murdered on the direction of your friend. https://t.co/khA5uwSJnN
— Sukhbir Singh Badal (@officeofssbadal) 19 August 2019
ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਕੀਤੇ ਇਕ ਟਵੀਟ ਦੇ ਜਵਾਬ 'ਚ ਉਕਤ ਸ਼ਬਦ ਟਵੀਟ ਕੀਤੇ। ਕੈਪਟਨ ਨੇ ਆਪਣੇ ਟਵੀਟ 'ਚ ਲਿਖਿਆ ਸੀ, "ਇਕੋ ਦਮ ਰਾਜੀਵ ਗਾਂਧੀ ਬਾਰੇ ਇੰਨੀ ਵਿਰੋਧਤਾ ਕਿਵੇਂ ਪੈਦਾ ਹੋ ਗਈ। ਹੋ ਸਕਦਾ ਹੈ ਤੁਸੀਂ ਉਨ੍ਹਾਂ ਨਾਲ ਈਰਖਾ ਕਰਦੇ ਹੋ? ਆਖਰਕਾਰ ਉਹ 40 ਸਾਲਾਂ ਦੀ ਉਮਰ ਵਿਚ ਪ੍ਰਧਾਨ ਮੰਤਰੀ ਬਣੇ ਅਤੇ ਤੁਸੀਂ 57 ਸਾਲਾਂ ਦੀ ਉਮਰ ਪੂਰੀ ਕਰ ਕੇ ਵੀ ਮੁੱਖ ਮੰਤਰੀ ਵੀ ਨਹੀਂ ਬਣ ਸਕੇ। ਸਮਝਿਆ ਜਾ ਸਕਦਾ ਹੈ ਕਿ ਤੁਸੀ ਰਾਜੀਵ ਗਾਂਧੀ ਤੋਂ ਇੰਨਾ ਕਿਉਂ ਸੜਦੇ ਹੋ।"
Sukhbir Singh Badal - Captain Amarinder Singh
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲੈਂਦੀਆਂ ਕਿਹਾ ਸੀ ਕਿ ਸੂਬਾ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਸ ਰਾਜੀਵ ਗਾਂਧੀ ਹੁਕਮਾਂ 'ਤੇ ਹਜ਼ਾਰਾਂ ਸਿੱਖ ਭੈਣਾਂ-ਭਰਾਵਾਂ ਦਾ ਕਤਲ ਕਰਵਾਇਆ ਗਿਆ, ਉਸ ਦਾ ਹੀ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮਗਰੋਂ ਕੈਪਟਨ ਨੇ ਮੀਡੀਆ ਨੂੰ ਕਿਹਾ ਸੀ ਕਿ ਭਾਜਪਾ ਤੇ ਅਕਾਲੀ ਦਲ ਵਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਸੀ ਕਿ ਰਾਜੀਵ ਗਾਂਧੀ ਉਸ ਵੇਲੇ ਦਿੱਲੀ 'ਚ ਨਹੀਂ ਸਨ ਅਤੇ ਉਨ੍ਹਾਂ ਨੂੰ ਆਪਣੀ ਮਾਤਾ ਦੀ ਹੱਤਿਆ ਦੀ ਖ਼ਬਰ ਪੱਛਮੀ ਬੰਗਾਲ 'ਚ ਹਵਾਈ ਅੱਡੇ 'ਤੇ ਰੇਡੀਓ ਉਪਰ ਮਿਲੀ ਸੀ।