
ਕੈਸ਼, ਸੋਨੇ ਦੀ ਚੈਨ ਖੋਹਕੇ, ਕੁੱਟਮਾਰ ਕਰ ਹੋਏ ਫ਼ਰਾਰ
ਅੰਮ੍ਰਿਤਸਰ- ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਗੋਪਾਲ ਨਗਰ ਇਲਾਕੇ ਦੀ ਫਰੈਂਡ ਕਲੋਨੀ ਵਿਚ ਰਹਿੰਦੇ ਅਵਤਾਰ ਸਿੰਘ ਜੋ ਕਿ ਵਿਆਹ ਸ਼ਾਦੀਆਂ ਵਿਚ ਡੈਕੋਰੇਸ਼ਨ ਦਾ ਕੰਮ ਕਰਦੇ ਹਨ। ਉਸ ਦੇ ਘਰ ਸਵੇਰੇ 9 ਵਜੇ ਦੇ ਕਰੀਬ ਚਾਰ ਨੌਜਵਾਨ ਆਏ ਤੇ ਉਸ ਨੂੰ ਕਿਹਾ ਕਿ ਅਸੀਂ ਡੈਕੋਰੇਸ਼ਨ ਦਾ ਕੰਮ ਕਰਵਾਉਣਾ ਹੈ। ਸਾਡੇ ਨਾਲ ਚੱਲ ਕੇ ਪੈਲੇਸ ਵਿਚ ਵੇਖ ਲੋ। ਜਦੋਂ ਅਵਤਾਰ ਸਿੰਘ ਉਨ੍ਹਾਂ ਦੇ ਨਾਲ ਆਪਣੇ ਘਰ ਤੋਂ ਪੈਲੇਸ ਗਿਆ ਤਾਂ ਉਨਾਂ ਨੇ ਉਸ ਕੋਲੋਂ 12 ਹਾਜਰ ਰੁਪਏ। ਉਸਦੇ ਗਲ ‘ਚ ਪਾਈ ਸੋਨੇ ਦੀ ਚੈਨੀ ਤੇ ਮੋਬਾਈਲ ਖੋਹ ਲਿਆ ਅਤੇ ਨਾਲ ਹੀ ਉਸਦੀ ਗੱਡੀ ਦੀ ਚਾਬੀ ਵੀ ਲੈ ਗਏ।
ਇਸ ਦੌਰਾਨ ਅਵਤਾਰ ਸਿੰਘ ਦੇ ਸੱਟਾਂ ਵੀ ਮਾਰੀਆਂ ਗਈਆਂ। ਉਧਰ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਜੋ ਕਿ ਗੋਪਾਲ ਨਗਰ ਫਰੈਂਡ ਕਾਲੋਨੀ ‘ਚ ਰਹਿੰਦਾ ਹੈ। ਉਸ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਨਾਲ ਲੁੱਟ ਹੋਈ ਹੈ ਜਿਸ ਅਧਾਰ ‘ਤੇ ਅਸੀਂ ਉਸ ਦੀ ਸ਼ਿਕਾਇਤ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ। ਫਿਲਹਾਲ ਪੁਲਿਸ ਸੀਸੀਟੀਵੀ ਦੀ ਰਿਕਾਡਿੰਗ ਖੰਘਾਲ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਆਰੋਪੀਆਂ ਨੂੰ ਕਾਬੂ ਕੀਤੇ ਜਾਣ ਦਾ ਦਾਅਵਾ ਵੀ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।