
ਗੁਰਦਾਸ ਮਾਨ ਦਾ ਵਿਰੋਧ ਹਰ ਇੱਕ ਉਹ ਪੰਜਾਬੀ ਬੰਦਾ ਕਰ ਰਿਹਾ ਜੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦਾ।
ਪਿਛਲੇ ਦਿਨੀਂ ਕੈਨੇਡਾ ਇੱਕ ਸ਼ਹਿਰ 'ਚ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਇੱਕ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਨੂੰ ਕਾਫੀ ਅਪਸ਼ਬਦ ਬੋਲੇ ਗਏ ਸੀ, ਜੋ ਕਿ ਇੱਕ ਸੱਭਿਅਕ ਸਮਾਜ 'ਚ ਨਹੀਂ ਬੋਲੇ ਜਾ ਸਕਦੇ। ਇਸ ਘਟਨਾ ਤੋਂ ਬਾਅਦ ਗੁਰਦਾਸ ਮਾਨ ਦਾ ਵਿਰੋਧ ਹਰ ਇੱਕ ਉਹ ਪੰਜਾਬੀ ਬੰਦਾ ਕਰ ਰਿਹਾ ਜੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦਾ।
Rajwinder Singh Rahi
ਕਈ ਪੰਜਾਬੀ ਗਾਇਕਾਂ ਨੇ ਵੀ ਮਾਨ ਦੀ ਇਸ ਹਰਕਤ ਤੇ ਆਪਣਾ ਪ੍ਰਤੀਕਰਮ ਦਿੱਤਾ,ਇਸੇ ਸਬੰਧ ਚ ਕੈਨੇਡਾ ਦੇ ਸ਼ਹਿਰ ਸਰੀ 'ਚ ਪੰਜਾਬੀ ਸਹਿਤ ਸਭਾ ਵੱਲੋਂ 'ਮੈਂ ਪੰਜਾਬ ਬੋਲਦਾ ਹਾਂ' ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਲੇਖਕਾਂ,ਬੁੱਧੀਜੀਵਾਂ ਵੱਲੋਂ ਅਤੇ ਪੰਜਾਬੀ ਪ੍ਰੇਮੀਆਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ।
Gurdaas maan
ਇਸ ਦੌਰਾਨ ਸਿੱਖ ਬੁੱਧੀਜੀਵੀ ਰਾਜਵਿੰਦਰ ਸਿੰਘ ਰਾਹੀ ਵੱਲੋਂ ਗੁਰਦਾਸ ਮਾਨ ਨੂੰ ਇੱਕ ਬੋਲੀ ਦੇ ਮੁੱਦੇ ਤੇ ਖੁੱਲੀ ਬਹਿਸ ਦਾ ਸੱਦਾ ਦਿੱਤਾ ਗਿਆ,ਉਹਨਾਂ ਨੇ ਕਿਹਾ ਕਿ ਉਹ ਜਿੱਥੇ ਚਾਹੁਣ ਜਿੱਥੇ ਮਰਜੀ ਉਹਨਾਂ ਨਾਲ ਟੇਬਲ ਟਾਕ ਕਰ ਸਕਦੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਆਪਣੇ ਆਪ ਨੂੰ ਪੰਜਾਬੀ ਗੀਤਾਂ ਰਾਹੀਂ ਮਾਂ ਬੋਲੀ ਦਾ ਰਖਵਾਲਾ ਕਹਾਉਣ ਵਾਲਾ ਗੁਰਦਾਸ ਮਾਨ ਬੁੱਧੀਜੀਵੀਆਂ ਦੀ ਬਹਿਸ ਨੂੰ ਕਬੂਲ ਕਰਦਾ ਹੈ ਜਾਂ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।