
'ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ' ਗੀਤ ਨੂੰ ਆਵਾਜ਼ ਦੇਣ ਵਾਲਾ ਗਾਇਕ ਗੁਰਦਾਸ ਮਾਨ ਅੱਜਕਲ੍ਹ ਹਿੰਦੀ ਦਾ ਫ਼ੈਨ ਹੋ ਗਿਆ ਹੈ।
ਚੰਡੀਗੜ੍ਹ (ਕੰਵਲਜੀਤ ਸਿੰਘ): 'ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ' ਗੀਤ ਨੂੰ ਆਵਾਜ਼ ਦੇਣ ਵਾਲਾ ਗਾਇਕ ਗੁਰਦਾਸ ਮਾਨ ਅੱਜਕਲ੍ਹ ਹਿੰਦੀ ਦਾ ਫ਼ੈਨ ਹੋ ਗਿਆ ਹੈ। ਵਿਦੇਸ਼ ਦੇ ਇਕ ਰੇਡੀਓ ਨੂੰ ਦਿਤੀ ਇੰਦਰਵਿਊ ਵਿਚ ਉਸ ਨੇ ਕਿਹਾ ਹੈ ਕਿ ਸਾਡੇ ਦੇਸ਼ ਵਿਚ ਵੀ ਇਕ ਕੌਮ ਇਕ ਭਾਸ਼ਾ ਹੋਣੀ ਚਾਹੀਦੀ ਹੈ ਜਿਵੇਂ ਕਿ ਵਿਸ਼ਵ ਦੇ ਦੂਜੇ ਮੁਲਕਾਂ ਵਿਚ ਇਕ ਹੀ ਭਾਸ਼ਾ ਚਲਦੀ ਹੈ। ਉਸ ਨੇ ਇਹ ਵੀ ਕਿਹਾ ਕਿ ਭਾਰਤ ਦੇਸ਼ ਵਿਚ ਇਕ ਭਾਸ਼ਾ ਹਿੰਦੀ ਬੋਲੀ ਜਾਵੇ ਤਾਕਿ ਸੱਭ ਨੂੰ ਆਸਾਨੀ ਨਾਲ ਸਮਝਿਆ ਜਾਵੇ।
ਉਸ ਨੇ ਅੱਗੇ ਕਿਹਾ ਕਿ ਭਾਰਤ ਦੀ ਇਕ ਭਾਸ਼ਾ ਹਿੰਦੀ ਹੋਣ ਵਿਚ ਕੋਈ ਬੁਰਾਈ ਨਹੀਂ ਹੈ। ਦੂਜੇ ਬੰਨੇ ਪੰਜਾਬੀ ਪ੍ਰੇਮੀਆਂ ਨੇ ਗੁਰਦਾਸ ਮਾਨ ਦੀ ਇਸ ਇੰਟਰਵਿਊ ਦਾ ਵੱਡੇ ਪੱਧਰ ਉਤੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਹੈ। ਪੰਜਾਬੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਮਾਨ ਜਿੱਥੇ ਗ਼ਰੀਬੀ ਦੇ ਦਿਨਾਂ ਨੂੰ ਭੁੱਲ ਗਿਆ ਹੈ। ਇੱਥੇ ਮਾਂ ਬੋਲੀ ਵੀ ਵਿਸਾਰ ਦਿਤੀ ਹੈ।