
ਪਾਨ ਮਸਾਲੇ ਨਾਲ ਤਮਾਕੂ ਵੇਚਣ ਵਾਲਿਆਂ ਵਿਰੁਧ ਕੀਤੀ ਜਾਵੇਗੀ ਸਖ਼ਤ ਕਾਰਵਾਈ : ਅਨੁਰਾਗ ਅਗਰਵਾਲ
ਚੰਡੀਗੜ੍ਹ : ਸੂਬੇ 'ਚ ਚਬਾਉਣ ਵਾਲੇ ਫਲੇਵਰਡ ਤਮਾਕੂ ਨਾਲ ਪਾਨ ਮਸਾਲੇ ਦੀ ਗ਼ੈਰ-ਕਾਨੂੰਨੀ ਵਿਕਰੀ ਦਾ ਨੋਟਿਸ ਲੈਂਦਿਆਂ ਸਿਹਤ ਤੇ ਪਰਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਗ਼ੈਰ-ਕਾਨੂੰਨੀ ਤਮਾਕੂ ਦੀ ਵਿਕਰੀ ਵਿਚ ਸ਼ਾਮਲ ਵਿਕਰੇਤਾਵਾਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਅੱਜ ਫੂਡ ਸੇਫਟੀ ਤੇ ਹੋਰ ਭਾਈਵਾਲ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
Tobacco
ਸੂਬੇ ਵਿਚ ਤਮਾਕੂ ਦੀ ਵਰਤੋਂ 'ਤੇ ਰੋਕ ਲਗਾਉਣ ਅਤੇ ਤਮਾਕੂ ਵਿਰੁਧ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਿਵਲ ਸਕੱਤਰੇਤ-2 'ਚ ਸਥਿਤ ਕਮੇਟੀ ਰੂਮ ਵਿਚ ਸਟੇਟ ਲੈਵਲ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਨੁਰਾਗ ਅਗਰਵਾਲ ਨੇ ਦਸਿਆ ਕਿ ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਉਤਪਾਦਕ ਪਾਨ ਮਸਾਲਾ (ਤਮਾਕੂ ਰਹਿਤ) ਦੇ ਨਾਲ ਫਲੇਵਰਡ ਚਬਾਉਣ ਵਾਲੇ ਤੰਬਾਕੂ ਨੂੰ ਵੱਖਰੇ ਪੈਕੇਟ ਵਿਚ ਵੇਚਦੇ ਹਨ, ਇਹ ਦੇਖਣ ਵਿਚ ਆਇਆ ਹੈ ਕਿ ਕਈ ਵਾਰ ਇੱਕੋ ਹੀ ਵਿਕਰੇਤਾ ਵਲੋਂ ਜਾਨ ਬੁੱਝ ਕੇ ਇਹਨਾਂ ਨੂੰ ਸਾਂਝੇ ਰੂਪ ਵਿਚ ਵੇਚਿਆਂ ਜਾਂਦਾ ਹੈ ਤਾਂ ਜੋ ਗਾਹਕ ਪਾਨ ਮਸਾਲਾ ਦੇ ਨਾਲ ਫਲੇਵਰਡ ਚਬਾਉਣ ਵਾਲੇ ਤਮਾਕੂ ਖਰੀਦ ਸਕਣ। ਉਹਨਾਂ ਦੱਸਿਆ ਕਿ ਅਜਿਹੇ ਪਦਾਰਥਾਂ ਦੀ ਵਿਕਰੀ ਪੰਜਾਬ ਵਿਚ ਪੂਰੀ ਤਰਾਂ ਪਾਬੰਦੀਸ਼ੁਦਾ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਐਂਟੀ-ਤਮਾਕੂ ਕਾਨੂੰਨਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
Meeting of State level Co-ordination Committee
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਟਕਾ/ਪਾਨ ਮਸਾਲਾ(ਨਿਕੋਟਿਨ ਜਾਂ ਤਮਾਕੂ ਵਾਲਾ), ਪ੍ਰੋਸੈਸਡ/ਫਲੇਵਰਡ/ਖੁਸ਼ਬੂ ਵਾਲੇ ਚੰਬਾਉਣ ਵਾਲੇ ਤੰਬਾਕੂ ਅਤੇ ਤੰਬਾਕੂ ਜਾਂ ਨਿਕੋਟਿਨ ਯੁਕਤ ਕਿਸੇ ਵੀ ਨਾਂ ਦੇ ਪਦਾਰਥ ਅਤੇ ਪੈਕਟ ਜਾਂ ਬਿਨਾਂ ਪੈਕਟ ਤੋਂ ਅਤੇ ਵਖਰੇ ਪ੍ਰੋਡਕਟ ਵਜੋਂ ਵੇਚਣ, ਬਾਜ਼ਾਰ ਵਿੱਚ ਉਪਲਬਧ ਕਰਾਉਣ, ਭੰਡਾਰੀਕਰਨ, ਵਿਕਰੀ ਤੇ ਵਿਤਰਣ ਕਰਨ ਦੀ ਪੰਜਾਬ ਵਿੱਚ ਪਾਬੰਦੀ ਹੈ।
Tobacco
ਉਨ੍ਹਾਂ ਭਾਈਵਾਲ ਵਿਭਾਗਾਂ ਨੂੰ ਹਦਾਇਤ ਦਿੰਦਿਆਂ ਦੁਕਾਨਦਾਰਾਂ ਦੀ ਤਮਾਕੂ ਸਮੇਤ ਪਾਨ ਮਸਾਲੇ ਦੀ ਵਿਕਰੀ ਸਬੰਧੀ ਜਾਂਚ ਨੂੰ ਤੇਜ਼ ਕਰਨ ਲਈ ਕਿਹਾ ਅਤੇ ਉਲੰਘਣਾ ਕਰਨ ਵਾਲਿਆਂ ਵਿਰੁਧ ਫੂਡ ਸੇਫਟੀ ਅਤੇ ਸਟੈਂਡਰਡ (ਪ੍ਰੋਹਿਬਸ਼ਨ ਤੇ ਰਿਸਟਿ੍ਰਕਸ਼ਨ ਆਨ ਸੇਲ) ਨਿਯਮਾਂ ਤਹਿਤ ਬਣਦੀ ਕਾਰਵਾਈ ਕਰਨ ਲਈ ਵੀ ਹਦਾਇਤ ਜਾਰੀ ਕੀਤੀ। ਉਨ੍ਹਾਂ ਦਸਿਆ ਕਿ ਜੇ ਕਿਸੇ ਵੀ ਜਗਾ 'ਤੇ ਅਜਿਹੇ ਪਦਾਰਥਾਂ ਦਾ ਗੈਰ ਕਾਨੂੰਨੀ ਤਰੀਕੇ ਨਾਲ ਭੰਡਾਰੀਕਰਨ ਜਾਂ ਵਿਕਰੀ ਕੀਤੀ ਜਾਂਦੀ ਹੈ ਤਾਂ ਵੇਚਣ ਵਾਲਿਆਂ ਦਾ ਲਾਇਸੈਂਸ ਰੱਦ ਕਰਨ ਸਬੰਧੀ ਫੂਡ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਗਏ ਹਨ। ਉਨਾਂ ਕੁਆਰਡੀਨੇਸ਼ਨ ਕਮੇਟੀ ਦੀ ਅਗਲੀ ਸੂਬਾ ਪਧਰੀ ਮੀਟਿੰਗ ਵਿਚ ਇਸ ਸਬੰਧੀ ਕੀਤੀ ਕਾਰਵਾਈ ਦੀ ਰਿਪੋਰਟ ਜਮਾਂ ਕਰਾਉਣ ਲਈ ਵੀ ਕਿਹਾ।
Meeting of State level Co-ordination Committee
ਏ.ਸੀ.ਐਫ., ਫੂਡ ਐਂਡ ਡਰੱਗ ਪ੍ਰਸ਼ਾਸ਼ਕ ਅਮਿਤ ਜੋਸੀ ਨੇ ਮੀਟਿੰਗ ਵਿਚ ਦੱਸਿਆ ਕਿ ਜਨਵਰੀ 2019 ਤੋਂ ਅਗਸਤ 2019 ਤੱਕ ਤਮਾਕੂ ਤੇ ਮਸਾਲਿਆਂ ਦੇ ਲਗਭਗ 54 ਨਮੂਨੇ ਲਏ ਗਏ ਹਨ ਅਤੇ 20 ਨਮੂਨੇ ਮਾਪਦੰਡਾਂ ਦੇ ਅਨੁਕੂਲ ਨਹੀਂ ਪਾਏ ਗਏ। ਉਨ੍ਹਾਂ ਕਿਹਾ ਕਿ ਇਹਨਾਂ ਮਾਮਲੇ ਨੂੰ ਏ.ਡੀ.ਸੀ. ਅਦਾਲਤਾਂ ਵਿਚ ਕਾਰਵਾਈ ਲਈ ਪ੍ਰਕਿਰਿਆ ਅਧੀਨ ਹਨ। ਉਨਾਂ ਮੀਟਿੰਗ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਫੂਡ ਸੇਫਟੀ ਵਿਭਾਗ ਸੂਬੇ ਭਰ ਵਿਚ ਨਮੂਨੇ ਲੈਣ ਲਈ ਵਿਸੇਸ ਮੁਹਿੰਮ ਚਲਾਏਗਾ ਅਤੇ ਉਲੰਘਣਾ ਕਰਨ ਵਾਲਿਆਂ ਵਿਰੁਧ ਗ਼ੈਰ-ਕਾਨੂੰਨੀ ਤਮਾਕੂ ਰੱਖਣ ਦੇ ਜ਼ੁਰਮ ਹੇਠ ਮੁਕੱਦਮਾ ਦਰਜ ਕੀਤਾ ਜਾਵੇਗਾ।
Tobacco
ਅਨੁਰਾਗ ਅਗਰਵਾਲ ਨੇ ਦਸਿਆ ਕਿ ਸਿਗਰਟ ਦੇ ਪੈਕੇਟ 'ਤੇ ਸਿਗਰਟ ਨਾਲ ਕੈਂਸਰ ਹੋਣ ਦੀ ਚਿਤਾਵਨੀ 85 ਫੀਸਦ ਹਿੱਸੇ ਵਿਚ ਦਰਸਾਏ ਬਿਨਾਂ ਵਿਕਰੀ ਕਰਨਾ ਵੀ ਅਪਰਾਧ ਹੈ। ਉਨ੍ਹਾਂ ਆਬਕਾਰੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਉਲੰਘਣਾ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਕਰੇ ਜੋ ਇਮਪੋਰਟਿਡ ਸਿਗਰੇਟ ਪੈਕੇਟ ਅਤੇ ਫਲੇਵਰਡ/ਸਕੈਂਟਿਡ ਤਮਾਕੂ ਉਤਪਾਦਾਂ ਦੀ ਗੈਰ-ਕਾਨੂੰਨੀ ਵਿਕਰੀ ਦੇ ਕਾਰੋਬਾਰ ਵਿੱਚ ਸਾਮਲ ਹਨ।
Tobacco
ਨੈਸਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਸਟੇਟ ਪ੍ਰੋਗਰਾਮ ਅਫਸਰ ਡਾ. ਨਿਰਲੇਪ ਕੌਰ ਨੇ ਮੀਟਿੰਗ ਨੂੰ ਦਸਿਆ ਕਿ ਪੰਜਾਬ ਨੇ ਸੂਬੇ ਵਿਚ ਈ-ਸਿਗਰੇਟ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਈ-ਸਿਗਰਟ ਰੱਖਣ ਤੇ ਵੇਚਣ ਵਾਲੇ ਦੁਕਾਨਦਾਰਾਂ ਖਿਲ਼ਾਫ ਮਾਮਲਾ ਦਰਜ ਕਰਨ ਅਤੇ ਉਹਨਾਂ ਨੂੰ ਸਿਹਤ ਅਥਾਰਟੀਆਂ ਦੀ ਨਜ਼ਰਸਾਨੀ ਹੇਠ ਰੱਖਣ ਸਬੰਧੀ ਜਲਿਾ ਪੱਧਰੀ ਕਮੇਟੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਇਹ ਵੀ ਕਿਹਾ ਕਿ ਕੋਟਪਾ, 2003 (ਪੰਜਾਬ ਸੋਧ ਐਕਟ, 2018) ਵਿਚ ਸੋਧ ਹੋਣ ਤੋਂ ਬਾਅਦ ਸੂਬੇ ਵਿਚ ਹੁੱਕਾ ਬਾਰਾਂ ‘ਤੇ ਪੱਕੇ ਤੌਰ ਉਤੇ ਪਾਬੰਦੀ ਲਗਾਈ ਗਈ ਹੈ ਅਤੇ ਤੰਬਾਕੀ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲੇਸਾਂ, ਹੋਟਲ ਅਤੇ ਰੈਸਟੋਰੈਂਟਾਂ ਵਿਰੁੱਧ ਕਾਰਵਾਈ ਕਰਨ ਲਈ ਪਹਿਲਾਂ ਹੀ ਸੂਬਾ ਪਧਰੀ ਚੈਕਿੰਗ ਕੀਤੀ ਜਾ ਰਹੀ ਹੈ।