Advertisement
  ਖ਼ਬਰਾਂ   ਪੰਜਾਬ  23 Sep 2020  ਖੇਤੀ ਆਰਡੀਂਨੈਂਸਾਂ ਦੇ ਵਿਰੋਧ 'ਚ ਸੰਸਦ ਮੈਂਬਰ ਸੰਨੀ ਦਿਉਲ ਦੇ ਪੋਸਟਰ 'ਤੇ ਕਾਲਖ ਮਲ ਕੇ ਪ੍ਰਗਟਾਇਆ

ਖੇਤੀ ਆਰਡੀਂਨੈਂਸਾਂ ਦੇ ਵਿਰੋਧ 'ਚ ਸੰਸਦ ਮੈਂਬਰ ਸੰਨੀ ਦਿਉਲ ਦੇ ਪੋਸਟਰ 'ਤੇ ਕਾਲਖ ਮਲ ਕੇ ਪ੍ਰਗਟਾਇਆ

ਏਜੰਸੀ
Published Sep 23, 2020, 1:33 am IST
Updated Sep 23, 2020, 1:33 am IST
ਖੇਤੀ ਆਰਡੀਂਨੈਂਸਾਂ ਦੇ ਵਿਰੋਧ 'ਚ ਸੰਸਦ ਮੈਂਬਰ ਸੰਨੀ ਦਿਉਲ ਦੇ ਪੋਸਟਰ 'ਤੇ ਕਾਲਖ ਮਲ ਕੇ ਪ੍ਰਗਟਾਇਆ ਰੋਸ
image
 image

ਧਾਰੀਵਾਲ, 22 ਸਤੰਬਰ (ਇੰਦਰ ਜੀਤ) : ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ  ਦਿਸ਼ਾ- ਨਿਰਦੇਸ਼ਾ ਅਤੇ ਯੂਥ ਕਾਂਗਰਸ ਪੰਜਾਬ ਦੇ ਸੂਬਾ ਸੱਕਤਰ ਕੰਵਰ ਪ੍ਰਤਾਪ ਸਿੰਘ ਬਾਜਵਾ ਦੇ ਆਦੇਸ਼ਾਂ ਤਹਿਤ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਯੂਥ ਆਗੂ ਅਤੇ ਸਰਪੰਚ ਜਗਬੀਰ ਸਿੰਘ ਚਾਹਲ ਖਾਨਮੱਲਕ ਦੀ ਅਗਵਾਈ ਹੇਠ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦੇ ਹੋਏ ਗੁਰਦਾਸਪੁਰ ਤੋਂ ਸੰਸਦ ਸੰਨੀ ਦਿਉਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੱਸ ਸਟੈਂਡ ਧਾਰੀਵਾਲ ਵਿਚ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਸੰਸਦ ਮੈਂਬਰ ਸੰਨੀ ਦਿਉਲ ਦੇ ਪੋਸਟਰ 'ਤੇ ਕਾਲਖ ਮਲ ਕੇ ਮੂੰਹ ਕਾਲਾ ਕੀਤਾ ਅਤੇ ਉਸ ਦੇ ਪੋਸਟਰ 'ਤੇ ਆਂਡੇ ਮਾਰੇ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਚੌਣਾਂ ਦੌਰਾਨ ਸੰਨੀ ਦਿਉਲ ਅਪਣੇ ਆਪ ਨੂੰ ਕਿਸਾਨਾਂ ਦਾ ਪੁੱਤਰ ਦਸਦਾ ਸੀ ਅਤੇ ਹੁਣ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਸਮਰਥਨ ਕਰ imageimageਕੇ ਕਿਸਾਨ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।

Advertisement
Advertisement

 

Advertisement
Advertisement