ਮਨੂੰਵਾਦੀਆਂ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਮੰਗਿਆ : ਬੀਬੀ ਖਾਲੜਾ
Published : Sep 23, 2020, 2:13 am IST
Updated : Sep 23, 2020, 2:13 am IST
SHARE ARTICLE
image
image

ਮਨੂੰਵਾਦੀਆਂ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਮੰਗਿਆ : ਬੀਬੀ ਖਾਲੜਾ

25 ਨੂੰ ਹੋਵੇ ਮੁਕੰਮਲ ਪੰਜਾਬ ਬੰਦ : ਖਾਲੜਾ ਮਿਸ਼ਨ
 

ਅੰਮ੍ਰਿਤਸਰ, 22 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਪੰਜਾਬ ਬੰਦ ਦੀ ਮੁਕੰਮਲ ਹਮਾਇਤ ਕਰਦਿਆਂ ਕਿਹਾ ਹੈ ਕਿ ਗੁਰੂਆਂ ਦੇ ਪੰਜਾਬ ਵਲੋਂ ਬਦੀ ਵਿਰੁਧ ਸੰਘਰਸ਼ ਦੀ ਸ਼ੁਰੂਆਤ ਹੋ ਚੁਕੀ ਹੈ ਅਤੇ ਮਨੂੰਵਾਦੀਆਂ ਦੀ ਹਾਰ ਅਟੱਲ ਹੈ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਬੀਬੀ ਪ੍ਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਅਤੇ ਪੰਜਾਬ ਵਿਚਲੇ ਮੋਹਰਿਆਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਬਾਦਲਾਂ, ਕਾਂਗਰਸੀ, ਭਾਜਪਾ ਅਤੇ ਢੀਂਡਸੇਕੇ ਕਿਸਾਨਾਂ ਦੇ ਹੱਕ ਵਿਚ ਮੱਗਰਮਛ ਦੇ ਹੰਝੂ ਵਹਾ ਰਹੇ ਹਨ। ਪਰ ਇਨ੍ਹਾਂ ਧਿਰਾਂ ਦਾ ਮੁੱਖ ਏਜੰਡਾ 2022 ਹੈ ਨਾ ਕਿ ਕਿਸਾਨ ਦੀ ਭਲਾਈ।
ਕੇ.ਐਮ.ਓ ਨੇ ਕਿਹਾ ਕਿ ਜੇਕਰ ਕਿਸਾਨਾਂ-ਗ਼ਰੀਬਾਂ ਦਾ ਦਬਾਅ ਨਾ ਪੈਦਾ ਤਾਂ ਬਾਦਲਕਿਆਂ,ਕਾਂਗਰਸੀਆਂ,ਭਾਜਪਾ ਨੇ ਦਿੱਲੀ ਦਾ ਹੀ ਪੱਖ ਪੂਰਨਾ ਸੀ। ਉਨ੍ਹਾਂ ਕਿਹਾ ਕਿ ਮਨੂੰਵਾਦੀਏ ਭਾਵੇਂ ਕਿਸੇ ਵੀ ਰੰਗ ਦੇ ਹੋਣ ਇਨ੍ਹਾਂ ਕਦੀ ਪੰਥ, ਪੰਜਾਬ ਤੇ ਕਿਸਾਨ, ਗ਼ਰੀਬ ਦਾ ਭਲਾ ਨਹੀਂ ਮੰਗਿਆ। ਇਨ੍ਹਾਂ ਹਮੇਸ਼ਾ ਲੁਟੇਰਿਆਂ ਦਾ ਸਾਥ ਦਿਤਾ ਹੈ। ਕੇ.ਅੇਮ.ਓ ਨੇ ਕਿਹਾ ਕਿ ਦਿੱਲੀ ਮਾਡਲ ਕਿਸਾਨ, ਗ਼ਰੀਬ ਦਾ ਭਲਾ ਨਹੀਂ ਕਰ ਸਕਦਾ ਇਹ ਅੰਬਾਨੀਆਂ, ਅਡਾਨੀਆਂ, ਟਾਟਿਆਂ, ਬਿਰਲਿਆਂ ਦਾ ਭਲਾ ਚਾਹੁੰਦਾ ਹੈ। ਮਨੂੰਵਾਦੀਏ ਪੰਜਾਬ ਤੇ ਦੇਸ਼ ਦੇ ਕਿਸਾਨ ਦੀ ਜ਼ਮੀਨ ਖੋਹਕੇ ਵੱਡੇ-ਵੱਡੇ ਮਾਇਆਧਾਰੀਆਂ ਹਵਾਲੇ ਕਰਨੀਆਂ ਚਾਹੁੰਦੇ ਹਨ ਪਰ ਪੰਜਾਬ ਤੇ ਦੇਸ਼ ਦਾ ਕਿਸਾਨ ਇਸ ਜ਼ੁਲਮ ਦਾ ਡੱਟ ਕੇ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਦਿੱਲੀ ਤੇ ਨਾਗਪੁਰ ਦੇ ਮੋਹਰਿਆਂ ਤੋਂ ਖ਼ਬਰਦਾਰ ਰਹਿੰਦਿਆਂ 25 ਨੂੰ ਮਕੰਮਲ ਪੰਜਾਬ ਬੰਦ ਹੋਣਾ ਚਾਹੀਦਾ ਹੈ ਅਤੇ ਕੇ.ਐਮ.ਓ ਵੀ ਇਸ ਬੰਦ ਵਿਚ ਕਿਸਾਨਾਂ ਦਾ ਸਾਥ ਦੇ

imageimage

ਵੇਗਾ। ਇਸ ਮੌਕੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ ਆਦਿ ਹਾਜ਼ਰ ਸਨ ।

 

SHARE ARTICLE

ਏਜੰਸੀ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement