
ਚੰਨੀ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਮਿਲੇ
ਚੰਡੀਗੜ੍ਹ, 22 ਸਤੰਬਰ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲੇ | ਇਹ ਮੁਲਾਕਾਤ ਹਰਿਆਣਾ ਸਕੱਤਰੇਤ ਵਿਚ ਮੁੱਖ ਮੰਤਰੀ ਦਫ਼ਤਰ ਵਿਚ ਹੋਈ | ਇਸ ਮੌਕੇ ਖੱਟਰ ਨੇ ਚੰਨੀ ਦਾ ਬੁੱਕੇ ਦੇ ਕੇ ਸਵਾਗਤ ਕੀਤਾ | ਉਨ੍ਹਾਂ ਨੂੰ ਸਨਮਾਨ ਵਜੋਂ ਸ਼ਾਲ ਤੇ ਅਰਜੁਨ ਕ੍ਰਿਸ਼ਨ ਰੱਥ ਦਾ ਮਾਡਲ ਵੀ ਦਿਤਾ | ਖੱਟਰ ਨੇ ਚੰਨੀ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਦੋਹਾਂ ਰਾਜਾਂ ਦੇ ਮਸਲਿਆਂ ਦੇ ਹੱਲ ਲਈ ਆਪਸੀ ਸਹਿਯੋਗ ਦੀ ਉਮੀਦ ਪ੍ਰਗਟ ਕੀਤੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੱਟਰ ਨੇ ਚੰਨੀ ਨੂੰ ਅਹੁਦਾ ਸੰਭਾਲਣ ਵਾਲੇ ਦਿਨ ਹੀ ਫ਼ੋਨ ਕਰ ਕੇ ਵਧਾਈ ਦਿਤੀ ਸੀ |