ਝੂਠੇ ਪੁਲਿਸ ਮੁਕਾਬਲੇ 'ਚ ਨੌਜਵਾਨ ਨੂੰ ਮਾਰਨ ਵਾਲੇ ਸੇਵਾਮੁਕਤ ਥਾਣੇਦਾਰ ਨੂੰ 10 ਸਾਲ ਦੀ ਕੈਦ 
Published : Sep 23, 2021, 2:44 pm IST
Updated : Sep 23, 2021, 2:44 pm IST
SHARE ARTICLE
Retired police officer jailed for 10 years for killing youth in fake police encounter
Retired police officer jailed for 10 years for killing youth in fake police encounter

 ਅੱਜ ਪੀੜਤ ਧਿਰ ਨੂੰ ਇਨਸਾਫ਼ ਮਿਲੇਗਾ, ਕਿਉਂਕਿ ਅਦਾਲਤ ਨੇ ਇਸ ਸਾਬਕਾ ਪੁਲਿਸ ਅਧਿਕਾਰੀ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾ ਦਿੱਤੀ ਹੈ। 

 

ਚੰਡੀਗੜ੍ਹ:  ਜਿਹੜੇ ਜ਼ਾਲਮ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਖਾੜਕੂਵਾਦ ਵੇਲੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਕੀਤਾ ਸੀ ਉਨ੍ਹਾਂ ਸਾਹਮਣੇ ਹੁਣ ਮੁਸ਼ਕਿਲਾਂ ਖੜ੍ਹੀਆ ਹੋ ਗਈਆਂ ਹਨ। ਕੁਝ ਪੁਲਿਸ ਅਧਿਕਾਰੀ ਤਾਂ ਸਲਾਖਾਂ ਪਿੱਛੇ ਚਲੇ ਗਏ ਅਤੇ ਕੁਝ ਦੀ ਤਿਆਰੀ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਹੈ ਸਾਬਕਾ ਪੁਲਿਸ ਅਧਿਕਾਰੀ ਅਮਰੀਕ ਸਿੰਘ ਦਾ ਸਾਹਮਣੇ ਆਇਆ ਹੈ।

arrestarrest

ਅਮਰੀਕ ਸਿੰਘ ਨੂੰ ਅੱਜ ਸੀਬੀਆਈ ਦੀ ਮੁਹਾਲੀ ਅਦਾਲਤ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਵਿਚ ਦਸ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਕੱਲ੍ਹ ਅਦਾਲਤ ਨੇ ਇਸ ਨੂੰ ਦੋਸ਼ੀ ਮੰਨ ਲਿਆ ਸੀ। 1992 ਵਿਚ ਇਸ ਨੇ ਗੁਰਵਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਉਸ ਦੇ ਤਾਏ ਦੇ ਘਰੋਂ ਜਲੰਧਰ ਤੋਂ ਫੜਕੇ ਬਿਆਸ ਥਾਣੇ ਵਿਚ ਲਿਜਾ ਕੇ ਤਸ਼ੱਦਦ ਕੀਤਾ ਅਤੇ ਬਾਅਦ ਵਿਚ ਝੂਠੇ ਪੁਲਿਸ ਮੁਕਾਬਲੇ ਵਿਚ ਖ਼ਤਮ ਕਰ ਦਿੱਤਾ। ਗੁਰਵਿੰਦਰ ਸਿੰਘ ਦੇ ਨਾਲ ਉਸ ਦੇ ਪਿਤਾ ਨੂੰ ਵੀ ਫੜਿਆ ਗਿਆ ਸੀ ਪਰ ਅਗਲੇ ਦਿਨ ਉਸ ਨੂੰ ਛੱਡ ਦਿੱਤਾ।

Gurwinder Singh

Gurwinder Singh

 ਬਿਆਸ ਥਾਣੇ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਨੂੰ ਅਗਲੇ ਦਿਨ ਲੈ ਜਾਣਾ ਪਰ ਜਦੋਂ ਪੰਚਾਇਤ ਗੁਰਵਿੰਦਰ ਸਿੰਘ ਨੂੰ ਬਿਆਸ ਥਾਣੇ ਵਿਚੋਂ ਲੈਣ ਗਈ ਤਾਂ ਪੁਲਿਸ ਵਾਲਿਆਂ ਨੇ ਸਪਸ਼ਟ ਕਹਿ ਦਿੱਤਾ ਕਿ ਉਸ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਹੈ।1997 ਤੋਂ ਲੈ ਕੇ ਹੁਣ ਤੱਕ ਹਾਈ ਕੋਰਟ ਦੇ ਆਦੇਸ਼ਾਂ 'ਤੇ ਸੀਬੀਆਈ ਇਸ ਮਾਮਲੇ ਦੀ ਪੈਰਵਾਈ ਕਰ ਰਹੀ ਹੈl ਅੱਜ ਪੀੜਤ ਧਿਰ ਨੂੰ ਇਨਸਾਫ਼ ਮਿਲੇਗਾ, ਕਿਉਂਕਿ ਅਦਾਲਤ ਨੇ ਇਸ ਸਾਬਕਾ ਪੁਲਿਸ ਅਧਿਕਾਰੀ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾ ਦਿੱਤੀ ਹੈ। ਇਸ ਮਾਮਲੇ ਦਾ ਇੱਕ ਹੋਰ ਮੁਲਜ਼ਮ ਕਈ ਸਾਲ ਪਹਿਲਾਂ ਹੀ ਜਹਾਨੋਂ ਕੂਚ ਕਰ ਗਿਆ ਸੀ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement