ਬੰਦੀ ਸਿੰਘ ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਮਿਲੀ 8 ਹਫ਼ਤਿਆਂ ਦੀ ਪੈਰੋਲ
Published : Sep 23, 2023, 9:39 pm IST
Updated : Sep 23, 2023, 9:39 pm IST
SHARE ARTICLE
Devinder Pal Singh Bhullar
Devinder Pal Singh Bhullar

1993 ਦਿੱਲੀ ਬੰਬ ਧਮਾਕਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਦਵਿੰਦਰ ਭੁੱਲਰ

ਅੰਮ੍ਰਿਤਸਰ - 1993 ਦਿੱਲੀ ਬੰਬ ਧਮਾਕਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਦਾਲਤ ਨੇ 8 ਹਫ਼ਤਿਆਂ ਦੀ ਪੈਰੋਲ ਦਿੱਤੀ ਹੈ। ਉਹ ਹੁਣ 17 ਨਵੰਬਰ ਤੱਕ ਬਾਹਰ ਰਹਿਣਗੇ। ਮਾਨਸਿਕ ਹਾਲਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਕਰੜੀ ਸੁਰੱਖਿਆ ਦੇ ਵਿਚਾਲੇ ਅੰਮ੍ਰਿਤਸਰ ਦੇ ਸੁਆਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਵਿਚ ਰੱਖਿਆ ਹੋਇਆ ਸੀ।

ਉੱਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 27 ਸਾਲ ਬਾਅਦ ਇੱਕ ਹੋਰ ਬੰਦੀ ਸਿੰਘ ਸ਼ਮਸ਼ੇਰ ਸਿੰਘ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾ ਕੀਤਾ ਗਿਆ ਹੈ। ਦੱਸ ਦਈਏ ਕਿ ਦਵਿੰਦਰ ਭੁੱਲਰ ਪਿੰਡ ਦਿਆਲਪੁਰ ਭਾਈਕੇ ਦੇ ਰਹਿਣ ਵਾਲੇ ਹਨ। ਇਸ ਵਕਤ ਉਹ ਅੰਮ੍ਰਿਤਸਰ ਦੇ ਸੀ ਬਲਾਕ ਰਣਜੀਤ ਐਵਿਨਿਊ ਵਿਚ ਰਹਿੰਦੇ ਹਨ। ਪੈਰੋਲ ਦੌਰਾਨ ਭੁੱਲਰ ਉੱਥੇ ਹੀ ਰਹਿਣਗੇ। ਦਵਿੰਦਰ ਪਾਲ ਸਿੰਘ ਭੁੱਲਰ ਨੂੰ ਦਿੱਲੀ ਧਮਾਕੇ ਦੇ ਮਾਮਲੇ ਵਿਚ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਸੀ ਪਰ ਬਾਅਦ ਵਿਚੋਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ। 

11 ਸਤੰਬਰ 1993 ਨੂੰ ਦਿੱਲੀ ਦੇ ਰਾਇਸੀਨਾ ਰੋਡ ਸਥਿਤ ਕਾਂਗਰਸ ਹੈੱਡ ਕੁਆਟਰ ਦੇ ਕੋਲ ਹੋਏ ਬੰਬ ਧਮਾਕੇ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 30 ਲੋਕ ਜ਼ਖ਼ਮੀ ਹੋਏ ਸਨ । ਧਮਾਕੇ ਵਿਚ ਯੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੱਸ ਦਈਏ ਕਿ ਦਵਿੰਦਰ ਪਾਲ ਸਿੰਘ ਭੁੱਲਰ ਨੇ ਲੁਧਿਆਣਾ ਦੇ ਸ਼੍ਰੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਹਾਸਲ ਕੀਤੀ ਹੈ।

ਉਨ੍ਹਾਂ ਦੇ ਪਿਤਾ ਪੰਜਾਬ ਦੇ ਆਡਿਟ ਵਿਭਾਗ ਵਿਚ ਸੈਕਸ਼ਨ ਅਫ਼ਸਰ ਅਤੇ ਮਾਤਾ ਪੰਜਾਬ ਪੇਂਡੂ ਵਿਕਾਸ ਵਿਚ ਸੁਪਰਵਾਈਜ਼ਰ ਸੀ । 29 ਅਗਸਤ 1991 ਵਿਚ ਚੰਡੀਗੜ੍ਹ ਦੇ SSP ਸੁਮੇਧ ਸਿੰਘ ਸੈਣੀ ਦੀ ਕਾਰ ਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ। ਇਸ ਵਿਚ ਸੈਨਾ ਦਾ ਸੁਰੱਖਿਆ ਗਾਰਡ ਮਾਰਿਆ ਗਿਆ ਸੀ। ਇਸ ਮਾਮਲੇ ਵਿਚ ਵੀ ਦਵਿੰਦਰ ਭੁੱਲਰ ਦਾ ਨਾਂ ਆਇਆ ਸੀ। ਧਮਾਕੇ ਦੇ ਬਾਅਦ ਭੁੱਲਰ ਜਰਮਨੀ ਚਲੇ ਗਏ ਸੀ ਉੱਥੇ ਉਨ੍ਹਾਂ ਨੇ ਸਿਆਸੀ ਸ਼ਰਨ ਮੰਗੀ ਸੀ ਪਰ ਸਰਕਾਰ ਨੇ ਨਾ ਮਨਜ਼ੂਰ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਗਿਆ ਸੀ।     

  

SHARE ARTICLE

ਏਜੰਸੀ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement