ਹੁਸ਼ਿਆਰਪੁਰ ਦੇ ਰਿਟਾਇਰਡ ਇੰਸਪੈਕਟਰ ਦੇ ਪੁੱਤ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗ੍ਰਿਫ਼ਤਾਰ

By : GAGANDEEP

Published : Sep 23, 2023, 3:21 pm IST
Updated : Sep 23, 2023, 3:21 pm IST
SHARE ARTICLE
photo
photo

ਪੁਲਿਸ ਨੇ ਮੁਲਜ਼ਮ ਕੋਲੋਂ ਪਿਸਤੌਲ ਵੀ ਕੀਤਾ ਬਰਾਮਦ

 

ਜਲੰਧਰ : ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ ਦੇ ਇੱਕ ਸੇਵਾਮੁਕਤ ਪੁਲਿਸ ਇੰਸਪੈਕਟਰ ਦੇ ਪੁੱਤਰ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਹਿਚਾਣ ਸ਼ਾਹਬਾਜ਼ ਸਿੰਘ ਉਰਫ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਨਵਾਂ ਫਤਿਹਗੜ੍ਹ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ। ਸ਼ਾਹੂ ਬਿੰਨੀ ਗੈਂਗ ਦਾ ਗੁਰਗਾ ਹੈ। ਪੁਲਿਸ ਨੇ ਸ਼ਾਹੂ ਦੇ ਕਬਜ਼ੇ ਵਿਚੋਂ 210 ਗ੍ਰਾਮ ਹੈਰੋਇਨ, ਪੁਆਇੰਟ 32 ਬੋਰ ਦਾ ਪਿਸਤੌਲ ਅਤੇ 5 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ:  ਸ਼ੇਖ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਨਗਰ ਕੀਰਤਨ ਹੋਇਆ ਆਰੰਭ  

ਡੀਐਸਪੀ ਸੁਰਿੰਦਰ ਧੋਗੜੀ ਅਤੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਦਿਹਾਤੀ ਖੇਤਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਦੋ ਵੱਖ-ਵੱਖ ਟੀਮਾਂ ਵੱਲੋਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਐਸ.ਆਈ ਨਿਰਮਲ ਸਿੰਘ ਦੀ ਟੀਮ ਪਿੰਡ ਜੰਡੂ ਸਿੰਘਾ ਤੋਂ ਹੁੰਦੇ ਹੋਏ ਅੱਡਾ ਕਪੂਰ ਪਿੰਡ ਵੱਲ ਜਾ ਰਹੀ ਸੀ ਤਾਂ ਉਨ੍ਹਾਂ ਨੇ ਹਰਲੀਨ ਵਾਟਰ ਪਾਰਕ ਸੂਆ ਨੇੜੇ ਸ਼ਾਹਬਾਜ਼ ਸਿੰਘ ਉਰਫ ਸ਼ਾਹੂ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰ ਸਮੇਤ ਕਾਬੂ ਕਰ ਲਿਆ। ਸ਼ਾਹੂ ਨਸ਼ਾ ਸਪਲਾਈ ਕਰਨ ਆਇਆ ਸੀ।

ਇਹ ਵੀ ਪੜ੍ਹੋ: ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਕੁੱਤੇ ਨੇ ਨੋਚ-ਨੋਚ ਖਾਧਾ ਨਵਜੰਮਿਆ ਬੱਚਾ

ਜਦੋਂ ਪੁਲਿਸ ਟੀਮ ਹਰਲੀਨ ਵਾਟਰ ਪਾਰਕ ਨੇੜੇ ਪਹੁੰਚੀ ਤਾਂ ਸ਼ਾਹਬਾਜ਼ ਉਥੇ ਖੜ੍ਹਾ ਸੀ। ਪੁਲਿਸ ਨੂੰ ਦੇਖਦੇ ਹੀ ਉਹ ਡਰ ਗਿਆ ਅਤੇ ਤੁਰੰਤ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰ ਲੱਗਿਆ। ਉਸ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਪੁਲਿਸ ਨੂੰ ਸ਼ੱਕ ਹੋ ਗਿਆ। ਜਦੋਂ ਪੁਲਿਸ ਨੇ ਉਸ ਨੂੰ ਘੇਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਹੋਏ। ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਬਿੰਨੀ ਗੁੱਜਰ ਗੈਂਗ ਲਈ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਹੁਸ਼ਿਆਰਪੁਰ 'ਚ ਉਸ 'ਤੇ ਕਤਲ, ਆਰਮਜ਼ ਐਕਟ ਅਤੇ ਕੁੱਟਮਾਰ ਦੇ 5 ਕੇਸ ਦਰਜ ਹਨ। ਸ਼ਾਹੀ ਪਿੱਪਲਾਂਵਾਲੀ ਜਿਮ ਦੇ ਬਾਹਰ ਗੈਂਗ ਵਾਰ ਵਿੱਚ ਵੀ ਸ਼ਾਮਲ ਸੀ। ਇਸ ਗੈਂਗ ਵਾਰ ਵਿੱਚ ਸ਼ਾਹੂ ਦਾ ਸਾਥੀ ਸਾਰੰਗ ਫਰਵਾਹਾ ਗੋਲੀਆਂ ਲੱਗਣ ਨਾਲ ਮਾਰਿਆ ਗਿਆ, ਜਦਕਿ ਸ਼ਾਹੂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਗੈਂਗਸਟਰ ਜਸਪ੍ਰੀਤ ਸਿੰਘ ਉਰਫ਼ ਚੰਨਾ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement