ਵਿਦਿਆਰਥਣ ਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰੀ, ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ 'ਤੇ ਲਗਾਏ ਗੰਭੀਰ ਇਲਜ਼ਾਮ

By : GAGANDEEP

Published : Sep 23, 2023, 9:16 am IST
Updated : Sep 23, 2023, 9:16 am IST
SHARE ARTICLE
photo
photo

ਸਾਡੀ ਲੜਕੀ ਦੇ ਮੱਥੇ 'ਤੇ ਚੋਰ ਲਿਖ ਕੇ ਸਕੂਲ ਵਿਚ ਘੁੰਮਾਇਆ ਗਿਆ-ਲੜਕੀ ਦਾ ਪ੍ਰਵਾਰ

 

ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਇਕ ਨਿੱਜੀ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਨੇ 6 ਦਿਨ ਪਹਿਲਾਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿਤੀ ਸੀ। ਵਿਦਿਆਰਥੀ ਦੀ ਕਮਰ ਅਤੇ ਰੀੜ੍ਹ ਦੀ ਹੱਡੀ ਟੁੱਟ ਗਈ। ਵਿਦਿਆਰਥਣ ਸੋਨੀਆ (ਕਾਲਪਨਿਕ) ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ।

ਇਹ ਵੀ ਪੜ੍ਹੋ: ਡਿਜੀਟਲ ਇੰਡੀਆ ਨੂੰ ਦਰਸਾਉਂਦੀ ਤਸਵੀਰ, ਸਸਕਾਰ ਲਈ 6 ਫੁੱਟ ਦੀ ਕੰਧ ਪਾਰ ਕਰਕੇ ਲੋਕ ਪਹੁੰਚੇ ਸ਼ਮਸ਼ਾਨਘਾਟ

ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਵਿਦਿਆਰਥਣ ਦਾ ਪਰਿਵਾਰ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਆਇਆ ਸੀ। ਉਸ ਨੇ ਦੱਸਿਆ ਸੀ ਕਿ ਕਰੀਬ 6 ਦਿਨ ਪਹਿਲਾਂ ਵਿਦਿਆਰਥਣ ਦੇ ਮੱਥੇ ਅਤੇ ਬਾਹਾਂ 'ਤੇ 'ਚੋਰ' ਲਿਖ ਕੇ ਸਕੂਲ ਪ੍ਰਸ਼ਾਸਨ ਵੱਲੋਂ ਉਸ ਨੂੰ ਘੁੰਮਾਇਆ ਗਿਆ। ਇਸ ਕਾਰਨ ਵਿਦਿਆਰਥਣ ਮਾਨਸਿਕ ਦਬਾਅ ਵਿਚ ਆ ਗਈ। ਤਣਾਅ ਕਾਰਨ ਉਸ ਨੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਸਤਲੁਜ ਦਰਿਆ ਦੇ ਪੁਲ਼ ’ਤੇ ਖੜ੍ਹੀ ਬੱਸ ’ਚ ਵੱਜਿਆ ਕੈਂਟਰ, ਬਾਡੀ ਕੱਟ ਕੇ ਕੱਢੀ ਡਰਾਈਵਰ ਦੀ ਲਾਸ਼  

ਉਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀ ਦੇ ਇਲਾਜ ਲਈ ਪਰਿਵਾਰ ਨੂੰ ਕਰੀਬ ਡੇਢ ਲੱਖ ਰੁਪਏ ਦਿਤੇ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥਣ ਦਾ ਹਾਲ ਵੀ ਨਹੀਂ ਜਾਣਿਆ। ਧਰਨੇ ਵਿਚ ਸਮਾਜ ਸੇਵੀ ਗੁਰਪ੍ਰੀਤ ਤੇ ਲੱਕੀ ਕਪੂਰ ਪੁੱਜੇ। ਥਾਣਾ ਡਾਬਾ ਦੀ ਪੁਲੁਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵਿਦਿਆਰਥਣ ਦੇ ਪਿਤਾ ਨੂੰ ਧਮਕੀਆਂ ਦੇ ਰਿਹਾ ਹੈ। ਉਸ ਨੇ ਵਿਦਿਆਰਥਣ ਦੇ ਪਿਤਾ ਨੂੰ ਇਕ ਕੋਰੇ ਕਾਗਜ਼ 'ਤੇ ਦਸਤਖਤ ਵੀ ਕਰਵਾ ਦਿੱਤੇ। ਸਕੂਲ ਪ੍ਰਸ਼ਾਸਨ ਵਲੋਂ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਗਲਤ ਹੈ। ਸਿੱਖਿਆ ਵਿਭਾਗ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


 

Location: India, Punjab

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement