
ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਪੰਜ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਮਾਡਲ ਕੀਤੇ ਗਏ ਤਿਆਰ
ਅੰਮ੍ਰਿਤਸਰ : ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਾਸ ਵਲੋਂ ਪੰਜ ਇਤਿਹਾਸਿਕ ਸਥਾਨਾਂ ਦੇ ਧਾਰਮਿਕ ਮਾਡਲ ਤਿਆਰ ਕੀਤੇ ਗਏ ਨੇ, ਜੋ ਕਿ ਗੁਰੂ ਰਾਮਦਾਸ ਜੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਫਿਲੀਪੀਨਜ਼ ਦੀ ਧਰਤੀ ’ਤੇ ਭੇਜੇ ਜਾਣਗੇ। ਖ਼ਾਸ ਗੱਲ ਹੈ ਕਿ ਪੂਰੀ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਲੀਪੀਨਜ਼ ’ਚ ਅੱਜ ਤੋਂ ਪਹਿਲਾਂ ਕੋਈ ਵੀ ਸਿੱਖ ਇਤਿਹਾਸ ਨਾਲ ਜੁੜਿਆ ਕੋਈ ਮਿਊਜ਼ਿਮ ਨਹੀਂ ਸੀ ਤੇ ਗੁਰ ਸ਼ਬਦ ਪ੍ਰਕਾਸ਼ ਗੁਰਦੁਆਰਾ ਸਾਹਿਬ ਅਤੇ ਸਮੂਹ ਸਾਧ ਸੰਗਤਾਂ ਵੱਲੋਂ ਇਹ ਦਾਸ ਨੂੰ ਹੁਕਮ ਲਾਇਆ ਗਿਆ ਸੀ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਣਾ ਕੇ ਇਥੇ ਭੇਜੇ ਜਾਣ ਸੁਸ਼ੋਭਿਤ ਕੀਤੇ ਜਾਣ।
ਸੰਗਤ ਦੇ ਆਦੇਸ਼ ਅਨੁਸਾਰ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ , ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਮਾਡਲ , ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦਾ ਮਾਡਲ, ਸਾਹਿਬਜ਼ਾਦਿਆਂ ਦਾ ਸ਼ਹੀਦੀ ਵੇਲੇ ਦਾ ਮਾਡਲ, ਉਹਦੇ ਨਾਲ- ਨਾਲ ਹੀ ਸ੍ਰੀ ਨਨਕਾਣਾ ਸਾਹਿਬ ਦਾ ਤਕਰੀਬਨ 13 ਫੁੱਟ ਸਾਈਜ ਦਾ ਮਾਡਲ ਬਣਾ ਕੇ ਸਮੂਹ ਦੇਸ਼ ਦੀਆਂ ਸੰਗਤਾਂ ਨੂੰ ਜਿੱਥੇ ਸਮਰਪਿਤ ਕੀਤਾ ਗਿਆ ਹੈ ,ਉਹਦੇ ਨਾਲ -ਨਾਲ ਹੀ ਫਿਲੀਪੀਨਜ਼ ਦੀ ਧਰਤੀ ਉਰਧਾਨੇਤਾ ਸਿਟੀ ਦੇ ਲਈ ਇਹ ਮਾਡਲ ਤਿਆਰ ਕੀਤੇ ਗਏ ਹਨ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਤਖ਼ਤ ਸਾਹਿਬਾਨਾਂ ਦੇ ਮਾਡਲ ਨੇ ਸ੍ਰੀ ਕੇਸਗੜ੍ਹ ਸਾਹਿਬ ,ਸ੍ਰੀ ਦਮਦਮਾ ਸਾਹਿਬ ਜੀ ਉਹਦੇ ਨਾਲ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਜਨਮ ਸਥਾਨ ਦਾ ਮਾਡਲ ਹੈ। ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ , ਬਾਬਾ ਫਤਿਹ ਸਿੰਘ ਜੀ ਦਾ ਦੀਵਾਰ ’ਚ ਚਿਣੇ ਜਾਣ ਸਮੇਂ ਦਾ ਡਿਟੇਲ ਮਾਡਲ ਬਣਾਇਆ ਗਿਆ। ਉਹਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਮਾਡਲ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹਨਾਂ ਮਾਡਲਾਂ ਨੂੰ ਲਾਈਫ ਟਾਈਮ ਕੁੱਝ ਨਹੀਂ ਹੁੰਦਾ। ਤਕਰੀਬਨ 100 ਸਾਲ ਵੀ ਪਏ ਰਹਿਣ ਤੋਂ ਕੋਈ ਪ੍ਰੋਬਲਮ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਜੂਨ 1984 ਦੇ ਘੱਲੂਘਾਰੇ ਦਾ ਮਾਡਲ ਆਸਟਰੇਲੀਆਂ -ਕੈਨੇਡਾ ,ਅਮਰੀਕਾ ਦੀ ਧਰਤੀ ’ਤੇ ਜਾਂ ਹੋਰ ਮੁਲਕਾਂ ’ਚ ਬਣਾ ਕੇ ਭੇਜੇ ਗਏ ਹਨ। ਜਲਦ ਹੀ ਇਹ ਮਾਡਲ ਸ਼ਿਪਿੰਗ ਰਾਹੀਂ ਫਿਲੀਪੀਨਜ਼ ਦੀ ਧਰਤੀ ਲਈ ਰਵਾਨਾ ਹੋਣਗੇ।
ਉਨ੍ਹਾਂ ਦੱਸਿਆ ਕਿ ਇਹ ਮਾਡਲ ਬਣਾਉਣ ਸਮੇਂ ਮਰਿਆਦਾ ਦੀ ਪੂਰੀ ਪਾਲਣਾ ਕੀਤੀ ਗਈ ਹੈ। ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਂਦਾ। ਸੁੱਚੇ ਹੱਥਾਂ ਨਾਲ ਬਿਲਕੁਲ ਚੱਪਲਾਂ ਨੂੰ ਦੂਰ ਰੱਖ ਕੇ ਸਿਰ ਢੱਕ ਕੇ ਇਹ ਮਰਿਆਦਾ ਦੇ ਨਾਲ ਕੰਮ ਕੀਤਾ ਜਾਂਦਾ ਤਾਂ ਹੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਆਪ ਸਹਾਈ ਹੋ ਕੇ ਕਾਰਜ ਸੰਪਨ ਕਰਵਾਉਂਦੇ ਹਨ।