
ਅਕਾਲੀ ਦਲ ਡੈਮੋਕਰੇਟਿਕ ਵਿਧਾਨ ਸਭਾ 'ਚ ਪਾਸ ਕੀਤੇ ਬਿਲਾਂ ਦੇ ਹੱਕ ਵਿਚ : ਢੀਂਡਸਾ
ਅਕਾਲੀ ਤੇ 'ਆਪ' ਅੰਦਰੋਂ ਕੁੱਝ ਹੋਰ ਤੇ ਬਾਹਰ ਕੁੱਝ ਹੋਰ
ਬਠਿੰਡਾ, 22 ਅਕਤੂਬਰ (ਸੁਖਜਿੰਦਰ ਮਾਨ) : ਸੂਬੇ ਦੀ ਸਿਆਸੀ ਧਿਰਾਂ 'ਆਪ' ਤੇ ਅਕਾਲੀ ਦਲ ਵਲੋਂ ਵਿਧਾਨ ਸਭਾ ਦੇ ਅੰਦਰ ਕੁੱਝ ਹੋਰ ਤੇ ਬਾਹਰ ਕੁੱਝ ਹੋਰ ਬੋਲਣ ਦੀ ਨਿੰਦਾ ਕਰਦਿਆਂ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਬਿਲਾਂ ਦੇ ਹੱਕ ਵਿਚ ਖੜੀ ਹੈ।
ਅੱਜ ਬਠਿੰਡਾ ਪੁੱਜੇ ਸ. ਢੀਂਡਸਾ ਨੇ ਸਥਾਨਕ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਇਨ੍ਹਾਂ ਬਿਲਾਂ ਨਾਲ ਸੰਸਦ ਵਲੋਂ ਪਾਸ ਕੀਤੇ ਬਿਲਾਂ ਵਿਚ ਕੋਈ ਬਦਲਾਅ ਨਹੀਂ ਆਉਣ ਵਾਲਾ ਪ੍ਰੰਤੂ ਇਹ ਕੇਂਦਰ ਨੂੰ ਇਕ ਸਖ਼ਤ ਸੁਨੇਹਾ ਹੈ, ਜਿਹੜਾ ਦੇਣਾ ਬਹੁਤ ਜ਼ਰੂਰੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਵਲੋਂ ਪੇਸ਼ ਕੀਤੇ ਬਿਲ ਕੇਂਦਰ ਦੇ ਹੀ ਸੋਧ ਬਿਲ ਹਨ ਜਿਸ ਦੇ ਚਲਦੇ ਸੂਬਾ ਸਰਕਾਰ ਨੂੰ ਸੂਬਾਈ ਵਿਸ਼ਾ ਹੋਣ ਕਰ ਕੇ ਖੇਤੀਬਾੜੀ 'ਤੇ ਅਪਣੇ ਬਿਲ ਲਿਆਉਣੇ ਚਾਹੀਦੇ ਹਨ। ਲਹਿਰਾਗਾਗਾ ਤੋਂ ਵਿਧਾਇਕ ਢੀਂਡਸਾ ਨੇ ਕੇਂਦਰ ਵਲੋਂ ਕੈਪਟਨ ਸਰਕਾਰ ਨੂੰ ਬਰਖ਼ਾਸਤ ਕਰਨ ਦੇ ਮੁੱਦੇ ਨੂੰ ਕਾਂਗਰਸ ਵਲੋਂ ਵਾਹ-ਵਾਹ ਖੱਟਣ ਦਾ ਰਾਜਨੀਤਕ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਇਹ ਕਿਸੇ ਇਕ ਪਾਰਟੀ ਦੀ ਜਿੱਤ ਨਹੀਂ, ਬਲਕਿ ਇਹ ਕਿਸਾਨਾਂ ਦੀ ਜਿੱਤ ਹੈ, ਜਿਨ੍ਹਾਂ ਇਸ ਮੁੱਦੇ 'ਤੇ ਚੁੱਪ ਬੈਠੀਆਂ ਪਾਰਟੀਆਂ ਨੂੰ ਅਪਣੇ ਪੈਂਤੜੇ ਬਦਲਣ ਲਈ ਮਜਬੂਰ ਕਰ ਦਿਤਾ।
ਆਗਾਮੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੂੰ ਛੱਡ ਕੇ ਬਾਕੀ ਧਿਰਾਂ ਦੇ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਬਾਰੇ ਉਮੀਦ ਜਾਹਰ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਸੁਖਪਾਲ ਸਿੰਘ ਖ਼ਹਿਰਾ ਤੇ ਬੈਂਸ ਭਰਾਵਾਂ ਸਹਿਤ ਹੋਰਨਾਂ ਧਿਰਾਂ ਨਾਲ ਪੰਜਾਬ ਦੇ ਭਵਿੱਖ ਲਈ ਉਸਾਰੂ ਚਰਚਾ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਿਗੜਦੀ ਹਾਲਤ ਬਾਰੇ ਘੇਰਦਿਆਂ ਉਨ੍ਹਾਂ ਕਿਹਾ ਪੰਜਾਬ ਵਿਚ ਅਫ਼ਸਰਸ਼ਾਹੀ ਸਰਕਾਰ ਚਲਾ ਰਹੀ ਹੈ ਤੇ ਮਹਾਰਾਜ ਸਾਹਿਬ ਪੁਰਾਣੇ ਰਾਜਿਆਂ ਦੀ ਤਰ੍ਹਾਂ ਘਰੋਂ ਬਾਹਰ ਨਹੀਂ ਨਿਕਲਦੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੈਪਟਨ ਤੇ ਬਾਦਲ ਪ੍ਰਵਾਰ ਆਪਸ ਵਿਚ ਮਿਲੇ ਹੋਏ ਹਨ।
ਇਸ ਮੌਕੇ ਸਾਬਕਾ ਐਮ.ਪੀ ਪਰਮਜੀਤ ਕੌਰ ਗੁਲਸ਼ਨ, ਸੀਨੀਅਇਸ ਮੌਕੇ ਸਾਬਕਾ ਐਮ.ਪੀ ਪਰਮਜੀਤ ਕੌਰ ਗੁਲਸ਼ਨ, ਸੀਨੀਅਰ ਆਗੂ ਭੋਲਾ ਸਿੰਘ ਗਿੱਲਪੱਤੀ, ਬੀਬੀ ਗੁਰਮਿੰਦਰ ਕੌਰ ਢਿੱਲੋਂ, ਜੋਗਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
imageਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ। (ਇਕਬਾਲ ਸਿੰਘ)