ਪਤਨੀ ਤੇ ਮਾਸੂਮ ਬੱਚਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਵਪਾਰੀ ਵਲੋਂ ਖ਼ੁਦਕੁਸ਼ੀ
Published : Oct 23, 2020, 7:31 am IST
Updated : Oct 23, 2020, 7:31 am IST
SHARE ARTICLE
image
image

ਪਤਨੀ ਤੇ ਮਾਸੂਮ ਬੱਚਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਵਪਾਰੀ ਵਲੋਂ ਖ਼ੁਦਕੁਸ਼ੀ

ਆਰਥਕ ਤੰਗੀ ਕਾਰਨ ਚੁਕਿਆ ਕਦਮ, ਪੁਲਿਸ ਵਲੋਂ ਜਾਂਚ ਜਾਰੀ
 

ਬਠਿੰਡਾ, 22 ਅਕਤੂਬਰ (ਸੁਖਜਿੰਦਰ ਮਾਨ) : ਸਥਾਨਕ ਸ਼ਹਿਰ ਦੇ ਬਰਨਾਲਾ ਬਾਈਪਾਸ 'ਤੇ ਸਥਿਤ ਪਾਸ਼ ਕਲੌਨੀ 'ਗਰੀਨ ਸਿਟੀ' ਦੀ ਇਕ ਕੋਠੀ 'ਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਇਕ ਵਪਾਰੀ ਵਲੋਂ ਪਤਨੀ, ਪੁੱਤਰ ਤੇ ਧੀ ਨੂੰ ਗੋਲੀ ਮਾਰਨ ਬਾਅਦ ਖ਼ੁਦ ਵੀ ਆਤਮ ਹਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਕੋਠੀ ਨੰਬਰ 284 'ਚ ਦਿਨ-ਦਿਹਾੜੇ ਵਾਪਰੀ ਇਸ ਘਟਨਾ ਵਿਚ ਮਰਨ ਵਾਲਿਆਂ ਦੀ ਪਛਾਣ ਦਵਿੰਦਰ ਗਰਗ (41), ਉਸਦੀ ਪਤਨੀ ਮੀਨਾ ਗਰਗ (38) , ਬੇਟਾ ਆਰੂਸ਼ (14) ਅਤੇ ਬੇਟੀ ਮੁਸਕਾਨ (10) ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਦੇ ਘਰੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸਨੇ ਆਰਥਕ ਤੰਗੀ ਦੇ ਚੱਲਦੇ ਸ਼ਹਿਰ ਦੇ ਕੁੱਝ ਵਿਅਕਤੀਆਂ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਹਵਾਲਾ ਦਿਤਾ ਹੈ।     ਸੂਤਰਾਂ ਮੁਤਾਬਕ ਖ਼ੁਦਕਸ਼ੀ ਨੋਟ ਵਿਚ ਸ਼ਹਿਰ ਦੇ ਇਕ ਸਿਆਸੀ ਆਗੂ ਦਾ ਨਾਂ ਵੀ ਸ਼ਾਮਲ ਦਸਿਆ ਜਾ ਰਿਹਾ। ਘਟਨਾ ਦਾ ਪਤਾ ਚੱਲਦੇ ਹੀ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਸਹਿਤ ਉਚ ਪੁਲਿਸ ਅਧਿਕਾਰੀਆਂ ਵਲੋਂ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਐਸ.ਐਸ.ਪੀ ਨੇ ਦਸਿਆ ਕਿ ਖ਼ੁਦਕਸ਼ੀ ਨੋਟ ਦੇ ਆਧਾਰ 'ਤੇ 9 ਵਿਅਕਤੀਆਂ ਵਿਰੁਧ ਪਰਚਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਮ੍ਰਿਤਕ ਅਪਣੀ ਪਤਨੀ ਤੇ ਬੱਚਿਆਂ ਨਾਲ ਉਕਤ ਕਲੌਨੀ 'ਚ ਕਿਰਾਏ ਉਪਰ imageimageਰਹਿੰਦਾ ਸੀ ਜਦੋਂਕਿ ਉਸਦਾ ਪਿਤਾ ਹੇਮ ਰਾਜ ਗਰਗ ਤੇ ਹੋਰ ਪ੍ਰਵਾਰ ਬੱਸ ਸਟੈਂਡ ਦੇ ਪਿੱਛੇ ਰਹਿੰਦੇ ਸਨ।

 

SHARE ARTICLE

ਏਜੰਸੀ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement