
ਲੜਾਈ ਦੇ ਕਾਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਆਈ ਸਾਹਮਣੇ
ਚੰਡੀਗੜ੍ਹ - ਚੰਡੀਗੜ੍ਹ ਵਿਚ ਗੋਲੀਬਾਰੀ ਅਤੇ ਗੈਂਗਵਾਰ ਦੀਆਂ ਖ਼ਬਰਾਂ ਆਮ ਵੇਖੀਆਂ ਅਤੇ ਸੁਣੀਆਂ ਜਾਂਦੀਆਂ ਹਨ। ਤੇ ਹੁਣ ਚੰਡੀਗੜ੍ਹ ਵਿਚ ਇਸ ਵਾਰ ਸਕੂਲ ਦੀਆਂ ਵਿਦਿਆਰਥਣਾਂ ਵਿਚ ਲੜਾਈ ਹੋ ਗਈ। ਇਸ ਲੜਾਈ ਵਿਚ ਲੜਕੀਆਂ ਨੇ ਇਕ ਦੂਸਰੇ ਨੂੰ ਗਾਲੀ ਗਲੋਚ ਦੇ ਨਾਲ ਇਕ ਦੂਜੇ ਦੇ ਥੱਪੜ ਵੀ ਮਾਰੇ।
Fighting broke out between two groups of girls in Chandigarh
ਆਸ-ਪਾਸ ਦੇ ਲੋਕਾਂ ਨੇ ਹਟਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਲੜਕੀਆਂ ਦੇ ਸਿਰ 'ਤੇ ਮੰਨੋ ਭੂਤ ਸਵਾਰ ਹੋਇਆ ਹੋਵੇ। ਫਿਲਹਾਲ ਇਸ ਮਾਰਕੁੱਟ ਦਾ ਕੀ ਕਾਰਨ ਹੈ ਇਸ ਬਾਰੇ ਪਤਾ ਨਹੀਂ ਚੱਲਿਆ ਹੈ। ਦੋਨਾਂ ਗੁੱਟਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਨਹੀਂ ਕੀਤੀ ਗਈ।
ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਵੀਡੀਓ ਵਿਚ, ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੜਕੀਆਂ ਦੇ ਦੋ ਸਮੂਹ ਇਕ ਦੂਜੇ ਨੂੰ ਥੱਪੜ ਮਾਰ ਰਹੇ ਹਨ ਅਤੇ ਲੜਕੀਆਂ ਕਿਸ ਤਰ੍ਹਾਂ ਇਕ ਦੂਜੇ ਨੂੰ ਗਾਲੀ ਗਲੋਚ ਕਰ ਰਹੀਆਂ ਹਨ।