
ਕਾਂਗਰਸ ਸਰਕਾਰ ਨੇ ਖੇਤੀ ਐਕਟਾਂ ਬਾਰੇ ਬਿਲ ਪਾਸ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ : ਸੁਖਬੀਰ ਬਾਦਲ
ਦੁਬਾਰਾ ਅਸੈਂਬਲੀ ਸੈਸ਼ਨ ਵਿਚ ਪੰਜਾਬ ਨੂੰ ਵੱਡੀ ਮੰਡੀ ਐਲਾਨੇ ਸਰਕਾਰ
ਚੰਡੀਗੜ੍ਹ, 22 ਅਕਤੂਬਰ (ਜੀ.ਸੀ. ਭਾਰਦਵਾਜ) : ਕੇਂਦਰ ਦੇ ਖੇਤੀ ਐਕਟਾਂ ਵਿਰੁਧ ਪੰਜਾਬ ਵਿਚ ਚਲ ਰਹੇ ਕਿਸਾਨੀ ਅੰਦੋਲਨ ਅਤੇ ਬੀਤੇ ਕਲ ਕਾਂਗਰਸ ਸਰਕਾਰ ਤੇ ਦੋਹਾਂ ਵਿਰੋਧੀ ਧਿਰਾਂ ਦੀ ਸਹਿਮਤੀ ਨਾਲ ਪਾਸ ਕੀਤੇ ਪ੍ਰਸਤਾਵ ਅਤੇ ਸਬੰਧਤ ਤਰਮੀਮੀ ਬਿਲਾਂ ਦੇ ਪਿਛੋਕੜ ਵਿਚ ਬਣੇ ਮਹੌਲ ਬਾਰੇ ਅੱਜ ਅਕਾਲੀ ਦਲ ਦੀ 22 ਮੈਂਬਰੀ ਕੋਰ ਕਮੇਟੀ ਨੇ 4 ਘੰਟੇ ਚਰਚਾ ਕਰਨ ਉਪਰੰਤ, ਕਾਂਗਰਸ ਸਰਕਾਰ ਦੇ ਫ਼ੈਸਲਿਆਂ ਨੂੰ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨਾਲ ਮਹਿਜ਼ ਇਕ ਫ਼ਰਾਡ, ਧੋਖਾ, ਡਰਾਮਾ ਕਰਨਾ ਕਰਾਰ ਦਿਤਾ।
ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕਿਹਾ ਕਿ ਅਕਾਲੀ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਵੀ ਮੰਗ ਕੀਤੀ ਸੀ ਕਿ ਪ੍ਰਸਤਾਵ ਰਾਹੀਂ ਅਤੇ ਸੂਬੇ ਦੇ ਬਿਲਾਂ ਰਾਹੀ ਕੇਂਦਰੀ ਐਕਟਾਂ ਨੂੰ ਰੱਦ ਕੀਤਾ ਜਾਵੇ ਪਰ ਮੁੱਖ ਮੰਤਰੀ ਨੇ ਬਿਲ ਐਨ ਮੌਕੇ 'ਤੇ ਪੇਸ਼ ਕੀਤੇ, ਜਲਦੀ ਜਲਦੀ ਚਰਚਾ ਕਰ ਕੇ ਪਾਸ ਕੀਤੇ, ਮਗਰੋਂ ਰਾਜਪਾਲ ਨੂੰ ਮਿਲਣ ਮੌਕੇ ਅਕਾਲੀ ਨੇਤਾਵਾਂ ਅਤੇ ਵਿਧਾਇਕਾਂ ਨੇ ਕਿਸਾਨਾਂ ਦੀ ਖਾਤਰ, ਮੁੱਖ ਮੰਤਰੀ ਦਾ ਸਾਥ ਦਿਤਾ ਪਰ ਦੋ ਦਿਨਾਂ ਬਾਅਦ ਕਿਸਾਨਾਂ ਤੇ ਵਿਰੋਧੀ ਦਲਾਂ ਨੂੰ ਸਮਝ ਆਈ ਕਿ ਕਾਂਗਰਸ ਸਰਕਾਰ ਨੇ ਸੱਭ ਨਾਲ ਧੋਖਾ ਕੀਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਵਲੋਂ ਸਪੀਕਰ ਕੋਲ ਪੇਸ਼ ਪੰਜਾਬ
ਨੂੰ ਵੱਡੀ ਮੰਡੀ ਐਲਨਣ ਵਾਲਾ ਬਿਲ ਰੱਦ ਕਰ ਦਿਤਾ ਗਿਆ ਅਤੇ ਸਰਕਾਰ ਨੇ ਕੇਂਦਰ ਦੀ ਸੁਰ ਵਿਚ ਸੁਰ ਮਿਲਾ ਕੇ
ਤਰਮੀਮਾਂ ਪੇਸ਼ ਕਰ ਕੇ ਲੀਪਾ ਪੋਚੀ ਕਰ ਦਿਤੀ ਜਿਸ ਤੋਂ ਬਾਬਤ ਹੁੰਦਾ ਹੈ ਕਿ ਮੋਦੀ ਤੇ ਕੈਪਟਨ ਦੀ ਆਪਸੀ ਗਿਟ ਮਿਟ ਅਤੇ ਗੁਪਤ ਸਾਂਝ ਹੈ।
ਇਹ ਪੁਛੇ ਜਾਣ 'ਤੇ ਕਿ ਅਕਾਲੀ ਦਲ ਦਾ ਹੁਣ ਮੌਜੂਦਾ ਸਟੈਂਡ ਕੀ ਹੈ ਦੇ ਜੁਆਬ ਵਿਚ ਸੁਖਬੀਰ ਬਾਦਲ ਨੇ ਸਪਸ਼ਟ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਹਮੇਸ਼ਾਂ ਕਿਸਾਨ ਹਿਤੈਸ਼ੀ ਰਹੀ ਹੈ। ਹੁਣ ਵੀ ਕਿਸਾਨੀ ਨੂੰ ਬਚਾਉਣ ਲਈ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦਿਤਾ ਅਤੇ ਅਕਾਲੀ ਦਲ ਨੇ 30 ਸਾਲ ਪੁਰਾਣਾ ਐਨਡੀਏ ਨਾਲੋਂ ਰਿਸ਼ਤਾ ਤੋੜਿਆ ਹੈ। 2022 ਅਸੈਂਬਲੀ ਚੋਣਾਂ ਵਿਚ ਜਿਤ ਤੋਂ ਬਾਅਦ ਅਕਾਲੀ ਦਲ ਪਹਿਲੀ ਕੈਬਟਨ ਮੀਟਿੰਗ ਵਿਚ ਹੀ ਪੰਜਾਬ ਨੂੰ ਵੱਡੀ ਮੰਡੀ ਐਲਾਨਣ ਦਾ ਬਿਲ ਪਾਸ ਕਰੇਗਾ ਅਤੇ ਘਟੋ ਘਟ ਸਮਰਥਨ ਮੁੱਲ 'ਤੇ ਕਣਕ ਝੋਨੇ ਸਮੇਤ ਬਾਕੀ ਫ਼ਸਲਾਂ ਦੀ ਖ਼ਰੀਦ ਵੀ ਕਰੇਗਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸਮਰਥਾ ਹੈ ਕਿ ਕਿਸਾਨੀ ਨੂੰ ਬਚਾਏ, ਬਿਜਲੀ ਮੁਫ਼ਤ, ਹੋਰ ਸਹੂਲਤਾਂ ਵੀ ਸੱਭ ਤੋਂ ਪਹਿਲਾਂ ਅਕਾਲੀ ਸਰਕਰ ਨੇ ਹੀ 1997 ਤੋਂ ਦਿਤੀਆਂ ਹੋਈਆਂ ਹਨ।
ਉਨ੍ਹਾਂ ਫਿਰ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨਵਾਂ ਬਿਲ ਲਿਆ ਕੇ ਐਮਐਸਪੀ ਰੇਟ 'ਤੇ ਕਿਸਾਨਾਂ ਫ਼ਸਲਾਂ ਦੀ ਖ਼ਰੀਦ ਯਕੀਤੀ ਬਣਾਵੇ। ਅੱਜ ਦੀ ਕੋਰ ਕਮੇਟੀ ਬੈਠਕ ਵਿਚ ਤੋਤਾ ਸਿੰਘ, ਨਿਰਮਲ ਕਾਹਲੋ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਭੂੰਦੜ, ਬਿਕਰਮ ਮਜੀਠੀਆ, ਸਿਕੰਦਰ ਸਿੰਘ ਮਲੂਕਾ ਤੇ ਹੋਰ ਸੀਨੀਅਰ ਨੇਤਾ ਹਾਜ਼ਰ ਸਨ।
ਸਾਡੀ ਸਰਕਾਰ ਆਏਗੀ ਤਾਂ ਪਹਿਲੇ ਦਿਨ ਹੀ ਫ਼ੈਸਲਾ ਕਰਾਂਗੇ
ਅਕਾਲੀ ਦਲ ਹਮੇਸ਼ਾ ਕਿਸਾਨ imageਹਿਤੈਸ਼ੀ ਰਿਹਾ
ਪ੍ਰੈਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ। (ਸੰਤੋਖ ਸਿੰਘ)