
ਬਿਹਾਰ 'ਚ ਸੱਭ ਨੂੰ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ
ਪਟਨਾ, 22 ਅਕਤੂਬਰ : ਬਿਹਾਰ 'ਚ ਚੋਣਾਂ ਸਿਰ 'ਤੇ ਹਨ ਤੇ ਚੋਣਾਵੀ ਮੈਦਾਨ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸੇ ਮੌਕੇ ਤੇ ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪਟਨਾ 'ਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਚਾਰ ਤਰ੍ਹਾਂ ਦੇ ਵੈਕਸੀਨ ਬਣਾਏ ਗਏ ਹਨ। ਇਕ ਬਾਰ ਜਦੋਂ ਇਨ੍ਹਾਂ ਵੈਕਸੀਨਾਂ ਦਾ ਵੱਡੇ ਪੈਮਾਨੇ 'ਤੇ ਉਤਪਾਦਨ ਸ਼ੁਰੂ ਹੋ ਜਾਵੇਗਾ ਉਦੋਂ ਬਿਹਾਰ 'ਚ ਇਹ ਸਾਰੇ ਲੋਕਾਂ ਨੂੰ ਮੁਫ਼ਤ ਦਿਤੀ ਜਾਵੇਗੀ। ਉਨ੍ਹਾਂ ਇਹ ਐਲਾਨ ਬਿਹਾਰ ਵਿਧਾਨ ਸਭਾ ਚੋਣਾ ਤੋਂ ਪਹਿਲਾ ਪਟਨਾ 'ਚ ਬੀਜੇਪੀ ਦਾ ਸੰਕਲਪ ਪੱਤਰ ਜਾਰੀ ਕਰਨ ਤੋਂ ਪਹਿਲਾਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿ ਚੋਣਾਂ 'ਚ ਮੈਨੂੰ ਸੰਕਲਪ ਪੱਤਰ ਜਾਰੀ ਕਰਨ ਦਾ ਮੌਕਾ ਮਿਲਿਆ। (ਏਜੰਸੀ)