ਨਾਬਾਲਿਗ ਲੜਕੀ ਨੂੰ ਵਿਆਹ ਲਈ ਧਮਕਾਉਣ ਦੇ ਮਾਮਲੇ ਵਿਚ 4 ਖ਼ਿਲਾਫ਼ ਮਾਮਲਾ ਦਰਜ
Published : Oct 23, 2022, 1:48 pm IST
Updated : Oct 23, 2022, 1:48 pm IST
SHARE ARTICLE
 A case has been registered against 4
A case has been registered against 4

ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਜਰਨੈਲ ਸਿੰਘ ਸੁੱਖਾ, ਸੰਨੀ, ਜੇ.ਪੀ ਅਤੇ ਕਰਨ ਖ਼ਿਲਾਫ਼ ਥਾਣਾ ਪੁਰਾਨਾ ਸ਼ਾਲਾ ਵਿਖੇ ਮਾਮਲਾ ਦਰਜ ਕੀਤਾ

 

ਗੁਰਦਾਸਪੁਰ: ਪੁਰਾਨਾ ਸ਼ਾਲਾ ਪੁਲਿਸ ਨੇ ਇਕ ਨਾਬਾਲਿਗ ਲੜਕੀ ਨੂੰ ਗੱਡੀ ਵਿੱਚ ਬਿਠਾ ਕੇ ਲੈ ਜਾਣਾ ਤੇ ਵਿਆਹ ਕਰਾਉਣ ਲਈ ਧਮਕਾਉਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਨਾਮਜਦ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ 17 ਸਾਲਾਂ ਦੀ ਹੈ ਅਤੇ 12ਵੀਂ ਜਮਾਤ ਵਿੱਚ ਪੜਦੀ ਹੈ ਜੋ  ਮਿਤੀ 17.10.22 ਨੂੰ ਰੋਜ਼ਾਨਾ ਦੀ ਤਰਾਂ ਸਵੇਰੇ 8:30 ਵਜੇ ਘਰੋਂ ਕਾਲਜ ਗਈ ਸੀ ਪਰ ਵਾਪਸ ਨਹੀ ਆਈ।

ਅਗਲੇ ਦਿਨ ਲੜਕੀ ਘਰ ਵਾਪਿਸ ਆ ਗਈ ਉਸ ਦੇ ਪੁੱਛਣ ’ਤੇ ਲੜਕੀ ਨੇ ਦੱਸਿਆ ਕਿ ਕੱਲ੍ਹ ਜਦੋਂ ਉਹ ਕਾਲਜ ਜਾਣ ਲਈ ਬੱਸ ਅੱਡੇ ਬੱਸ ਲੈਣ ਲਈ ਖੜ੍ਹੀ ਸੀ ਤਾਂ ਜਰਨੈਲ ਸਿੰਘ ਜਿਸ ਦੀ ਉਸ ਦੇ ਨਾਲ ਪਹਿਲਾਂ ਤੋਂ ਮਾੜੀ ਮੋਟੀ ਜਾਣ ਪਹਿਚਾਣ ਸੀ ਆਪਣੇ 3 ਹੋਰ ਦੋਸਤਾਂ ਦੀ ਮਦਦ ਨਾਲ ਉਸ ਨੂੰ ਵਰਗਲਾ ਫੁਸਲਾ ਕੇ ਮਹਿੰਦਰਾ ਗੱਡੀ ਵਿੱਚ ਬਿਠਾ ਕੇ ਲੈ ਗਏ ਅਤੇ ਦਰਬਾਰ ਸਾਹਿਬ ਘੁੰਮਾਉਦੇ ਰਹੇ ਅਤੇ ਰਾਤ ਵੀ ਦਰਬਾਰ ਸਾਹਿਬ ਰਹੇ।

ਲੜਕੀ ਨੇ ਦੱਸਿਆ ਕਿ ਉਹ ਉਸ ਨੂੰ ਵਿਆਹ ਕਰਵਾਉਣ ਲਈ ਧਮਕਾਉਦੇ ਰਹੇ ਅਤੇ ਅਗਲੀ ਸਵੇਰ ਉਸ ਨੂੰ ਗੁਰਦਾਸਪੁਰ ਛੱਡ ਕੇ ਕਿਧਰੇ ਹੋਰ ਚਲੇ ਗਏ।  ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਜਰਨੈਲ ਸਿੰਘ ਸੁੱਖਾ, ਸੰਨੀ, ਜੇ.ਪੀ ਅਤੇ ਕਰਨ ਖ਼ਿਲਾਫ਼ ਥਾਣਾ ਪੁਰਾਨਾ ਸ਼ਾਲਾ ਵਿਖੇ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement