ਮ੍ਰ੍ਰਿਤਕ ਦਵਿੰਦਰ ਕੁਮਾਰ ਦਿਮਾਗੀ ਤੌਰ ’ਤੇ ਰਹਿੰਦਾ ਸੀ ਪਰੇਸ਼ਾਨ
ਗੁਰਦਾਸਪੁਰ: ਇਕ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜੇ ਕਾਰਨ ਅਦਾਲਤ ਵਿਚ ਤਲਾਕ ਦਾ ਕੇਸ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਉਸ ਦੀ 2 ਸਾਲ ਦੀ ਬੇਟੀ ਵੀ ਆਪਣੀ ਮਾਂ ਕੋਲ ਹੀ ਰਹਿ ਰਹੀ ਸੀ। ਇੱਥੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਸਲਫਾਸ ਨਿਗਲ ਲਈ ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਤਿੱਬੜ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਪਿਤਾ ਪ੍ਰਕਾਸ਼ ਚੰਦ ਪੁੱਤਰ ਸੰਕਰ ਦਾਸ ਵਾਸੀ ਪਿੰਡ ਬਾਹੀਆਂ ਨੇ ਦੱਸਿਆ ਹੈ ਕਿ ਮ੍ਰਿਤਕ ਦਵਿੰਦਰ ਕੁਮਾਰ ਦਾ ਆਪਣੀ ਘਰਵਾਲੀ ਅਤੇ ਆਪਣੇ ਸਹੁਰਾ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਸ ਦੀ ਘਰਵਾਲੀ ਕਰੀਬ 2 ਸਾਲ ਤੋ ਵੱਧ ਸਮੇਂ ਤੋਂ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ ਅਤੇ ਉਸ ਦੀ 2 ਸਾਲ ਦੀ ਲੜਕੀ ਵੀ ਆਪਣੀ ਮਾਂ ਕੋਲ ਰਹਿ ਰਹੀ ਸੀ। ਉਸ ਦੇ ਸਾਹੁਰਾ ਪਰਿਵਾਰ ਨੇ ਉਸ ਦੇ ਖ਼ਿਲਾਫ਼ ਖ਼ਰਚੇ ਦਾ ਕੇਸ ਵੀ ਕੀਤਾ ਹੋਇਆ ਸੀ। ਮ੍ਰ੍ਰਿਤਕ ਦਵਿੰਦਰ ਕੁਮਾਰ ਨੇ ਆਪਣੀ ਘਰਵਾਲੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਦਿਮਾਗੀ ਪਰੇਸ਼ਾਨੀ ਦੇ ਚਲਦੇ ਸਲਫਾਸ ਨਿਗਲ ਲਈ ਅਤੇ ਜਿਸ ਦੀ ਇਲਾਜ ਦੌਰਾਨ ਅੰਮ੍ਰਿਤਸਰ ਹਸਪਤਾਲ ਵਿਚ ਮੌਤ ਹੋ ਗਈ।
ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਵਿਜੈ ਲਕਸ਼ਮੀ ਪੁੱਤਰ ਬਲਦੇਵ ਰਾਜ ਅਤੇ ਬਲਦੇਵ ਰਾਜ ਵਾਸੀਆਂਨ ਉੱਚਾ ਮੈਰਾ ਸਾਹਪੁਰ ਕੰਡੀ ਥਾਣਾ ਸੁਜਾਨਪੁਰ ਪਟਾਨਕੋਟ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।