ਅਕਤੂਬਰ 2021 ਤੱਕ ਸਨ 5438 ਮਾਮਲੇ ਪਰ ਇਸ ਵਾਰ ਦਰਜ ਕੀਤੇ 3696 ਮਾਮਲੇ
ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਏ 32% ਮਾਮਲੇ
ਮੁਹਾਲੀ : ਪੰਜਾਬ ਵਿਚ ਇਸ ਵਾਰ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਭਾਰੀ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ 32 ਫ਼ੀਸਦੀ ਕਟੌਤੀ ਦਰਜ ਕੀਤੀ ਗਈ ਹੈ।
ਦੱਸ ਦੇਈਏ ਕਿ ਪੁਛਲੇ ਸਾਲ 22 ਅਕਤੂਬਰ ਤੱਕ 5438 ਮਾਮਲੇ ਸਾਹਮਣੇ ਆਏ ਸਨ ਜੋ ਇਸ ਸਾਲ ਹੁਣ ਤੱਕ ਘੱਟ ਕੇ 3696 ਰਹਿ ਗਏ ਹਨ। ਪੰਜਾਬ ਸਰਕਾਰ ਵਲੋਂ ਵੀ ਲਗਾਤਾਰ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਇੱਕ ਦਿਨ ਵਿਚ ਵੀ ਪਰਾਲੀ ਸਾੜਨ ਦੇ ਮਾਮਲੇ ਪਹਿਲਾਂ ਨਾਲੋਂ ਕਾਫੀ ਘਟ ਗਏ ਹਨ। ਪਿੱਛਲੇ ਸਾਲ ਜਿੱਥੇ 22 ਅਕਤੂਬਰ ਨੂੰ 1111 ਮਾਮਲੇ ਮਿਲੇ ਸਨ ਉਥੇ ਹੀ ਇਸ ਸਾਲ ਸਿਰਫ 582 ਮਾਮਲੇ ਸਾਹਮਣੇ ਆਏ ਹਨ ਯਾਨੀ ਕਿ ਲਗਭਗ 50 ਫ਼ੀਸਦ ਮਾਮਲੇ ਘੱਟ ਹੋਏ ਹਨ। ਸਰਕਾਰ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਾਲੀ ਨੂੰ ਨਾ ਸਾੜ ਕੇ ਖੇਤਾਂ ਵਿਚ ਹੀ ਇਸ ਦਾ ਨਿਪਟਾਰਾ ਕੀਤਾ ਜਾਵੇ। ਰਿਮੋਟ ਸੈਂਸਿੰਗ ਅਧਾਰਿਤ ਵਾਰ ਰੂਮ ਜ਼ਰੀਏ ਪਰਾਲੀ ਸਾੜਨ 'ਤੇ ਤਿਰਸ਼ੀ ਨਜ਼ਰ ਰੱਖੀ ਜਾ ਰਹੀ ਹੈ।