10 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ
Published : Oct 23, 2023, 7:58 pm IST
Updated : Oct 23, 2023, 7:58 pm IST
SHARE ARTICLE
Image: For representation purpose only.
Image: For representation purpose only.

ਮੁਲਜ਼ਮ ਏ.ਐਸ.ਆਈ. ਪਹਿਲਾਂ ਹੀ ਲੈ ਚੁੱਕਾ ਹੈ 6 ਲੱਖ ਰੁਪਏ

 

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਦੌਰਾਨ ਅੱਜ ਸੀ.ਆਈ.ਏ. ਸਮਾਣਾ, ਪਟਿਆਲਾ ਵਿਖੇ ਤਾਇਨਾਤ ਏ.ਐਸ.ਆਈ. ਰਘੁਵੀਰ ਸਿੰਘ ਨੂੰ ਰਿਸ਼ਵਤ ਵਜੋਂ 6 ਲੱਖ ਰੁਪਏ ਲੈਣ ਅਤੇ 4 ਲੱਖ ਰੁਪਏ ਹੋਰ ਦੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਹਾਈ ਕੋਰਟ ਵਲੋਂ ਕੁਲਬੀਰ ਜ਼ੀਰਾ ਨੂੰ ਰਿਹਾਅ ਕਰਨ ਦੇ ਹੁਕਮ, ਰੋਪੜ ਜੇਲ ਤੋਂ ਜਲਦ ਹੋਵੇਗੀ ਰਿਹਾਈ

ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਸ਼ੈਂਪੀ ਸਿੰਘ ਪੁੱਤਰ ਪਰਮਜੀਤ ਸਿੰਘ ਵਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਖ਼ੁਦਮੁਖਤਿਆਰ ਔਰਤਾਂ ਨਹੀਂ ਸਹਿੰਦੀਆਂ ਮਰਦਾਂ ਦੀ ਦਬਕ, ਕਰ ਦਿੰਦੀਆਂ ਹਨ ਕੁਟਮਾਰ : ਅਧਿਐਨ 

ਉਹਨਾਂ ਅੱਗੇ ਦਸਿਆ ਕਿ ਸ਼ਿਕਾਇਤਕਰਤਾ ਨੇ ਅਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਕਤ ਏ.ਐਸ.ਆਈ. ਸਬੰਧਤ ਥਾਣੇ ਵਿਚ ਉਸ ਖਿਲਾਫ਼ ਦਰਜ ਕੀਤੇ ਇਕ ਮੁਕੱਦਮੇ ਦੀ ਜਾਂਚ ਵਿਚ ਸ਼ਾਮਲ ਹੋਣ ਬਦਲੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਉਸ ਨੇ ਅੱਗੇ ਦੋਸ਼ ਲਗਾਇਆ ਕਿ ਉਕਤ ਏ.ਐਸ.ਆਈ 27-04-2023 ਨੂੰ ਪਹਿਲਾਂ ਹੀ ਰਿਸ਼ਵਤ ਵਜੋਂ 6 ਲੱਖ ਰੁਪਏ ਲੈ ਚੁੱਕਾ ਹੈ ਅਤੇ ਬਾਕੀ 4 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਨੇ ਖੇਮਕਰਨ ਤੋਂ ਚੰਡੀਗੜ੍ਹ ਅਤੇ ਤਰਨਤਾਰਨ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ  

ਬੁਲਾਰੇ ਨੇ ਅੱਗੇ ਦਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਨੇ ਸ਼ਿਕਾਇਤ ਦੀ ਪੜਤਾਲ ਕਰਕੇ ਪੁਲਿਸ ਮੁਲਾਜ਼ਮ ਨੂੰ 6 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਸ਼ਿਕਾਇਤਕਰਤਾ ਤੋਂ ਬਾਕੀ ਰਕਮ ਦੀ ਮੰਗ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਉਪਰੰਤ ਉਸ ਵਿਰੁਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਏ.ਐਸ.ਆਈ. ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਭਲਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement