
ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ, ਮੈਨੂੰ ਵਾਹਿਗੁਰੂ ਉਤੇ ਪੂਰਾ ਯਕੀਨ ਸੀ
ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਰੋਪੜ ਜੇਲ ਤੋਂ ਰਿਹਾਅ ਹੋ ਗਏ ਹਨ। ਰਿਹਾਈ ਮੌਕੇ ਉਨ੍ਹਾਂ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਨੂੰ ਵਾਹਿਗੁਰੂ ਅਤੇ ਅਦਾਲਤ ਉਤੇ ਪੂਰਾ ਯਕੀਨ ਸੀ। ਇਸ ਮੌਕੇ ਉਨ੍ਹਾਂ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਸਮਰਥਕਾਂ ਦਾ ਧੰਨਵਾਦ ਵੀ ਕੀਤਾ। ਰਿਹਾਈ ਮੌਕੇ ਕੁਲਬੀਰ ਜ਼ੀਰਾ ਦੇ ਹੱਥ ਵਿਚ ਗੁਟਕਾ ਸਾਹਿਬ ਵੀ ਸੀ।
ਇਹ ਵੀ ਪੜ੍ਹੋ: ਤਿਉਹਾਰਾਂ ਦਾ ਸੀਜ਼ਨ: ਪੰਜਾਬ ਪੁਲਿਸ ਵਲੋਂ ਤਲਾਸ਼ੀ ਅਭਿਆਨ ਜਾਰੀ, ਸੂਬੇ ਭਰ ’ਚ ਬੱਸ ਅੱਡਿਆਂ ’ਤੇ ਲੋਕਾਂ ਕੀਤੀ ਚੈਕਿੰਗ
ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿਚ ਅੱਜ ਹਾਈ ਕੋਰਟ ਵਿਚ ਸੁਣਵਾਈ ਹੋਈ। ਕੁਲਬੀਰ ਜ਼ੀਰਾ ਦੇ ਭਰਾ ਨੇ ਸ਼ੁਕਰਵਾਰ ਨੂੰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਕੁਲਬੀਰ ਜ਼ੀਰਾ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦਸਿਆ ਸੀ।
ਇਹ ਵੀ ਪੜ੍ਹੋ: ਬਿਸ਼ਨ ਸਿੰਘ ਬੇਦੀ ਨੂੰ ਕ੍ਰਿਕਟ ਜਗਤ ਨੇ ਦਿਤੀ ਸ਼ਰਧਾਂਜਲੀ
ਕੁਲਬੀਰ ਦੇ ਵਕੀਲ ਨੇ ਹਾਈ ਕੋਰਟ ਨੂੰ ਕਿਹਾ ਕਿ ਉਹ ਉਸ ਨੂੰ ਇਕ ਦਿਨ ਲਈ ਹਿਰਾਸਤ ਵਿਚ ਰੱਖ ਸਕਦੇ ਹਨ ਪਰ ਕਿਸ ਆਧਾਰ 'ਤੇ ਉਸ ਨੂੰ 24 ਘੰਟੇ ਤੋਂ ਵੱਧ ਹਿਰਾਸਤ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਮਾਨਤ ਬਾਂਡ ਵੀ ਭਰ ਚੁੱਕੇ ਹਾਂ। ਹੁਕਮਾਂ ਦੀ ਕਾਪੀ ਵੀ ਮੰਗੀ ਗਈ ਹੈ। ਵਕੀਲ ਨੇ ਕਿਹਾ ਕਿ ਧਾਰਾ 107 ਅਤੇ 151 ਤਹਿਤ ਕਿਸੇ ਨੂੰ 24 ਘੰਟਿਆਂ ਤੋਂ ਵੱਧ ਅੰਦਰ ਨਹੀਂ ਰੱਖਿਆ ਜਾ ਸਕਦਾ।
ਇਹ ਵੀ ਪੜ੍ਹੋ: ਐਨ.ਸੀ.ਈ.ਐਲ. ਨੂੰ ਮਿਲੇ ਲਾਭ ਦਾ 50 ਫ਼ੀ ਸਦੀ ਮੈਂਬਰ ਕਿਸਾਨਾਂ ਨਾਲ ਸਾਂਝਾ ਕੀਤਾ ਜਾਵੇਗਾ: ਅਮਿਤ ਸ਼ਾਹ
ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਇਹ ਗ੍ਰਿਫਤਾਰੀ ਅਮਨ-ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਕੀਤੀ ਗਈ ਹੈ। ਅਦਾਲਤ ਤੋਂ ਵਧਾਏ ਹੁਕਮ ਦੀ ਕਾਪੀ ਮੰਗੀ ਗਈ ਹੈ। ਇਸ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਕੁਲਬੀਰ ਜ਼ੀਰਾ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।
ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਕੁਲਬੀਰ ਸਿੰਘ ਜ਼ੀਰਾ ਨੇ ਬੀ.ਡੀ.ਪੀ.ਓ. ਦਫ਼ਤਰ ਵਿਚ ਤਿੰਨ ਦਿਨ ਰਾਤ ਲਗਾਤਾਰ ਧਰਨਾ ਦਿਤਾ ਸੀ ਅਤੇ ਸਰਕਾਰੀ ਅਧਿਕਾਰੀਆਂ ਦੇ ਕਮਰਿਆਂ ਅੰਦਰ ਵੀ ਧਰਨਾ ਦਿਤਾ ਸੀ। ਜਿਸ ਤੋਂ ਬਾਅਦ ਪੰਚਾਇਤੀ ਅਫਸਰ ਦੀ ਸ਼ਿਕਾਇਤ 'ਤੇ ਕੁਲਬੀਰ ਸਿੰਘ ਜ਼ੀਰਾ ਵਿਰੁਧ ਥਾਣਾ ਸਿਟੀ ਜ਼ੀਰਾ ਵਿਖੇ 12 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਬੀਤੇ ਦਿਨੀਂ ਉਨ੍ਹਾਂ ਨੂੰ ਉਸੇ ਮਾਮਲੇ 'ਚ ਤੜਕੇ ਹੀ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਰੋਪੜ ਜੇਲ ਭੇਜਿਆ ਸੀ।