
ਆਮ ਵਾਂਗ ਜਾਰੀ ਰਹਿਣਗੀਆਂ ਐਮਰਜੈਂਸੀ ਸੇਵਾਵਾਂ
ਚੰਡੀਗੜ੍ਹ - ਚੰਡੀਗੜ੍ਹ GMSH-16 ਅਤੇ GMCH-32 ਦੀਆਂ ਓਪੀਡੀ ਮੰਗਲਵਾਰ ਨੂੰ ਦੁਸਹਿਰੇ ਦੇ ਮੌਕੇ 'ਤੇ ਬੰਦ ਰਹਿਣਗੀਆਂ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ। ਪੀਜੀਆਈ ਵਿਚ ਵੀ ਭਲਕੇ ਓਪੀਡੀ ਬੰਦ ਰਹੇਗੀ ਪਰ ਇੱਥੇ ਵੀ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਆਮ ਮਰੀਜ਼ ਬੁੱਧਵਾਰ ਨੂੰ ਹਸਪਤਾਲ ਵਿਚ ਓਪੀਡੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਛੁੱਟੀ ਰਹੇਗੀ।