Dera Baba Nanak News : ਟਿਕਟ ਮਿਲਣ ਤੋਂ ਬਾਅਦ ਜਤਿੰਦਰ ਕੌਰ ਰੰਧਾਵਾ ਦਾ ਆਇਆ ਬਿਆਨ

By : BALJINDERK

Published : Oct 23, 2024, 9:05 pm IST
Updated : Oct 23, 2024, 9:05 pm IST
SHARE ARTICLE
Jatinder Kaur Randhawa
Jatinder Kaur Randhawa

Dera Baba Nanak News : ਜਤਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਵਿਚ ਨਸ਼ਾ ਤੇ ਗੈਂਗਸਟਰਵਾਦ ਰੋਕਣ ’ਚ ਨਾਕਾਮ ਰਹੀ 

Dera Baba Nanak News : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ  ਨੂੰ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਲਈ ਉਮੀਦਵਾਰ ਐਲਾਨਿਆ ਗਿਆ ਹੈ। ਅੱਜ ਉਨ੍ਹਾਂ ਨਾਲ ਗੱਲਬਾਤ ਦੌਰਾਨ ਪਤਾ ਕਰਦੇ ਹਾਂ ਕਿ ਜਦੋਂ ਸੁਖਜਿੰਦਰ ਰੰਧਾਵਾ ਚੋਣ ਲੜਦੇ ਸੀ ਉਦੋਂ ਕਿਵੇਂ ਮਦਦ ਕਰਦੇ ਸੀ ਤੇ ਹੁਣ ਚੋਣ ਕਿਵੇਂ ਲੜਨਗੇ।

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਪਿੰਡਾਂ ਵਿਚ ਮਹਿਲਾਵਾਂ ਨਾਲ ਮੀਟਿੰਗ ਅਕਸਰ ਹੁੰਦੀ ਰਹਿੰਦੀ ਹੈ। ਦਰਅਸਲ ਅੱਜ ਮੈਂ ਜੋ ਕੁੱਝ ਹਾਂ ਜਾਂ ਸਿਖਿਆ ਹੈ ਉਹ ਸੱਭ ਕੁੱਝ ਸੁਖਜਿੰਦਰ ਰੰਧਾਵਾ ਸਾਹਿਬ ਦੀ ਮਾਤਾ ਜੀ ਦੀ ਬਦੌਲਤ ਹੈ। ਕਿਉਂਕਿ ਜਿਸ ਤਰ੍ਹਾਂ ਉਹ ਹਲਕੇ ਵਿਚ ਚਲੇ ਹੋਏ ਸੀ, ਉਨ੍ਹਾਂ ਨੇ ਮੈਨੂੰ ਅਪਣੇ ਨਾਲ ਹੀ ਰਖਿਆ। ਮੈਂ ਉਨ੍ਹਾਂ ਦੇ ਕਦਮਾਂ ’ਤੇ ਚਲਦੇ ਹੋਏ ਪੂਰੀ ਕੋਸ਼ਿਸ਼ ਕੀਤੀ ਹੈ। ਮੈਂ 1997 ਤੋਂ ਹਲਕੇ ਦੇ ਕੰਮਾਂ ਵਿਚ, ਦੁੱਖ ਸੁੱਖ ਵਿਚ ਪਰਵਾਰ ਦੀ ਤਰ੍ਹਾਂ ਵਿਚਰਦੀ ਰਹੀ ਹਾਂ। ਡੇਰਾ ਬਾਬਾ ਨਾਨਕ ਹਲਕਾ ਮੈਨੂੰ ਨਹੀਂ ਲਗਦਾ ਕਿ ਮੈਨੂੰ ਕੋਈ ਲੀਡਰ ਸਮਝਦਾ ਹੈ। ਹਲਕੇ ਦੇ ਲੋਕ ਜੋ ਰੰਧਾਵਾ ਸਾਹਿਬ ਨਾਲ ਗੱਲ ਨਹੀਂ ਕਰ ਸਕਦੇ ਉਹ ਮੇਰੇ ਨਾਲ ਕਰ ਜਾਂਦੇ ਹਨ।  ਰੰਧਾਵਾ ਸਾਹਿਬ ਦਾ ਤਲਖ਼ ਸੁਭਾਅ ਤੇ ਤੁਹਾਡਾ ਨਰਮ ਸੁਭਾਅ ’ਤੇ ਜਤਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਦੋਨੋਂ ਚੀਜ਼ਾਂ ਜ਼ਰੂਰੀ ਹਨ। ਥੋੜੀ ਸਖ਼ਤੀ ਚਾਹੀਦੀ ਹੁੰਦੀ ਹੈ ਤੇ ਨਰਮੀ ਵੀ ਚਾਹੀਦੀ ਹੁੰਦੀ ਹੈ।

ਕਿਹੜੇ ਮੁੱਦੇ ’ਤੇ ਵੋਟ ਮੰਗੋਗੇ? 
ਪੰਜਾਬ ਵਿਚ ਬਹੁਤ ਜ਼ਿਆਦਾ ਗੈਂਗਸਟਰਵਾਦ ਵੱਧ ਚੁਕਿਆ ਹੈ। ਪੰਜਾਬ ਦੀ ਸਰਕਾਰ ਇਸ ਮਸਲੇ ਵਿਚ ਨਾਕਾਮ ਰਹੀ ਹੈ। ਜੇਕਰ ਵੇਖਿਆ ਜਾਵੇ ਤਾਂ ਪਿੰਡਾਂ ਵਿਚ ਨਸ਼ਾ ਬਹੁਤ ਵੱਧ ਗਿਆ ਹੈ। ਮੈਂ ਖੁਦ ਅਪਣੇ ਆਸ ਪਾਸ ਦੇਖਦੀ ਹਾਂ ਤਾਂ ਮੰਨ ਬਹੁਤ ਦੁਖੀ ਹੁੰਦਾ ਹੈ ਕਿ ਸਾਡੇ ਬੱਚੇ ਕਿੱਧਰ ਜਾ ਰਹੇ ਹਨ। ਕਈ ਮਾਪੇ ਅਪਣੇ  ਬੱਚਿਆਂ ਨੂੰ ਬਾਹਰ ਭੇਜ ਰਹੇ ਹਨ ਪਰ ਵਿਦੇਸ਼ਾਂ ਵਿਚ ਵੀ ਹਾਲਾਤ ਚੰਗੇ ਨਹੀਂ ਬਹੁਤ ਮਾੜੇ ਹੋ ਚੁਕੇ ਹਨ। ਸੋ ਸਾਨੂੰ ਕੋਸ਼ਿਸ ਕਰਨੀ ਪਵੇਗੀ ਕਿ ਜਦੋਂ ਕੇਂਦਰ ਵਿਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਸੂਬੇ ਵਿਚ ਬੱਚਿਆਂ ਲਈ ਕੋਈ ਡਿਵਲਮੈਂਟ, ਕੋਈ ਇੰਡਸਟਰੀ ਖਾਸ ਕਰ ਕੇ ਅਪਣੇ ਹਲਕੇ ਵਿਚ ਲਿਆਉਣ ਦੀ ਕੋਸਿਸ਼ ਕਰਾਂਗੇ।

ਜ਼ਿਮਨੀ ਚੋਣਾਂ ਦਾ ਮੁਕਾਬਲਾ ਤੁਹਾਡੇ ਪਰਵਾਰ ਲਈ ਕੋਈ ਨਵਾਂ ਨਹੀਂ ਹੈ। ਕਿਸ ਨਾਲ ਮੁਕਾਬਲਾ ਵੇਖਦੇ  ਹੋ ਕਾਂਗਰਸ ਪਾਰਟੀ ਨਾਲ ?    

ਮੁਕਾਬਲਾ ਤਾਂ ਮੌਜੂਦਾ ਸਰਕਾਰ ਨਾਲ ਹੀ ਹੁੰਦਾ ਹੈ। ਪਿੰਡਾਂ ਵਿਚ ਜਿਨਾਂ ਕੰਮ ਰੰਧਾਵਾ ਸਾਹਿਬ ਨੇ 2022 ਤਕ ਕਰਵਾਇਆ ਹੈ। ਮੈਨੂੰ ਲਗਦਾ ਨਹੀਂ ਹੈ ਕਿ ਪਿੰਡਾਂ ਵਿਚ ਕੋਈ ਕੰਮ ਰਹਿ ਗਿਆ ਹੋਵੇਗਾ। ਭਾਵੇਂ ਕਿਸੇ ਸਰਪੰਚ ਦੀ ਵਜ੍ਹਾ ਨਾਲ ਭਾਵੇਂ ਕੋਈ ਕਮੀ ਰਹਿ ਗਈ ਹੋਵੇ। ਹਲਕੇ ਦੀਆਂ ਸਾਰੀਆਂ ਗਲੀਆਂ, ਨਾਲੀਆਂ, ਸੜਕਾਂ ਦੇ ਮਸਲੇ ਹੱਲ ਕਰਵਾਏ ਹਨ। ਹਲਕੇ ’ਚ ਹਸਪਤਾਲਾਂ ਵਿਚ ਡਾਕਟਰ ਨਹੀਂ ਹਨ, ਰੰਧਾਵਾ ਸਾਹਿਬ ਨੇ ਵਿਧਾਨ ਸਭਾ ਵਿਚ ਵੀ ਆਵਾਜ਼ ਉਠਾਈ ਹੈ। ਜਿਸ ਨਾਲ ਲੋਕ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਓਵਰ ਆਲ ਨਤੀਜੇ ਤੋਂ ਕੀ ਸਮਝਦੇ ਹੋ?
ਜਿਨਾਂ ਇਨਸਾਨ ਉਪਰ ਜਾਂਦਾ ਹੈ ਉਨ੍ਹਾਂ ਹੀ ਉਸ ਲਈ ਚੈਲੰਜ ਵੱਡਾ ਹੋ ਜਾਂਦਾ ਹੈ। ਸੋ ਅਸੀਂ ਮੈਦਾਨ ਵਿਚ ਖੜੇ ਹਾਂ। ਸਾਡੇ ਵਰਕਰ ਸਾਡੀਆਂ ਬਾਹਾਂ ਬਣ ਸਾਡੇ ਨਾਲ ਪੂਰਾ ਸਾਥ ਦੇ ਰਹੇ ਹਨ। ਉਹ ਪੂਰੇ ਜੋਸ਼ ਵਿਚ ਹਨ ਸਾਨੂੰ ਉਮੀਦ ਹੈ ਅਸੀਂ ਇਸ ਹਲਕੇ ’ਚੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਾਂਗੇ।

(For more news apart fromJatinder Kaur Randhawa's statement came after getting the ticket News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement