ਗਿੱਦੜਬਾਹਾ ਨਾਲ ਸਾਡਾ ਰਿਸ਼ਤਾ ਅਟੁੱਟ ਹੈ, ਇਹ ਸਾਡਾ ਘਰ ਹੈ: ਅੰਮ੍ਰਿਤਾ ਵੜਿੰਗ
Published : Oct 23, 2024, 7:53 pm IST
Updated : Oct 23, 2024, 7:53 pm IST
SHARE ARTICLE
Our relationship with Giddarbaha is unbreakable, it is our home: Amrita Waring
Our relationship with Giddarbaha is unbreakable, it is our home: Amrita Waring

ਮਨਪ੍ਰੀਤ ਤੇ ਡਿੰਪੀ ਸੁਆਰਥੀ ਤੇ ਮੌਕਾਪ੍ਰਸਤ ਹਨ: ਰਾਜਾ ਵੜਿੰਗ

ਗਿੱਦੜਬਾਹਾ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਿੱਪਣੀ ਕਰਦੇ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਦਾ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਨਾਲ ਡੂੰਘਾ ਅਤੇ ਮਜ਼ਬੂਤ ​​ਰਿਸ਼ਤਾ ਹੈ। ਵੜਿੰਗ ਅੱਜ ਆਪਣੀ ਪਤਨੀ ਅਤੇ ਇੱਥੋਂ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨਾਲ ਆਏ ਹੋਏ ਸਨ ਅਤੇ ਉਹ ਕੱਲ੍ਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਇੱਥੋਂ ਪਾਰਟੀ ਦੇ ਉਮੀਦਵਾਰ ਵਜੋਂ ਐਲਾਨ ਕੀਤੇ ਜਾਣ ਤੋਂ ਬਾਅਦ ਸ਼੍ਰੀਮਤੀ ਕਿ ਗਿੱਦੜਬਾਹਾ ਦੇ ਲੋਕਾਂ ਅਤੇ ਇਸ ਦੀ ਮਿੱਟੀ ਨਾਲ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਰਿਸ਼ਤਾ ਬਹੁਤ ਡੂੰਘਾ ਅਤੇ ਬਹੁਤ ਮਜ਼ਬੂਤ ​​ਹੈ ਅਤੇ ਉਹ ਪਿਛਲੇ ਸਮੇਂ ਵਿੱਚ ਵੀ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।

ਇਸ ਦੇ ਨਾਲ ਹੀ, ਉਨ੍ਹਾਂ ਦੇ ਪਤੀ ਰਾਜਾ ਵੜਿੰਗ ਨੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਜਾਣ ਵਾਲੇ ਮੌਕਾਪ੍ਰਸਤ ਜਨਤਾ ਪਾਰਟੀ ਦੇ ਮਨਪ੍ਰੀਤ ਸਿੰਘ ਬਾਦਲ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ 'ਡਿੰਪੀ' ਨੂੰ ਨਿਸ਼ਾਨਾ ਬਣਾਇਆ। ਆਪਣੀ ਕਾਮਯਾਬੀ ਦਾ ਸਿਹਰਾ ਗਿੱਦੜਬਾਹਾ ਦੇ ਲੋਕਾਂ ਨੂੰ ਦਿੰਦੇ ਹੋਏ ਵੜਿੰਗ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਹਰਾਉਣ ਲਈ ਉਨ੍ਹਾਂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਕਿਉਂਕਿ ਉਨ੍ਹਾਂ (ਗਿੱਦੜਬਾਹਾ ਦੇ ਲੋਕਾਂ) ਨੇ ਉਨ੍ਹਾਂ ਵਿੱਚ ਅਥਾਹ ਵਿਸ਼ਵਾਸ ਅਤੇ ਭਰੋਸਾ ਜਤਾਇਆ ਸੀ।

“ਉਨ੍ਹਾਂ ਨੇ ਇੱਥੇ ਲੋਕਾਂ ਨਾਲ ਗੱਲਬਾਤ ਕਰਦਿਆਂ ਭਾਵੁਕ ਲਹਿਜੇ ਵਿੱਚ ਕਿਹਾ ਮੈਂ ਅੱਜ ਜੋ ਕੁਝ ਵੀ ਹਾਂ, ਉਹ ਗਿੱਦੜਬਾਹਾ ਦੀ ਪਵਿੱਤਰ ਧਰਤੀ ਦੀ ਬਦੌਲਤ ਹਾਂ ਅਤੇ ਇਸ ਨਾਲ ਸਾਡਾ ਰਿਸ਼ਤਾ ਡੂੰਘਾ, ਮਜ਼ਬੂਤ ​​ਅਤੇ ਅਟੁੱਟ ਬਣਿਆ ਰਹੇਗਾ”,। ਉਨ੍ਹਾਂ ਯਾਦ ਕੀਤਾ ਕਿ 2012 ਵਿੱਚ ਗਿੱਦੜਬਾਹਾ ਦੇ ਲੋਕਾਂ ਨੇ ਉਨ੍ਹਾਂ ਨੂੰ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਅਕਾਲੀਆਂ ਤੋਂ ਖੋਹਣ ਦਾ ਸਿਹਰਾ ਦੇ ਕੇ ਸਨਮਾਨਿਤ ਕੀਤਾ, ਜਿੱਥੇ 2012 ਤੋਂ ਪਹਿਲਾਂ ਕਾਂਗਰਸ ਨੇ 43 ਸਾਲ ਤੱਕ ਸੱਤਾ ਨਹੀਂ ਵੇਖੀ ਸੀ। ਮੈਂ ਅਤੇ ਮੇਰੀ ਪਾਰਟੀ ਜਿਸ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਸਾਰੀ ਉਮਰ ਰਹਾਂਗਾ।

ਵੜਿੰਗ ਨੇ ਸੱਤਾਧਾਰੀ 'ਆਪ' ਅਤੇ ਭਾਜਪਾ ਦੇ ਉਮੀਦਵਾਰਾਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ "ਕੋਈ ਰਾਜਨੀਤਿਕ ਚਰਿੱਤਰ" ਜਾਂ "ਨੈਤਿਕ ਸਿਧਾਂਤ" ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣੀਆਂ ਪਾਰਟੀਆਂ ਨੂੰ ਤਿਆਗ ਦਿੱਤਾ ਹੈ ਅਤੇ ਆਪਣੇ ਨਿੱਜੀ ਲਾਭ ਲਈ ਆਪਣੇ ਹੀ ਦਲ ਛੱਡ ਦਿੱਤੇ ਹਨ।

“ਮਨਪ੍ਰੀਤ ਬਾਰੇ ਲੋਕਾਂ ਦਾ ਵਿਸ਼ਵਾਸ਼ ਖ਼ਤਮ ਹੋ ਚੁੱਕਾ ਹੈ ਕਿਉਂ ਕਿ ਉਸਨੇ ਕਿੰਨੀਆਂ ਪਾਰਟੀਆਂ ਬਦਲੀਆਂ ਹਨ”, ਉਨ੍ਹਾਂ ਕਿਹਾ  “ਉਸਨੇ ਅਕਾਲੀ ਦਲ ਨਾਲ ਸ਼ੁਰੂਆਤ ਕੀਤੀ, ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ, ਉਥੋਂ ਭਗੌੜੇ ਹੋ ਗਏ ਅਤੇ ਭਾਜਪਾ ਵਿਚ ਚਲੇ ਗਏ ਅਤੇ ਹੁਣ ਕਿਸੇ ਨੂੰ ਯਕੀਨ ਨਹੀਂ ਹੈ ਕਿ ਉਹ ਭਗਵਾ ਪਾਰਟੀ ਵਿਚ ਕਿੰਨਾ ਸਮਾਂ ਰਹੇਗਾ।

ਇਸੇ ਤਰ੍ਹਾਂ ਡਿੰਪੀ ਬਾਰੇ ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਤੱਕ ਅਕਾਲੀ ਦਲ ਨਾਲ ਹੀ ਰਹੇ ਹਨ। “ਜਿਸ ਪਲ ਉਸ ਨੂੰ ਜ਼ਿਮਨੀ ਚੋਣ ਲੜਨ ਦਾ ਮੌਕਾ ਮਿਲਿਆ, ਉਸ ਨੇ ਵਿਧਾਇਕ ਬਣਨ ਦੇ ਆਪਣੇ ਅਧੂਰੇ ਸੁਪਨੇ ਨੂੰ ਸਾਕਾਰ ਕਰਨ ਲਈ ਆਪ ‘ਚ ਆਏ, ਵੜਿੰਗ ਨੇ ਡਿੰਪੀ ਨੂੰ ਕਿਹਾ, “ਵਿਸ਼ਵਾਸ ਰੱਖੋ, ਤੁਹਾਡਾ ਸੁਪਨਾ ਹਮੇਸ਼ਾ ਅਧੂਰਾ ਰਹੇਗਾ ਅਤੇ ਭਾਵੇਂ ਤੁਸੀਂ 'ਆਪ' ਦੇ ਨਾਲ ਹੋਵੋ ਜਾਂ ਅਕਾਲੀਆਂ ਨਾਲ।"

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement